ਕੰਬਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੰਬਲ. ਸੰ. ਸੰਗ੍ਯਾ—ਉਂਨੀ ਵਸਤ੍ਰ। ੨ ਦੁਸ਼ਾਲਾ. “ਕੰਬਲ ਬਾਂਧ ਅਡੰਬਰਕੈ.” (ਚਰਿਤ੍ਰ ੧੬੧) ੩ ਗਊ ਅਤੇ ਬੈਲ ਦੀ ਗਰਦਨ ਹੇਠ, ਝਾਲਰ ਦੀ ਤਰਾਂ ਲਟਕਦਾ ਹੋਇਆ ਚਮੜਾ. ਸਾਸ੍ਨਾ। ੪ ਸੱਪਾਂ ਦਾ ਇੱਕ ਰਾਜਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10893, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੰਬਲ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੰਬਲ, (ਸੰਸਕ੍ਰਿਤ : कम्बल) \ ਪੁਲਿੰਗ : ੧. ਉੱਨ ਦਾ ਮੋਟਾ ਇਕੋ ਪੱਟੀ ਦਾ ਕਪੜਾ ਜੋ ਦਸ਼ਾਲੇ ਜਾਂ ਲੋਈ ਵਾਂਗ ਪਾਲੇ ਸਮੇਂ ਉਪਰ ਲਿਆ ਜਾਂਦਾ ਹੈ, ਪੱਟੂ, ਭੂਰਾ; ੨. ਪਸ਼ੂ ਦੇ ਗਲ ਥੱਲੇ ਝਾਲਰ ਵਾਂਙੂ ਲਮਕਿਆ ਹੋਇਆ ਮਾਸ, ਗਲਕੰਬਲ, ਝਾਲਰ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3190, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-12-09-56-10, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First