ਕੱਕਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੱਕਰ (ਨਾਂ,ਪੁ) ਚਿੱਟੇ ਰੰਗ ਦੇ ਧੂੜੇ ਦੀ ਸ਼ਕਲ ਵਿੱਚ ਠੰਢ ਨਾਲ ਜੰਮ ਕੇ ਧਰਤੀ ਤੇ ਡਿੱਗੇ ਠੰਢੇ ਬੁਖ਼ਾਰਾਤ; ਅਤਿ ਦੀ ਸਰਦੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12317, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੱਕਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੱਕਰ [ਨਾਂਪੁ] ਬਹੁਤ ਜ਼ਿਆਦਾ ਠੰਢ ਕਾਰਨ ਸਵੇਰ ਵੇਲ਼ੇ ਘਾਹ ਆਦਿ ਉੱਤੇ ਜੰਮਿਆ ਹੋਇਆ ਪਾਣੀ , ਕੋਰਾ; ਸਰਦੀ, ਠੰਢ, ਪਾਲ਼ਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12308, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੱਕਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੱਕਰ. ਦੇਖੋ, ਕਕਰ। ੨ ਕੰਕਰ ਜੇਹੀ ਬਰਫ਼ ਦਾ। ੩ ਬਰਫ਼ ਦਾ ਕੰਕਰ. ਗੜਾ. ਓਲਾ। ੪ ਇੱਕ ਖਤ੍ਰੀ ਗੋਤ. ਕੱਕੜ ਭੀ ਇਸ ਦਾ ਉੱਚਾਰਣ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12233, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੱਕਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਕੱਕਰ : ਕੱਕਰ ਇਕ ਮੌਸਮੀ ਹਾਲਤ ਹੈ, ਜਿਸ ਵਿਚ ਧਰਤੀ ਦੀ ਸਤ੍ਹਾ ਅਤੇ ਇਸ ਦੇ ਨੇੜੇ ਦੀਆਂ ਵਸਤਾਂ ਪਾਣੀ ਦੇ ਜੰਮਣ ਬਿੰਦੂ 0° ਸੈਂ. ਤੋਂ ਵੀ ਠੰਢੀਆਂ ਹੋ ਜਾਂਦੀਆਂ ਹਨ ਅਤੇ ਇਨ੍ਹਾਂ ਨਾਲ ਲੱਗਣ ਵਾਲੀ ਹਵਾ ਵਿਚਲੇ ਜਲ-ਵਾਸ਼ਪ, ਪਾਣੀ ਬਣੇ ਬਿਨਾਂ ਸਿੱਧੇ ਹੀ ਜੰਮ ਕੇ ਬਰਫ਼ ਦੇ ਰਵੇ ਬਣ ਜਾਂਦੇ ਹਨ। ਕਈ ਵਾਰ ਤਾਂ ਧਰਤੀ ਚਿੱਟੀ ਚਾਦਰ ਵਾਂਗ ਹੀ ਨਜ਼ਰ ਆਉਂਦੀ ਹੈ। ਬਹੁਤਾ ਕੱਕਰ ਧਰਤੀ ਤੇ ਪਈਆਂ ਸੁੱਕੀਆਂ ਵਸਤਾਂ ਉਤੇ ਹੀ ਪੈਂਦਾ ਹੈ। ਅਜਿਹੀ ਹਾਲਤ ਪੱਤਝੜ ਦੀਆਂ ਲੰਬੀਆਂ ਅਤੇ ਠੰਢੀਆਂ ਰਾਤਾਂ ਵਿਚ ਆਮ ਵਾਪਰਦੀ ਹੈ। ਜੇ ਆਕਾਸ਼ ਸਾਫ਼ ਅਤੇ ਹਵਾ ਬੰਦ ਹੋਵੇ ਤਾਂ ਵਿਕੀਰਨ ਕਿਰਿਆ ਬਹੁਤ ਤੇਜ਼ੀ ਨਾਲ ਹੁੰਦੀ ਹੈ। ਇਸ ਕਾਰਨ ਧਰਤੀ ਦੀ ਸਤ੍ਹਾ, ਹਵਾ ਦੀ ਹੇਠਲੀ ਤਹਿ ਅਤੇ ਬਨਸਪਤੀ ਕਾਫ਼ੀ ਠੰਢੇ ਹੋ ਜਾਂਦੇ ਹਨ। ਕਈ ਵਾਰ ਕੱਕਰ ਨਾਲ ਪੌਦਿਆਂ ਦਾ ਰਸ ਵੀ ਜੰਮ ਜਾਂਦਾ ਹੈ ਅਤੇ ਉਹ ਮਰ ਜਾਂਦੇ ਹਨ। ਕੱਕਰ ਫ਼ਸਲਾਂ ਲਈ ਬਹੁਤ ਹਾਨੀਕਾਰਕ ਹੈ।

          ਹ. ਪੁ.––ਮੈਕ. ਐਨ. ਸ. ਟ. 5 : 540 ; ਡਿ. ਜਗ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 9178, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no

ਕੱਕਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੱਕਰ, (ਸ਼ਾਇਦ, ਸੰਸਕ੍ਰਿਤ : ਕਰਕਰ=ਕਰੜਾ, ਸਖ਼ਤ) / ਪੁਲਿੰਗ : ੧. ਜੰਮਿਆ ਹੋਇਆ ਪਾਣੀ, ਚਿੱਟੇ ਰੰਗ ਦੇ ਧੂੜੇ ਜੇਹੇ ਦੀ ਸ਼ਕਲ ਵਿੱਚ ਹਵਾ ਵਿਚ ਜੰਮ ਕੇ ਧਰਤੀ ਜਾਂ ਘਾਹ ਆਦਿ ਤੇ ਡਿੱਗੇ ਪਾਣੀ ਦੇ ਬੁਖ਼ਾਰਾਤ, ਕੋਰਾ; ੨. ਠੰਢ, ਪਾਲਾ, ਸੀਤ

–ਕੱਕਰ ਪੈਣਾ, ਮੁਹਾਵਰਾ : ਬਹੁਤ ਸਰਦੀ ਜਾਂ ਪਾਲਾ ਹੋਣਾ, ਸੀਤ ਵਰ੍ਹਨਾ, ਸੁੰਨ ਪੈਣਾ

–ਕੱਕਰੀ, (ਪੋਠੋਹਾਰੀ) / ਵਿਸ਼ੇਸ਼ਣ : ਬਹੁਤ ਠੰਢਾ, ਸੀਤ ਮਾਰਦਾ

–ਕਕਰੀਲਾ, ਵਿਸ਼ੇਸ਼ਣ : ਕੱਕਰ ਜਿੰਨਾਂ ਠੰਢਾ, ਸੀਤ ਮਾਰਦਾ

–ਪਵੇ ਕੱਕਰ ਭੰਨੇ ਪੱਤਰ, ਅਖੌਤ : ਜਦੋਂ ਕੋਰਾ ਪੈਂਦਾ ਹੈ ਤਾਂ ਦਰੱਖ਼ਤਾਂ ਦੇ ਪੱਤਰ ਝੜ ਜਾਂਦੇ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2483, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-09-02-42-21, ਹਵਾਲੇ/ਟਿੱਪਣੀਆਂ:

ਕੱਕਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੱਕਰ, (ਲਹਿੰਦੀ) / ਪੁਲਿੰਗ : ਕੱਚੀ ਚੀਜ਼, ਕੱਚਾ ਪਦਾਰਥ (ਸ਼ਾਹਪੁਰ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2483, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-09-02-42-43, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.