ਕੱਕੜੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੱਕੜੀ (ਨਾਂ,ਇ) ਖੀਰੇ ਦੀ ਜਾਤੀ ਦਾ ਵੇਲ ਨੂੰ ਲਗਦਾ ਕੱਚਾ ਖਾਧਾ ਜਾਣ ਵਾਲਾ ਲਮੂਤਰਾ ਸਬਜ਼ ਫਲ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3495, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੱਕੜੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੱਕੜੀ [ਨਾਂਇ] ਖੀਰਾ ਜਾਤੀ ਨਾਲ਼ ਸੰਬੰਧਿਤ ਇੱਕ ਪਤਲਾ ਅਤੇ ਲੰਮਾ ਫਲ਼, ਤਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3485, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੱਕੜੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ
ਕੱਕੜੀ : ਇਹ ਕੁਕਰਬਿਟੇਸੀ ਕੁਲ ਦਾ ਫਲ ਹੈ ਜਿਸ ਦਾ ਬਨਸਪਤੀ ਵਿਗਿਆਨਕ ਨਾਂ ਕੁਕੂਮਿਸ ਮੀਲੋ ਵੈਰਾਈਟੀ ਯੂਟੀਲਿਸੀਮਸ (Cucumis melo Var. Utilissimus) ਹੈ। ਖ਼ਿਆਲ ਹੈ ਕਿ ਕੱਕੜੀ ਦੀ ਉਪਰ ਭਾਰਤ ਤੋਂ ਸ਼ੁਰੂ ਹੋਈ। ਘੱਟ ਸਰਦੀ ਵਾਲੇ ਇਲਾਕਿਆਂ ਵਿਚ ਇਸ ਨੂੰ ਅਕਤੂਬਰ ਦੇ ਮੱਧ ਵਿਚ ਬੀਜਿਆ ਜਾਂਦਾ ਹੈ, ਬਾਕੀ ਇਲਾਕਿਆਂ ਵਿਚ ਇਸ ਨੂੰ ਜਨਵਰੀ ਵਿਚ ਬੀਜਦੇ ਹਨ ਜਦੋਂ ਕਿ ਬਹੁਤ ਸਰਦੀ ਵਾਲੀਆਂ ਥਾਵਾਂ ਤੇ ਫ਼ਰਵਰੀ ਜਾਂ ਮਾਰਚ ਦੇ ਮਹੀਨੇ ਇਸ ਦੀ ਬਿਜਾਈ ਹੁੰਦੀ ਹੈ। ਇਸ ਦੀ ਸਿੰਜਾਈ ਹਫ਼ਤੇ ਵਿਚ ਦੋ ਵਾਰ ਕਰਨੀ ਚਾਹੀਦੀ ਹੈ। ਇਸ ਦਾ ਫਲ ਲੰਬਾ, ਪਤਲਾ ਅਤੇ ਕਈ ਵਾਰ ਤਕਰੀਬਨ 90 ਸੈਂ. ਮੀ. ਤਕ ਲੰਬਾ ਹੁੰਦਾ ਹੈ। ਇਹ ਆਮ ਤੌਰ ਤੇ ਕੱਚਾ ਹੀ ਖਾਧਾ ਜਾਂਦਾ ਹੈ। ਇਸ ਲਈ ਰੇਤਲੀ ਮੈਰਾ ਮਿੱਟੀ ਚੰਗੀ ਹੁੰਦੀ ਹੈ। ਇਸ ਦੀਆਂ ਦੋ ਜਾਤੀਆਂ ਹਨ। ਇਕ ਨੂੰ ਹਲਕੇ ਹਰੇ ਅਤੇ ਦੂਜੀ ਨੂੰ ਗੂੜੇ ਹਰੇ ਰੰਗ ਦਾ ਫਲ ਲਗਦਾ ਹੈ। ਹਲਕੇ ਰੰਗ ਵਾਲੀ ਕਿਸਮ ਚੰਗੀ ਸਮਝੀ ਜਾਂਦੀ ਹੈ।
ਹ. ਪੁ.––ਹਿੰ. ਵਿ. ਕੋ. 2:309
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2343, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no
ਕੱਕੜੀ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੱਕੜੀ, (ਸੰਸਕ੍ਰਿਤ : ਕਰਕਾਟਿਕਾ; ਪ੍ਰਾਕ੍ਰਿਤ: ਕਕੜੀ) / ਇਸਤਰੀ ਲਿੰਗ : ਤਰ, ਖੀਰੇ ਦੀ ਜਾਤ ਦਾ ਇੱਕ ਲੰਮਾ ਪਤਲਾ ਫਲ਼
–ਕੱਕੜੀਆਂ ਕਰੇਲੇ ਹੋਣਾ, ਮੁਹਾਵਰਾ : ਅੱਡੋਫਾਟੀ ਹੋਣਾ, ਫੁੱਟ ਪੈਣਾ, ਪਾਟਕ ਪੈਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 692, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-09-02-53-41, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First