ਕੱਦੂ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੱਦੂ (ਨਾਂ,ਪੁ) ਝੋਨਾਂ ਜੀਰੀ ਲਾਉਣ ਤੋਂ ਪਹਿਲਾਂ ਖੇਤ ਦੇ ਖੜੋਤੇ ਪਾਣੀ ਵਿੱਚ ਹਲ ਵਾਹ ਕੇ ਫੇਰਿਆ ਸੁਹਾਗਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 39783, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੱਦੂ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੱਦੂ (ਨਾਂ,ਪੁ) ਸਬਜ਼ੀ ਭਾਜੀ ਵਜੋਂ ਰਿੰਨ੍ਹ ਕੇ ਖਾਧੀ ਜਾਣ ਵਾਲੀ ਵੇਲ ਨਾਲੋਂ ਤੋੜੀ ਲਮੂਤਰੀ ਸਬਜ਼ ਅੱਲ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 39779, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਕੱਦੂ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੱਦੂ [ਨਾਂਪੁ] ਇੱਕ ਹਰੀ ਸਬਜ਼ੀ , ਘੀਆ ਕੱਦੂ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 39706, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੱਦੂ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੱਦੂ. ਦੇਖੋ, ਕਦੂਆ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 39585, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੱਦੂ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ
ਕੱਦੂ : ਇਹ ਭਾਰਤ ਦੀ ਅਤੇ ਵਿਸ਼ੇਸ਼ ਕਰਕੇ ਪੰਜਾਬ ਦੀ ਇਕ ਬਹੁਤ ਸੁਆਦਲੀ ਗਰਮੀ ਰੁੱਤ ਦੀ ਸਬਜ਼ੀ ਹੈ। ਇਸ ਨਾਂ ਹੇਠ ਚੱਪਣ ਕੱਦ ਅਤੇ ਵਲਾਇਤੀ ਕੱਦੂ ਵੀ ਆਉਂਦੇ ਹਨ। ਵਲਾਇਤੀ ਕੱਦੂ ਨੂੰ ਅੰਗ੍ਰੇਜ਼ੀ ਵਿਚ ਵਿੰਟਰ ਸੁਕੈਸ਼ ਵੀ ਕਿਹਾ ਜਾਂਦਾ ਹੈ। ਚੱਪਣ ਕੱਦੂ ਨੂੰ ਹਰਾ ਹਰਾ ਤੋੜ ਕੇ ਇਸ ਦੀ ਸਬਜ਼ੀ ਬਣਾਈ ਜਾਂਦੀ ਹੈ। ਇਹ ਸਿਰਫ਼ ਗਰਮੀਆਂ ‘ਚ ਹੀ ਹੁੰਦਾ ਹੈ। ਵਲਾਇਤੀ ਕੱਦੂ ਵਧੇਰੇ ਪਹਾੜਾਂ ਵਿਚ ਹੀ ਉਗਇਆ ਜਾਂਦਾ ਹੈ। ਕੱਦੂ ਦੀ ਇਕ ਹੋ ਕਿਸਮ ਸੀਤਾਫਲ ਨੂੰ ਤਕਰੀਬਨ ਸਾਰੇ ਭਾਰਤ ਵਿਚ ਹੀ ਉਗਾਇਆ ਜਾਂਦਾ ਹੈ। ਇਹ ਕਾਫ਼ੀ ਸਮਾਂ ਠੀਕ ਰਹਿ ਸਕਦਾ ਹੈ ਅਤੇ ਇਕ ਥਾਂ ਤੋਂ ਦੂਜੀ ਥਾਂ ਲਿਜਾਇਆ ਜਾ ਸਕਦਾ ਹੈ। ਕੱਦੂ ਦੀ ਸਬਜ਼ੀ ਤੋਂ ਕੲੀ ਚੀਜਾਂ ਤਿਆਰ ਕੀਤੀਆਂ ਜਾਂਦੀਆਂ ਹਨ। ਛੋਟੇ ਛੋਟੇ ਪੱਤੇ, ਨਰਮ ਨਰਮ ਤਣੇ ਤੇ ਫੁੱਲ ਆਦਿ ਵੀ ਸਬਜ਼ੀ ਬਣਾਉਣ ਦੇ ਕੰਮ ਆਉਂਦੇ ਹਨ।
ਕੱਦੂ ਦੇ ਭੋਜਨ ਗੁਣ ਇਸ ਪ੍ਰਕਾਰ ਹਨ :
ਪ੍ਰਤਿ 100 ਗ੍ਰਾ. ਖਾਣ ਯੋਗ ਭਾਗ
ਨਮੀ 92.6 ਗ੍ਰਾ. ਰਿਬੋਫ਼ਲਾਵੀਨ 0.04 ਮਿ. ਗ੍ਰਾ.
ਚਰਬੀ 0.1 ਗ੍ਰਾ. ਵਿਟਾਮਿਨ ਸੀ 2 ਮਿ. ਗ੍ਰਾ
ਪ੍ਰੋਟੀਨ 1 4 ਗ੍ਰਾ . ਹੋਰ ਕਾਰਬੋਹਾੲਡ੍ਰੇਟ 46 ਮਿ. ਗ੍ਰਾ .
ਖਣਿਜਾਂ 0.6 ਗ੍ਰਾ .
ਰੇਸ਼ੇ 0.7 ਗ੍ਰਾ. ਕੈਲਸੀਅਮ 1.0 ਮਿ. ਗ੍ਰਾ.
ਕੈਲੋਰੀਆਂ 25 ਫ਼ਾੱਸਫ਼ੋਰਸ 30 ਮਿ. ਗ੍ਰਾ.
ਮੈਗਨੀਸ਼ੀਅਮ 14 ਮਿ. ਗ੍ਰਾ. ਸੋਡੀਅਮ 5.6 ਮਿ. ਗ੍ਰ
ਪ੍ਰਤਿ 100 ਗ੍ਰਾਮ ਖਾਣ ਯੋਗ ਭਾਗ
ਲੋਹਾ 0.7 ਮਿ. ਗ੍ਰਾ. ਤਾਂਬਾ 0.20 ਮਿ. ਗ੍ਰਾ.
ਪੋਟਾਸ਼ੀਅਮ 139 ਮਿ.ਗ੍ਰਾ. ਕਲੋਰੀਨ 4 ਮਿ. ਗ੍ਰਾ.
ਗੰਧਕ 16 ਮਿ. ਗ੍ਰਾ. ਥਾਇਆਮੀਨ 0.06 ਮਿ. ਗ੍ਰਾ.
ਵਿਟਾਮਿਨ ਏ 84 ਪ੍ਰਤਿ ਇਕਾਈ ਨਿਕੋਟਿਨਿਕ ਐਸਿਡ 0.5 ਮਿ. ਗ੍ਰਾ.
ਕੱਦੂ ਦੀ ਖੇਤੀ ਪੂਰਵ- ਇਤਿਹਾਸਕ ਕਾਲ ਤੋਂ ਹੀ ਹੁੰਦੀ ਆ ਰਹੀ ਹੈ ਤੇ ਇਸ ਦੀਆਂ ਉਪਰੋਕਤ ਤਿੰਨਾਂ ਕਿਸਮਾਂ ਦਾ ਮੂਲ- ਅਸਥਾਨ ਅਮਰੀਕਾ ਦੇ ਤਪਤ- ਖੰਡ ਹੈ। ਪੁਰਾਤਨ ਰੈੱਲ ਇੰਡੀਅਨ ਮਕਬਰਿਆਂ ‘ਚ ਮਿਲੇ ਸਬੂਤਾਂ ਤੋਂ ਪਤਾ ਲਗਦਾ ਹੈ ਕਿ ਕੱਦੂ, ਚੱਪਣ ਕੱਦੂ ਤੇ ਵਲਾਇਤੀ ਕੱਦੂ 2000 ਈ. ਪੂ. ‘ਚ ਵੀ ਮਨੁੱਖੀ ਭੋਜਨ ਦਾ ਅੰਗ ਸਨ। ਇਨ੍ਹਾਂ ਸਾਰਿਆਂ ਦਾ ਸਬੰਧ ਕੁਕਰਬਿਟੇਸੀ ਪਰਿਵਾਰ (ਕੁਲ) ਅਤੇ ਕੁਕਰਬਿਟਾ ਪ੍ਰਜਾਤੀ ਨਾਲ ਹੈ।
ਕਿਸਮਾਂ - ਕੱਦੂ ਦੀਆਂ ਕੁਝ ਕੁ ਪ੍ਰਚਲਿਤ ਕਿਸਮਾਂ ਲਾਰਜ ਰੈੱਡ, ਲਾਰਜ ਰਾਊਂਡ, ਯੈਲੋ ਫ਼ਲੈਸ਼, ਅਰਲੀ ਯੈਲੋ, ਪ੍ਰੌਲਿਫਿਕ, ਆਸਟ੍ਰੇਲੀਅਨ ਗ੍ਰੀਨ, ਬਟਰਨੱਟ ਤੇ ਗ੍ਰੀਨ ਹੱਬਾਰਡ ਹਨ।
ਕਾਸ਼ਤ - ਕੱਦੂ ਗਰਮੀਆਂ ਦੀ ਫ਼ਸਲ ਹੈ, ਪਰ ਇਹ ਤਰਬੂਜ਼ ਤੇ ਖ਼ਰਬੂਜੇ ਨਾਲੋਂ ਕੁਹਰਾ ਵਧੇਰੇ ਬਰਦਾਸ਼ਤ ਕਰ ਸਕਦੀ ਹੈ। ਕੱਦੂ ਮੁਕਾਬਲਤਨ ਘੱਟ ਤਾਪਮਾਨ ਤੇ ਵਧੇਰੇ ਨਮੀ ਵਾਲੇ ਖੰਡਾਂ ‘ਚ ਚੰਗਾ ਹੁੰਦਾ ਹੈ। ਇਸ ਦੇ ਪੌਦੇ ਥੋੜ੍ਹੀ ਬਹੁਤੀ ਛਾਂ ਵਿਚ ਵੀ ਹੋ ਜਾਂਦੇ ਹਨ ਅਤੇ ਕਈ ਵਾਰ ਇਹ ਅਨਾਜੀ ਫ਼ਸਲਾਂ ਦੇ ਨਾਲ ਵੀ ਉਗਇਆ ਜਾਂਦਾ ਹੈ। ਕੱਦੂ ਆਮ ਤੌਰ ਤੇ 110-120 ਦਿਨਾਂ ‘ਚ ਪੱਕ ਕੇ ਤਿਆਰ ਹੋ ਜਾਂਦਾ ਹੈ। ਇਹ ਲਈ ਕੱਦੂ ਦੀ ਚੰਗੀ ਫ਼ਸਲ ਲਈ ਲਗਭਗ ਚਾਰ ਮਹੀਨੇ ਕੁਹਰਾ-ਰਹਿਤ ਮੌਸਮ ਰਹਿਣਾ ਲਾਜ਼ਮੀ ਹੈ। ਇਹ ਦੀ ਚੰਗੀ ਕਾਸ਼ਤ ਲਈ ਜ਼ਰੂਰੀ ਹੈ ਕਿ ਜ਼ਮੀਨ ਚੰਗੀ ਹੋਵੇ ਬਸ਼ਰਤੇ ਕਿ ਉਸ ਵਿਚ ਜਲ- ਨਿਕਾਸ ਦਾ ਚੰਗਾ ਪ੍ਰਬੰਧ ਹੋਵੇ। ਇਨ੍ਹਾਂ ਦੀਆਂ ਜੜ੍ਹਾਂ ਤਾਂ ਉਪਰ ਹੀ ਰਹਿੰਦੀਆਂ ਹਨ ਪਰ ਫੈਲਦੀਆਂ ਵਧੇਰੇ ਹਨ। ਇਹ ਦਰਮਿਆਨੇ ਮੇਲ ਦੀ ਖਾਰੀ ਜ਼ਮੀਨ ‘ਚ ਵੀ ਹੋ ਜਾਂਦੇ ਹਨ। ਪਰ 6.0 ਜਾਂ 6.5PH ਵਾਲੀ ਜ਼ਮੀਨ ‘ਚ ਇਹ ਵਧੀਆ ਹੁੰਦੇ ਹਨ।
ਮੈਦਾਨਾਂ ਵਿਚ ਗਰਮੀਆਂ ਦੀ ਫ਼ਸਲ ਦੀ ਬਿਜਾਈ ਆਮ ਤੋਰ ਤੇ ਜਨਵਰੀ ਤੋਂ ਮਾਰਚ ਤਕ ਕੀਤੀ ਜਾਂਦੀ ਹੈ। ਅਗੇਤੀ ਫ਼ਸਲ ਪੈਦਾ ਕਰਨ ਲਈ ਦਰਿਅਵਾਂ ਦੇ ਪਾਟ ‘ਚ ਕਈ ਵਾਰ ਬਿਜਾਈ ਦਸੰਬਰ ‘ਚ ਵੀ ਕਰ ਦਿਤੀ ਜਾਂਦੀ ਹੈ। ਕਈ ਵਾਰ ਕੱਦੂ, ਆਲੂਆਂ ਦੀ ਪੁਟਾਈ ਤੋਂ ਪਹਿਲਾਂ ਬੀਜ ਦਿੱਤੇ ਜਾਂਦੇ ਹੈ। ਬਰਸਾਤੀ ਫ਼ਸਲ ਦੀ ਬਿਜਾਈ ਜੂਨ- ਜੁਲਾਈ ‘ਚ ਕੀਤੀ ਜਾਂਦੀ ਹੈ। ਆਮ ਤੋਰ ਤੇ 100 ਗ੍ਰਾ. ਵਿਚ ਛੇ ਕੁ ਸੋ ਬੀਜ ਹੁੰਦੇ ਹਨ। ਇਕ ਹੈਕਟੇਅਰ ‘ਚ 7-8 ਕਿ. ਗ੍ਰਾ. ਬੀਜ ਪਾਇਆ ਜਾਂਦਾ ਹੈ।
ਚੰਗੀਆਂ ਕਿਸਮਾਂ ਦੇ ਕੱਦੂ ਪੂਰੀ ਤਰ੍ਹਾਂ ਪੱਕ ਜਾਣ ਤੇ ਹੀ ਤੋੜਨੇ ਚਾਹੀਦੇ ਹਨ। ਛਿੱਲ ਜਦੋਂ ਸਖ਼ਤ ਹੋ ਜਾਵੇ ਤਾਂ ਸਬਜ਼ੀ ਦੇ ਪੱਕਣ ਦਾ ਅੰਦਾਜ਼ਾ ਲਗਾਉਣਾ ਆਸਾਨ ਹੋ ਜਾਂਦਾ ਹੈ। ਤੋੜਨ ਪਿੱਛੋਂ ਕੱਦੂਆਂ ਨੂੰ ਛੋਟੇ ਛੋਟੇ ਢੇਰਾਂ ‘ਚ ਰਖਿਆ ਜਾਂਦਾ ਹੈ ਤੇ ਫਿਰ ਕੁਝ ਦਿਨ ਧੁੱਪੇ ਜਾਂ ਛਾਵੇਂ ਰਖ ਕੇ ਸੁਕਾ ਲਿਆ ਜਾਂਦਾ ਹੈ। ਕੱਦੂਆਂ ਨੂੰ ਗੋਦਾਮਾਂ ਵਿਚ ਰਖਣ ਲਈ ਪਹਿਲੇ ਦੋ-ਤਿੰਨ ਹਫ਼ਤੇ 15-20 ਸੈਂ. ਤਾਪਮਾਨ ਤੇ 75 ਫ਼ੀ ਸਦੀ ਸਾਪੇਖੀ ਸਿੱਲ੍ਹ ਦੀ ਹੀ ਲੋੜ ਹੁੰਦੀ ਹੈ।
ਚੱਪਣ ਕੱਦੂ, ਬੀਜਾਂ ਦੇ ਪੱਕਣ ਤੋਂ ਪਹਿਲਾਂ ਪਹਿਲਾਂ ਹਰੇ ਹਰੇ ਹੀ ਤੋੜ ਲਏ ਜਾਂਦੇ ਹਨ। ਤੋੜਨ ਸਮੇਂ ਚੱਪਣ ਕੱਦੂ ਨਰਮ ਨਰਮ, ਪੀਲੇ ਹਰੇ ਰੰਗ ਦਾ ਅਤੇ ਪੂਰੇ ਵਿਕਸਿਤ ਕੱਦੂ ਨਾਲੋਂ 13 ਹੋਣਾ ਚਾਹੀਦਾ ਹੈ। ਚੱਪਣ ਕੱਦੂ ਵੇਲ ਨਾਲੋਂ ਥੋੜ੍ਹਾ ਜਿਹਾ ਮਰੋੜਾ ਦੇ ਕੇ ਤੋੜਿਆ ਜਾਂਦਾ ਹੈ। ਆਮ ਤੌਰ ਤੇ ਉਸ ਨਾਲ ਡੰਡੀ ਵੀ ਬਿਲਕੁਲ ਨਹੀਂ ਰਹਿਣ ਦਿਤੀ ਜਾਂਦੀ । ਝਾੜ ਲਗਭਗ 250 ਕੁਇੰਟਲ ਫ਼ੀ ਹੈਕਟੇਅਰ ਮਿਲਦਾ ਹੈ।
ਬਿਮਾਰੀਆਂ ਅਤੇ ਕੀੜੇ ਮਕੌੜੇ -ਇਸ ਫ਼ਸਲ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਬਿਮਾਰੀਆਂ ਅਤੇ ਕੀੜੇ ਮਕੌੜੇ ਅਤੇ ਉਨ੍ਹਾਂ ਦੀ ਰੋਕਥਾਮ ਦੇ ਢੰਗ ਖੀਰੇ ਵਾਲੇ ਹੀ ਹਨ। ਮੁੱਖ ਰੋਗ ਜੀਵਾਣੂ-ਕੁਮਲਾਉਣ, ਫਫੁੰਦੀ-ਫੋੜੇ, ਲੂੰਦਾਰ ਉੱਲੀ, ਧੂੜਾ ਉੱਲੀ, ਨੋਕਦਾਰ ਪੱਤਾ ਧੱਬੇ, ਚਿੱਤੀ ਆਦਿ ਹਨ ( ਵਿਸਤਾਰ ਲਈ ਵੇਖੋ ਖੀਰਾ)।
ਹ. ਪੁ.- ਸਬਜ਼ੀਆਂ- ਚੌਧਰੀ : 176
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 30156, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-17, ਹਵਾਲੇ/ਟਿੱਪਣੀਆਂ: no
ਕੱਦੂ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਕੱਦੂ, (ਫ਼ਾਰਸੀ) / ਪੁਲਿੰਗ : ੧. ਇੱਕ ਕਿਸਮ ਦੀ ਸਬਜ਼ੀ ਜੋ ਗੋਲ ਚੌੜੇ ਪਤਰਾਂ ਵਾਲੀ ਵੇਲ ਨਾਲ ਲੱਗਦੀ ਹੈ, ਗੋਲ ਘੀਆ, ਘੀਆ ਕੱਦੂ, ਕਾਂਸ਼ੀਫਲ, ਪੇਠਾ; ੨. ਗੋਲ ਮੋਲ ਸਿਰ
–ਕੱਦੂਕਸ਼, (ਫ਼ਾਰਸੀ) / ਪੁਲਿੰਗ : ਧਾਤ ਦਾ ਇੱਕ ਦੰਦੇਦਾਰ ਝਰਨਾ ਜਿਸ ਤੇ ਕੱਦੂ ਨੂੰ ਰਗੜ ਕੇ ਉਸ ਦੇ ਬਰੀਕ ਲੱਛੇ ਬਣਾਉਂਦੇ ਹਨ
–ਕੱਦੂ ਝੱਸਣਾ, ਕਿਰਿਆ ਸਕਰਮਕ : ਕੱਦੂ ਨਾਲ ਹੱਥਾਂ ਪੈਰਾਂ ਦੀਆਂ ਤਲੀਆਂ ਝੱਸਣਾ
–ਹਲਵਾ ਕੱਦੂ, ਪੁਆਧੀ / ਪੁਲਿੰਗ : ਇੱਕ ਕਿਸਮ ਦਾ ਕੱਦੂ ਜੋ ਆਕਾਰ ਵਿੱਚ ਬਹੁਤ ਵੱਡਾ ਹੁੰਦਾ ਹੈ ਤੇ ਪੱਕ ਕੇ ਅੰਦਰੋਂ ਪੀਲਾ ਹੋ ਜਾਂਦਾ ਹੈ, ਕਾਂਸ਼ੀਫਲ, ਪੇਠਾ
–ਚੱਪਣ ਕੱਦੂ, ਪੁਲਿੰਗ : ਇੱਕ ਤਰ੍ਹਾਂ ਦਾ ਵਲੈਤੀ ਕੱਦੂ ਜੋ ਆਕਾਰ ਵਿੱਚ ਗੋਲ ਚਪਟਾ ਹੁੰਦਾ ਹੈ
–ਪੇਠਾ ਕੱਦੂ, ਪੁਲਿੰਗ : ਇੱਕ ਕਿਸਮ ਦਾ ਬਹੁਤ ਵੱਡਾ ਕੱਦੂ ਜਿਸ ਦੀਆਂ ਵੜੀਆਂ ਬਣਦੀਆਂ ਹਨ, ਵੜੀ ਪੇਠਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 9454, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-02-01-00-24, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First