ਖਜੂਰੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖਜੂਰੀ (ਨਾਂ,ਇ) ਨੱਕ ਦੀ ਛੋਟੀ ਨੱਥ ਨੂੰ ਲਮਕਵੀਂ ਲਾਈ ਖਜੂਰ ਦੀ ਸ਼ਕਲ ਜਿਹੀ ਨਿੱਕੀ ਫੁੱਲੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3216, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖਜੂਰੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖਜੂਰੀ. ਸੰਗ੍ਯਾ—ਖਾਜਰ. ਖਜੂਰ ਦਾ ਫਲ. ਖ਼ੁਰਮਾ. ਛੁਹਾਰਾ. “ਰਬ ਖਜੂਰੀ ਪਕੀਆਂ ਮਾਖਿਅ ਨਈ ਵਹੰਨਿ.” (ਸ. ਫਰੀਦ) ਸੰਤਾਂ ਦੇ ਹਿਤਭਰੇ ਵਾਕ ਖਜੂਰਾਂ ਅਤੇ ਹਰਿਗੁਣ ਚਰਚਾ ਸ਼ਹਿਦ ਦੀ ਨਦੀ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3136, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖਜੂਰੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਖਜੂਰੀ (ਸੰ.। ਸੰਸਕ੍ਰਿਤ ਖਰੑਜੂਰ। ਪ੍ਰਾਕ੍ਰਿਤ ਖਜਜੂੑਰ। ਪੰਜਾਬੀ ਖਜੂਰ) ਖਜੂਰ ਦਾ ਫਲ। ਯਥਾ-‘ਫਰੀਦਾ ਰਬ ਖਜੂਰੀ ਪਕੀਆ ਮਾਖਿਅ ਨਈ ਵਹੰਨਿੑ’ ਸੰਤ ਰਬੀ ਖਜੂਰਾਂ ਰੂਪ ਹਨ, ਜੋ ਪੱਕ ਗਈਆਂ ਹੋਣ ਤੇ ਮਾਖਿਓਂ ਦੀ ਵਗਦੀ ਨਦੀ ਵਾਂਙ (ਅਪਣੀ ਮਿਠਾਸ ਦਾ ਦਾਨ ਅਮੁੱਲ ਦੇ ਰਹੇ ਹਨ)।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3104, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਖਜੂਰੀ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖਜੂਰੀ, (ਖਜੂਰ) \ ਵਿਸ਼ੇਸ਼ਣ : ਖਜੂਰ ਦਾ, ਖਜੂਰ ਸਬੰਧੀ, ਖਜੂਰ ਦੇ ਅਕਾਰ ਦਾ, ਖਜੂਰ ਵਰਗਾ ;ਇ. ੧. ਖਜੂਰ ਦਾ ਫਲ, ਖੁਰਮਾ, ਛੁਹਾਰਾ : ‘ਰਬ ਖਜੂਰੀ ਪਕੀਆਂ ਮਾਖਿਆ ਨਈ ਵਹੰਨਿ (ਸ਼ੇਖ ਫ਼ਰੀਦ) ; ੨. (ਭਾਈ ਕਾਨ੍ਹ ਸਿੰਘ ਮਹਾਂ ਕੋਸ਼) : ਨੱਕ ਦਾ ਇੱਕ ਗਹਿਣਾ ; ੩. ਇੱਕ ਮਠਿਆਈ ਜਿਸ ਦੀ ਸ਼ਕਲ ਖਜੂਰ ਵਰਗੀ ਹੁੰਦੀ ਹੈ
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 270, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-06-11-10-18, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First