ਖਟਮਲ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖਟਮਲ (ਨਾਂ,ਪੁ) ਮੰਜੀਆਂ, ਕੁਰਸੀਆਂ ਆਦਿ ਦੀਆਂ ਚੂਲਾਂ ਦੇ ਹਨੇਰੇ ਵਿੱਚ ਪੈਦਾ ਹੋਣ ਵਾਲਾ ਕੀੜਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3842, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖਟਮਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖਟਮਲ [ਨਾਂਪੁ] ਸਫ਼ਾਈ ਦੀ ਘਾਟ ਅਤੇ ਸਿੱਲ ਕਾਰਨ ਮੰਜਿਆਂ ਬਿਸਤਰਿਆਂ ਵਿੱਚ ਪੈਦਾ ਹੋਣ ਵਾਲ਼ਾ ਕੀੜਾ ਜੋ ਮਨੁੱਖੀ ਲਹੂ ਤੇ ਪਲਦਾ ਹੈ, ਮਾਂਗਣੂ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3842, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖਟਮਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖਟਮਲ. ਸੰਗ੍ਯਾ—ਖਟ੍ਵਾਮਲ. ਖਾਟ (ਮੰਜੇ) ਦੀ ਮੈਲ ਤੋਂ ਪੈਦਾ ਹੋਇਆ ਇੱਕ ਜੀਵ , ਜੋ ਬਹੁਤ ਕਟੀਲਾ ਹੁੰਦਾ ਹੈ. ਮਾਂਙਣੂ (मत्कुण ) ਕਟੂਆ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3728, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖਟਮਲ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ
ਖਟਮਲ : ਹੈੱਟਰਾਪਟਰਾ ਵਰਗ ਦੀ ਸਾਈਮਿਸਡੀ ਕੁਲ ਦੀਆਂ ਲਗਭਗ 75 ਜਾਤੀਆਂ ਨੂੰ ਖਟਮਲ ਕਿਹਾ ਜਾਂਦਾ ਹੈ। ਇਹ ਕੀੜੇ ਰਾਤਲ ਪ੍ਰਾਣੀ ਹਨ ਅਤੇ ਮਨੁੱਖ ਅਤੇ ਹੋਰ ਸਮਤਾਪੀ ਪ੍ਰਾਣੀਆਂ ਦਾ ਲਹੂ ਚੂਸਦੇ ਹਨ। ਇਸ ਦਾ ਬਾਲਗ਼ ਪ੍ਰਾਣੀ ਲਾਲ-ਭੂਰੇ ਰੰਗ ਦਾ ਚੌੜਾ ਤੇ ਚਪਟਾ ਅਤੇ ਲਗਭਗ 4-5 ਮਿ. ਮੀ. ਲੰਮਾ ਹੁੰਦਾ ਹੈ।
ਇਨ੍ਹਾਂ ਦੇ ਪਰ ਬਹੁਤ ਜ਼ਿਆਦਾ ਸੁੱਕੇ ਹੋਏ, ਸਕੇਲ ਵਰਗੇ ਅਵਸ਼ੇਸ਼ ਦੀ ਹਾਲਤ ਵਿਚ ਅਤੇ ਅਕਿਰਿਆਸ਼ੀਲ ਹੁੰਦੇ ਹਨ। ਇਨ੍ਹਾਂ ਦੀਆਂ ਸੈਂਟ ਜਾਂ ਸਟਿੰਕ ਗਲੈਂਡਾਂ ਵਿਚੋਂ ਇਕ ਮਾਦਾ ਰਿਸਦਾ ਹੈ ਜਿਸ ਦੀ ਮੁਸ਼ਕ ਇਕ ਵਖਰੀ ਤਰ੍ਹਾਂ ਦੀ ਅਤੇ ਤੇਲ ਵਰਗੀ ਹੁੰਦੀ ਹੈ। ਮਾਦਾ ਖਟਮਲ ਇਕ ਜਣਨ-ਰੁੱਤ ਵਿਚ ਔਸਤਨ 200 ਜਾਂ ਇਸ ਤੋਂ ਵੱਧ ਅੰਡੇ ਦਿੰਦੀ ਹੈ ਅਤੇ ਇਕ ਸਾਲ ਵਿਚ ਤਿੰਨ ਜਾਂ ਜ਼ਿਆਦਾ ਪੀੜੀਆਂ ਵਿਕਸਿਤ ਹੁੰਦੀਆਂ ਹਨ।
ਖਟਮਲ ਮਨੁੱਖ ਦੇ ਸਭ ਤੋਂ ਜ਼ਿਆਦਾ ਸਰਬ ਵਿਆਪੀ ਪਰਜੀਵੀਆਂ ਵਿਚੋਂ ਹਨ। ਇਹ ਹਰ ਤਰ੍ਹਾਂ ਦੇ ਨਿਵਾਸ ਸਥਾਨਾਂ ਵਿਚ ਮਿਲ ਜਾਂਦੇ ਹਨ। ਇਹ ਦਿਨ ਨੂੰ ਛੁਪੇ ਰਹਿੰਦੇ ਹਨ ਅਤੇ ਰਾਤ ਨੂੰ ਖ਼ੁਰਾਕ ਦੀ ਭਾਲ ਵਿਚ ਨਿਕਲਦੇ ਹਨ। ਇਸ ਤੋਂ ਬਾਅਦ ਫਿਰ ਉਹ ਖ਼ੁਰਾਕ ਨੂੰ ਹਜ਼ਮ ਕਰਨ ਲਈ ਆਪਣੀਆਂ ਰਹਿਣ ਦੀਆਂ ਲੁਕਵੀਆਂ ਥਾਵਾਂ ਤੇ ਚਲੇ ਜਾਂਦੇ ਹਨ। ਖ਼ੁਰਾਕ ਨੂੰ ਹਜ਼ਮ ਕਰਨ ਵਿਚ ਇਨ੍ਹਾਂ ਨੂੰ ਕਈ ਕਈ ਦਿਨ ਲਗ ਜਾਂਦੇ ਹਨ। ਬਾਲਗ਼ ਖਟਮਲ ਇਕ ਸਾਲ ਤੱਕ ਵੀ ਖ਼ੁਰਾਕ ਤੋਂ ਬਿਨਾਂ ਜਿਉਂਦੇ ਦੇਖੇ ਗਏ ਹਨ। ਭਾਵੇਂ ਇਨ੍ਹਾਂ ਦੇ ਕੱਟਣ ਨਾਲ ਜਲਣ ਜਿਹੀ ਹੁੰਦੀ ਹੈ ਪਰ ਇਹ ਮਨੁੱਖਾਂ ਵਿਚ ਕੋਈ ਬੀਮਾਰੀ ਨਹੀਂ ਫੈਲਾਉਂਦੇ।
ਖਟਮਲ ਦੀਆਂ ਦੋ ਜਾਤੀਆਂ ਮਨੁੱਖ ਉੱਤੇ ਪਰਜੀਵੀ ਹੁੰਦੀਆਂ ਹਨ: ਇਹ ਸਾਈਮੈੱਕਸ ਲੈਕਟੂਲੇਰੀਅਸ ਹੈ ਜਿਹੜੀ ਸੀਤ-ਊਸ਼ਣ-ਖੰਡਾਂ ਵਿਚ ਮਿਲਦੀ ਹੈ ਅਤੇ ਦੂਜੀ ਸਾਈਮੈੱਕਸ ਹੈਮਿਪਟਰੱਸ ਊਸ਼ਣ-ਖੰਡਾਂ ਵਿਚ ਮਿਲਦੀ ਹੈ।
ਹ. ਪੁ.– ਐਨ. ਬ੍ਰਿ. ਮਾ. 1 : 921
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2204, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-03, ਹਵਾਲੇ/ਟਿੱਪਣੀਆਂ: no
ਖਟਮਲ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖਟਮਲ, (ਖਟ<ਸੰਸਕ੍ਰਿਤ : खट्वा=ਮੰਜਾ+ਸੰਸਕ੍ਰਿਤ:मल=ਮੈਲ) \ ਪੁਲਿੰਗ : ਇੱਕ ਕੱਟਣ ਵਾਲਾ ਕੀੜਾ ਜੋ ਮੰਜਿਆਂ ਕੁਰਸੀਆਂ ਆਦਿ ਦੀਆਂ ਚੂਲਾਂ ਵਿੱਚ ਚਹਿੰਦਾ ਹੈ, ਮਾਂਗਣੂ
–ਖਟਮਲੀ, ਵਿਸ਼ੇਸ਼ਣ : ਖਟਮਲ ਦੇ ਰੰਗ ਦਾ, ਗਹਿਰੇ ਉਨ੍ਹਾਬੀ ਰੰਗ ਦਾ
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 77, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-06-12-06-28, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First