ਖਾਰਾ ਸਰੋਤ : 
    
      ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਖਾਰਾ (ਨਾਂ,ਪੁ) ਵਿਆਹ  ਸਮੇਂ ਵਰ  ਜਾਂ ਕੰਨਿਆਂ  ਨੂੰ ਨੁਹਾਉਣ ਸਮੇਂ ਹੇਠ ਮੂਧਾ ਮਾਰ  ਕੇ ਰੱਖਿਆ ਜਾਣ ਵਾਲਾ ਟੋਕਰਾ  
    
      
      
      
         ਲੇਖਕ : ਕਿਰਪਾਲ ਕਜ਼ਾਕ (ਪ੍ਰੋ.), 
        ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4921, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
      
      
   
   
      ਖਾਰਾ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਖਾਰਾ 1 [ਵਿਸ਼ੇ] ਖਾਰੇ ਸੁਆਦ ਵਾਲ਼ਾ , ਸਲੂਣਾ; ਬਕਬਕਾ  [ਨਾਂਪੁ] ਇੱਕ ਪੀਣ ਵਾਲ਼ਾ ਪਦਾਰਥ 2 [ਨਾਂਪੁ] ਕਾਨਿਆਂ ਦਾ ਵੱਡਾ  ਟੋਕਰਾ; ਚੌਰਸ ਮੂੜ੍ਹਾ
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4913, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
      
      
   
   
      ਖਾਰਾ ਸਰੋਤ : 
    
      ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
      
           
     
      
      
      
        ਖਾਰਾ. ਵਿ—ਰਰਸ ਵਾਲਾ। ੨ ਸੰਗ੍ਯਾ—ਦੁਲਹਾ ਅਤੇ  ਦੁਲਹਨਿ (ਲਾੜੇ ਲਾੜੀ) ਦੇ ਬੈਠਣ ਦਾ ਆਸਨ , ਜੋ ਫੇਰਿਆਂ ਸਮੇਂ ਵਿਛਾਈਦਾ ਹੈ. “ਮੋਤਿਨ ਕੇ ਚੌਕ ਕਰੇ ਲਾਲਨ ਕੇ ਖਾਰੇ ਧਰੇ.” (ਕ੍ਰਿਸਨਾਵ) ੩ ਜਿਲਾ ਅਮ੍ਰਿਤਸਰ, ਤਸੀਲ  ਤਰਨਤਾਰਨ  ਦਾ ਇੱਕ ਪਿੰਡ , ਜੋ ਰੇਲਵੇ ਸਟੇਸ਼ਨ ਦੂਖਨਿਵਾਰਨ ਤੋਂ ਡੇਢ ਮੀਲ  ਪੱਛਮ ਹੈ, ਇਸ ਥਾਂ ਦੋ ਗੁਰਦ੍ਵਾਰੇ ਹਨ—
	(ੳ) ਮੰਜੀ  ਸਾਹਿਬ. ਸ਼੍ਰੀ ਗੁਰੂ ਅਰਜਨ ਦੇਵ  ਤਰਨਤਾਰਨ ਬਣਨ ਸਮੇਂ ਇੱਥੇ ਕਈ ਵੇਰ ਵਿਰਾਜੇ ਸਨ. ਦਰਬਾਰ  ਸੁੰਦਰ ਬਣਿਆ ਹੋਇਆ ਹੈ. ਗੁਰੂ  ਸਾਹਿਬ ਦਾ ਲਗਵਾਇਆ ਇੱਕ ਖੂਹ  ਭੀ ਹੈ. ਪਿੰਡ ਵੱਲੋਂ ਦਸ ਵਿੱਘੇ ਜ਼ਮੀਨ ਗੁਰਦ੍ਵਾਰੇ ਦੇ ਨਾਉਂ ਹੈ.
	(ਅ) ਦੂਖਨਿਵਾਰਨ. ਗੁਰੂ ਅਰਜਨ ਦੇਵ  ਦੇ ਸਮੇਂ ਦੀ ਇੱਕ ਛਪੜੀ  ਸੀ, ਜਿਸ ਵਿੱਚ ਕਈ ਵਾਰ  ਗੁਰੂ ਸਾਹਿਬ ਨੇ ਚਰਣ ਧੋਤੇ. ਮਹਾਰਾਜਾ ਰਣਜੀਤ ਸਿੰਘ  ਜੀ ਵੇਲੇ ਇਹ ਪੱਕਾ  ਤਾਲ ਬਣਵਾਇਆ ਗਿਆ ਅਤੇ ਪੰਜ ਸੌ ਰੁਪਯੇ ਸਾਲਾਨਾ ਜਾਗੀਰ  ਦਿੱਤੀ ਗਈ. ਇਸ ਗੁਰਦ੍ਵਾਰੇ ਨਾਲ  ਚਾਲੀ ਵਿੱਘੇ ਜ਼ਮੀਨ ਭੀ ਹੈ.
    
      
      
      
         ਲੇਖਕ : ਭਾਈ ਕਾਨ੍ਹ ਸਿੰਘ ਨਾਭਾ, 
        ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4787, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
      
      
   
   
      ਖਾਰਾ ਸਰੋਤ : 
    
      ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਖਾਰਾ: ਤਰਨ ਤਾਰਨ (31°-27`ਉ, 74°-56`ਪੂ) ਤੋਂ 7 ਕਿਲੋਮੀਟਰ ਉੱਤਰ-ਪੱਛਮ ਵੱਲ  ਅੰਮ੍ਰਿਤਸਰ- ਤਰਨ ਤਾਰਨ ਸੜਕ ਉੱਪਰ ਸਥਿਤ ਇਕ ਪਿੰਡ  ਹੈ ਜਿੱਥੇ ਗੁਰੂ ਅਰਜਨ ਦੇਵ  ਜੀ (1563-1606) ਦੀ ਯਾਦ  ਵਿਚ ਦੋ ਇਤਿਹਾਸਿਕ ਗੁਰਦੁਆਰੇ ਬਣੇ ਹੋਏ ਹਨ। ਜਦੋਂ  ਤਰਨ ਤਾਰਨ ਦੇ ਸਰੋਵਰ  ਦੀ ਖੁਦਾਈ ਹੋ ਰਹੀ  ਸੀ  ਤਾਂ ਗੁਰੂ  ਸਾਹਿਬ ਕੁਝ ਸਮੇਂ  ਲਈ  ਇੱਥੇ ਠਹਿਰੇ ਸਨ ।
	ਗੁਰਦੁਆਰਾ ਮੰਜੀ  ਸਾਹਿਬ, ਪਿੰਡ ਦੇ ਅੰਦਰ  ਸਥਿਤ ਹੈ। ਇਹ ਉਸ ਘਰ  ਨੂੰ ਦਰਸਾਉਂਦਾ ਹੈ ਜਿੱਥੇ ਗੁਰੂ ਅਰਜਨ ਦੇਵ  ਜੀ ਨਿਵਾਸ ਕਰਦੇ  ਸਨ। ਗੁਰਦੁਆਰਾ  ਸਾਹਿਬ ਦੇ ਹਾਲ  ਦਾ ਫ਼ਰਸ਼  ਸੰਗਮਰਮਰ ਦਾ ਹੈ ਜਿਸਦੇ ਇਕ ਪਾਸੇ ਪ੍ਰਕਾਸ਼ ਅਸਥਾਨ  ਹੈ ਜੋ  1925 ਵਿਚ ਬਣਿਆ ਸੀ। ਸੰਗਮਰਮਰ ਦੀ ਬਣੀ ਚੰਦੋਏ ਵਾਲੀ ਪਾਲਕੀ  ਵਿਚ ਸੁਭਾਏਮਾਨ ਗੁਰੂ ਗ੍ਰੰਥ ਸਾਹਿਬ  ਜੀ ਦੇ ਪ੍ਰਕਾਸ਼ ਅਸਥਾਨ ਉੱਪਰ ਵਰਗਾਕਾਰ ਕਮਰਿਆਂ ਦੀਆਂ ਗੁੰਬਦ  ਵਾਲੀਆਂ  ਦੋ ਛੱਤਾਂ  ਹਨ। ਇਮਾਰਤ ਦੇ ਦੱਖਣ-ਪੂਰਬੀ ਕੋਣੇ  ਨੇੜੇ ਇਕ ਪੁਰਾਣਾ  ਖੂਹ  ਹੈ ਜਿਹੜਾ, ਮੰਨਿਆ ਜਾਂਦਾ ਹੈ, ਕਿ ਗੁਰੂ ਸਾਹਿਬ ਦੇ ਇਸ ਪਿੰਡ ਵਿਚ ਨਿਵਾਸ ਸਮੇਂ ਖੁੱਦਵਾਇਆ ਗਿਆ ਸੀ। ਹੇਠਲਾ  ਕਮਰਾ ਗੋਲ  ਹੈ ਅਤੇ  ਇਸ ਦੇ ਕੇਂਦਰ  ਵਿਚ ਤਿੰਨ ਮੀਟਰ  ਦੀ ਦੂਰੀ  ‘ਤੇ ਇਕ ਥੰਮ  ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਉਹ ਥਾਂ ਹੈ ਜਿੱਥੇ ਗੁਰੂ ਜੀ ਨੇ ਬੈਠ ਕੇ ਸਿਮਰਨ  ਕੀਤਾ ਸੀ।
	ਗੁਰਦੁਆਰਾ ਦੁਖ  ਨਿਵਾਰਨ ਸਾਹਿਬ, ਪਿੰਡ ਦੇ ਲਗ-ਪਗ 200 ਮੀਟਰ ਦੱਖਣ  ਵਿਚ ਇਕ ਅੱਠ-ਕੋਣਾ ਕਮਰਾ ਹੈ ਜਿਸ ਦੇ ਸਾਮ੍ਹਣੇ ਇੱਟਾਂ ਦਾ ਚਬੂਤਰਾ ਬਣਿਆ ਹੋਇਆ ਹੈ। ਇਸ ਦੇ ਪੂਰਬ  ਵੱਲ ਇਕ 15 ਮੀਟਰ ਵਰਗਾਕਾਰ ਸਰੋਵਰ ਹੈ ਜਿਹੜਾ ਕਿ ਮੂਲ  ਰੂਪ  ਵਿਚ ਇਕ ਛੱਪੜ  ਸੀ ਅਤੇ ਮਹਾਰਾਜਾ ਰਣਜੀਤ ਸਿੰਘ  ਦੇ ਸਮੇਂ ਸਰੋਵਰ ਵਿਚ ਬਦਲ  ਦਿੱਤਾ ਗਿਆ ਸੀ। ਇੱਥੇ ਇਕ ਹੋਰ  ਅੱਠ-ਕੋਣਾ ਸਰੋਵਰ ਹੈ ਜੋ ਪ੍ਰਵੇਸ਼ ਦੁਆਰ ਦੇ ਨੇੜੇ ਹੈ।
	      ਇਹ ਦੋਵੇਂ ਗੁਰਦੁਆਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਨਾਲ  ਸੰਬੰਧਿਤ ਹਨ।
    
      
      
      
         ਲੇਖਕ : ਅਤੇ ਅਨੁ.: ਗ.ਨ.ਸ., 
        ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4731, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
      
      
   
   
      ਖਾਰਾ ਸਰੋਤ : 
    
      ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
      
           
     
      
      
      
        
	ਖਾਰਾ ਕੌੜਾ- ਮਛੁਲੀ  ਜਾਲੁ ਨ ਜਾਣਿਆ ਸਰੁ  ਖਾਰਾ ਅਸਗਾਹੁ।
	
    
      
      
      
         ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ, 
        ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4731, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
      
      
   
   
      ਖਾਰਾ ਸਰੋਤ : 
    
      ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
      
           
     
      
      
      
       
	ਖਾਰਾ :      ਇਹ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਦੀ ਤਰਨਤਾਰਨ ਤਹਿਸੀਲ ਵਿਚ ਸਥਿਤ ਹੈ। ਇਥੇ ਦੋ ਇਤਿਹਾਸਕ ਗੁਰਦੁਆਰੇ ਸਥਿਤ ਹਨ :-
    
      
                  ਮੰਜੀ ਸਾਹਿਬ
                  
 
	ਮੰਜੀ ਸਾਹਿਬ– ਤਰਨਤਾਰਨ ਬਣਨ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਇਥੇ ਕਈ ਵਾਰ ਬਿਰਾਜੇ ਸਨ। ਗੁਰੂ ਸਾਹਿਬ ਵੱਲੋਂ ਲਗਵਾਇਆ ਗਿਆ ਇਥੇ ਇਕ ਖੂਹ ਵੀ ਹੈ। ਪਿੰਡ ਵੱਲੋਂ ਲਗਭਗ ਚਾਰ ਏਕੜ ਜ਼ਮੀਨ ਇਸ ਗੁਰਦੁਆਰੇ ਦੇ ਨਾਂ ਲਗਵਾਈ ਗਈ ਸੀ।
                   
                  ਦੁਖਨਿਵਾਰਨ
                  
 
	ਦੁਖਨਿਵਾਰਨ–  ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਇਥੇ ਇਕ ਛੱਪੜੀ ਸੀ ਜਿਸ ਵਿਚ ਗੁਰੂ ਜੀ ਨੇ ਕਈ ਵਾਰੀ ਆਪਣੇ ਚਰਨ ਧੋਤੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਸਮੇਂ ਇਥੇ ਪੱਕਾ ਤਲਾਅ ਬਣਵਾਇਆ ਗਿਆ ਅਤੇ ਪੰਜ ਸੌ ਰੁਪਏ ਸਾਲਾਨਾ ਜਾਗੀਰ ਦਿੱਤੀ ਗਈ। ਰਿਆਸਤਾਂ ਦੇ ਸਮੇਂ ਤੋਂ ਇਸ ਗੁਰਦੁਆਰੇ ਦੇ ਨਾਂ ਲਗਭਗ 16 ਏਕੜ ਜ਼ਮੀਨ ਹੈ।
                   
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3283, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-06-10-44-37, ਹਵਾਲੇ/ਟਿੱਪਣੀਆਂ: ਹ. ਪੁ. -ਮ. ਕੋ. :ਤ. ਗਾ. ਗੁ. 
      
      
   
   
      ਖਾਰਾ ਸਰੋਤ : 
    
      ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
      
           
     
      
      
      
       
	ਖਾਰਾ, (ਸੰਸਕ੍ਰਿਤ : क्षारक) \ ਪੁਲਿੰਗ : ਕਾਨਿਆਂ ਦਾ ਵੱਡਾ ਟੋਕਰਾ, ਟੋਕਰੇ ਦੇ ਥੱਲੇ ਜਿੰਨਾ, ਚੌੜਾ ਕਾਨਿਆਂ ਦਾ ਬਣਿਆ ਹੋਇਆ ਚੌਰਸ ਆਸਣ ਜੋ ਲਾਵਾਂ ਵੇਲੇ ਵਰ ਅਤੇ ਕੰਨਿਆਂ ਦੇ ਬੈਠਣ ਲਈ ਵਰਤਦੇ ਹਨ ਜਾਂ ਜਿਸ ਉਤੇ ਜੰਞ ਚੜ੍ਹਨ ਤੋਂ ਪਹਿਲਾਂ ਨੀਂਗਰ ਜਾਂ ਕੰਨਿਆ ਨੂੰ ਬਿਠਾ ਕੇ ਨੁਹਾਇਆ ਜਾਂਦਾ ਹੈ, ਲੋਕ ਗੀਤ ਹੈ : ‘ਬਦਲ ਗਏ ਖਾਰੇ ਨੀ, ਬੀਬੀ ਅੱਜ ਹੋਈ ਪਰਾਈ’
	
	–ਖਾਰਾ ਲੁਹਾਈ, ਖਾਰਿਉਂ ਲੁਹਾਈ, ਇਸਤਰੀ ਲਿੰਗ : ਉਹ ਰਕਮ ਜੋ ਖਾਰੇ ਤੋਂ ਉਤਾਰਨ ਵੇਲੇ ਵਿਆਹ ਵਾਲੇ ਮੁੰਡੇ ਨੂੰ ਉਸ ਦੇ ਮਾਮੇ ਆਦਿ ਦਿੰਦੇ ਹਨ
	
	–ਖਾਰਿਉਂ ਉਤਾਰ, (ਪੋਠੋਹਾਰੀ) / ਪੁਲਿੰਗ : ਉਹ ਰਕਮ ਜੋ ਖਾਰੇ ਤੋਂ ਉਤਾਰਨ ਵੇਲੇ ਵਿਆਹ ਵਾਲੇ ਮੁੰਡੇ ਨੂੰ ਉਸ ਦੇ ਮਾਮੇ ਆਦਿ ਦਿੰਦੇ ਹਨ, ਖਾਰਾਲੁਹਾਈ
	
	–ਖਾਰਿਉਂ ਉਤਾਰਨਾ (ਲਾਹੁਣਾ), ਕਿਰਿਆ ਸਮਾਸੀ : ਖਾਰੇ ਚੜ੍ਹਨ ਪਿੱਛੋਂ ਲਾੜੇ ਨੂੰ ਮਾਮੇ ਦਾ ਕੁਝ ਰੁਪਏ ਦੇ ਕੇ ਥੱਲੇ ਉਤਾਰਨਾ
	
	–ਖਾਰੀ, ਇਸਤਰੀ ਲਿੰਗ : ਪਟਾਰੀ
	
	–ਖਾਰੇ ਉਤਾਰ, ਪੁਲਿੰਗ : ਉਹ ਰਕਮ ਜੋ ਚੌਂਕੀ ਤੋਂ ਉਤਰਨ ਵੇਲੇ ਲਾੜੇ ਨੂੰ ਦਿੱਤੀ ਜਾਂਦੀ ਹੈ
	
	–ਖਾਰੇ ਚੜ੍ਹਨਾ, ਮੁਹਾਵਰਾ : ਜੰਞ ਚੜ੍ਹਨ ਤੋਂ ਪਹਿਲਾਂ ਵਰ ਦਾ ਖਾਰੇ ਤੇ ਬੈਠ ਕੇ ਵਟਣਾ ਮਲਕੇ ਇਸ਼ਨਾਨ ਕਰਨਾ, ਤੇ ਮਾਈਆਂ ਵਾਲੇ ਕਪੜਿਆਂ ਨੂੰ ਬਦਲਣਾ; ਫੇਰਿਆਂ ਤੇ ਬਹਿਣਾ
	
	–ਖਾਰੇ ਬਹਾਉਣਾ, ਮੁਹਾਵਰਾ : ੧. ਖਾਰੇ ਚਾੜ੍ਹਨਾ; ੨. ਫੇਰੇ ਕਰਾਉਣਾ ; ਲਾਵਾਂ ਤੇ ਬਿਠਾਉਣਾ
	
	–ਖਾਰੇ ਬਦਲਣਾ, ਕਿਰਿਆ ਸਮਾਸੀ : ਲਾਵਾਂ ਲੈਣ ਲਈ ਲਾੜੇ ਲਾੜੀ ਦਾ ਇੱਕ ਦੂਜੇ ਨਾਲ ਥਾਂ ਬਦਲਣਾ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1107, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-11-12-23-35, ਹਵਾਲੇ/ਟਿੱਪਣੀਆਂ: 
      
      
   
   
      ਖਾਰਾ ਸਰੋਤ : 
    
      ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
      
           
     
      
      
      
       
	ਖਾਰਾ, (ਖਾਰ<ਸੰਸਕ੍ਰਿਤ : क्षार+ਆ) \ ਵਿਸ਼ੇਸ਼ਣ : ੧. ਖਾਰ ਵਾਲਾ, ਖਾਰ ਦੇ ਸੁਆਦ ਵਾਲਾ, ਸਲੂਣਾ, ਨਮਕੀਨ ; ੨. ਬੇ-ਸੁਆਦਾ, ਬਕਬਕਾ
	–ਖਾਰਾ ਸੋਡਾ, ਪੁਲਿੰਗ : ੧. ਸੋਡੇ ਦੀ ਬੋਤਲ ਜਿਸ ਵਿੱਚ ਮਿੱਠਾ ਨਾ ਪਾਇਆ ਹੋਵੇ; ੨. ਕਪੜੇ ਧੋਣ ਵਾਲਾ ਸੋਡਾ, ਸੱਜੀ, ਖਾਰ
	–ਖਾਰਾਪਣ, ਖਾਰਾਪਨ, ਪੁਲਿੰਗ : ਖਾਰਾ ਹੋਣ ਦਾ ਗੁਣ, ਖਾਰਾ ਹੋਣ ਦਾ ਭਾਵ, ਨਮਕੀਨਪਣ, ਸ਼ੋਰੀਲਾਪਨ
	
	–ਖਾਰਾ ਪਾਣੀ, ਪੁਲਿੰਗ : ੧. ਪਾਣੀ ਜਿਸ ਵਿੱਚ ਲੂਣ ਆਦਿ ਪਦਾਰਥ ਮਿਲੇ ਹੋਏ ਹੋਣ ਅਤੇ ਇਨ੍ਹਾਂ ਲੂਣਾਂ ਦੇ ਕਾਰਨ ਇਸ ਦਾ ਸੁਆਦ ਖਾਰਾ ਹੋ ਗਿਆ ਹੋਵੇ; ੨. ਅੱਖਾਂ ਦਾ ਪਾਣੀ, ਹੰਝੂ; ੩. ਖਾਰਾ ਸੋਡਾ
	
	–ਖਾਰਾ ਪਾਣੀ ਕਢਣਾ, ਮੁਹਾਵਰਾ : ਰੋਣਾ, ਹੰਝੂ ਕੇਰਨਾ
	
	–ਖਾਰਾ ਪਾਣੀ ਨਿਕਲਣਾ, ਮੁਹਾਵਰਾ : ਹੰਝੂ ਵਗਣੇ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1344, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-11-12-23-59, ਹਵਾਲੇ/ਟਿੱਪਣੀਆਂ: 
      
      
   
   
      ਖਾਰਾ ਸਰੋਤ : 
    
      ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
      
           
     
      
      
      
       
	ਖਾਰਾ, (ਫ਼ਾਰਸੀ : ਖ਼ਾਰਾ 
) \ ਪੁਲਿੰਗ : ਸਖ਼ਤ ਪਥਰ;  ਵਿਸ਼ੇਸ਼ਣ : ਚੀਰ ਵਾਲਾ
	–ਸੰਗ ਖ਼ਾਰਾ, ਪੁਲਿੰਗ : ਬਹੁਤ ਸਖ਼ਤ ਪਥਰ, ਬੱਜਰ
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1344, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-11-04-22-33, ਹਵਾਲੇ/ਟਿੱਪਣੀਆਂ: 
      
      
   
   
      ਖਾਰਾ ਸਰੋਤ : 
    
      ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
      
           
     
      
      
      
       
	ਖਾਰਾ, (ਖਰਨਾ<ਸੰਸਕ੍ਰਿਤ : क्षरण√क्षर्=ਵਹਿਣਾ, ਖਰਨਾ) \ ਪੁਲਿੰਗ : ਪਾਣੀ ਦੇ ਵਹਾਉ ਜਾਂ ਰੋੜ੍ਹ ਨਾਲ ਮਿੱਟੀ ਖੁਰ ਕੇ ਬਣੀ ਹੋਈ ਨਾਲੀ ਜੇਹੀ, ਪਾਣੀ ਨਾਲ ਖੁਰ ਕੇ ਬਣਿਆ ਟੋਆ, ਰੋੜ੍ਹ, ਘਾਰੇ (ਲਾਗੂ ਕਿਰਿਆ : ਪੈਣਾ)
    
      
      
      
         ਲੇਖਕ : ਭਾਸ਼ਾ ਵਿਭਾਗ, ਪੰਜਾਬ, 
        ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1344, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-11-04-24-55, ਹਵਾਲੇ/ਟਿੱਪਣੀਆਂ: 
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First