ਖਾਲੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਖਾਲੀ (ਗੁ.। ਫ਼ਾਰਸੀ ਖ਼ਾਲੀ) ਸੱਖਣੇ। ਯਥਾ-‘ਖਾਲੀ ਚਲੇ ਧਣੀ ਸਿਉ ਟਿਬੇ ਜਿਉ ਮੀਹਾਹੁ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 10161, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਖਾਲੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖਾਲੀ, (ਅਰਬੀ : ਖ਼ਾਲੀ √ਖ਼ਲੌ, =ਖਾਲੀ ਹੋ ਜਾਣਾ) \ ਵਿਸ਼ੇਸ਼ਣ : ੧. ਜਿਸ ਵਿੱਚ ਕੋਈ ਚੀਜ਼ ਨਾ ਹੋਵੇ, ਸੱਖਦਾ, ਸੁੰਞਾ ; ੨. ਪੋਲਾ, ਖੋਖਲਾ, ਥੋਥਾ ; ੩. ਬੇ-ਅਬਾਦ, ਗੈਰ ਆਬਾਦ, ਸੁੰਨਾ ; ੪. ਜੋ ਗਰਭਤੀ ਨਹੀਂ, ਬਾਂਝ ; ੫. ਨਾਕਾਰਾ, ਬੇਕਾਰ, ਵਿਹਲਾ ; ੬. ਨਿਹਫਲ, ਬਿਨਾਂ ਅਸਰ ; ਕੇਵਲ, ਸਿਰਫ ; ਤਪਲਾ, ਮਰਦੰਗ ਆਦਿ ਵਜਾਉਣ ਸਮੇਂ ਉਹ ਤਾਲ ਜੋ ਖ਼ਾਲੀ ਛੱਡ ਦਿੱਤਾ ਜਾਂਦਾ ਹੈ, ਇਹ ਤਾਲ ਠੀਕ ਰੱਖਣ ਲਈ ਕੀਤਾ ਜਾਂਦਾ ਹੈ

–ਖ਼ਾਲੀ ਉੱਤੇ ਸ਼ੈਤਾਨ ਸਵਾਰ, ਅਖੌਤ : ਵਿਹਲੇ ਆਦਮੀ ਨੂੰ ਉਲਟੀਆਂ ਗੱਲਾਂ ਸੁਝਦੀਆਂ ਹਨ

–ਖਾਲੀ ਸੰਖ ਵਜਾਏ ਦੀਪਾ, ਅਖੌਤ : ਜਦ ਕੋਈ ਸ਼ੇਖੀ ਖੋਰਾ ਐਵੇਂ ਫੜਾਂ ਮਾਰੀ ਜਾਵੇ ਤੇ ਕਰੇ ਕੁਝ ਨਾ ਤਾਂ ਕਹਿੰਦੇ ਹਨ

–ਖਾਲੀ ਹੱਥ, ਵਿਸ਼ੇਸ਼ਣ : ੧. ਬਿਨਾਂ ਹਥਿਆਰ ; ੨. ਗ਼ਰੀਬ, ਜਿਸ ਦੇ ਪੱਲੇ ਕੁਝ ਨਾ ਹੋਵੇ

–ਖ਼ਾਲੀ ਹੋਣਾ, ਕਿਰਿਆ ਸਮਾਸੀ :  ਬੇਕਾਰ ਹੋਣਾ, ਵਿਹਲੇ ਹੋਣਾ

–ਖਾਲੀ ਕਰਨਾ, ਮੁਹਾਵਰਾ : ੧. ਕਿਸੇ ਭਾਂਡੇ ਵਿੱਚੋਂ ਕੋਈ ਚੀਜ਼ ਕੱਢ ਲੈਣਾ ; ੨. (ਮਕਾਨ) ਛੱਡ ਦੇਣਾ, (ਮਕਾਨ ਤੋਂ) ਕਬਜ਼ਾ ਹਟਾ ਲੈਣਾ

–ਖਾਲੀ ਜਾਣਾ, ਮੁਹਾਵਰਾ : ਨਿਸ਼ਾਨੇ ਤੇ ਨਾ ਲੱਗਣਾ ; ੨. ਬੇਅਸਰ ਹੋਣਾ, ਨਿਸਫਲ ਹੋਣਾ ; ੩. ਨਾਂਗਾ ਪੈਣਾ

–ਖ਼ਾਲੀ ਜੇਬ, ਵਿਸ਼ੇਸ਼ਣ : ਖਾਲੀ ਹੱਥ

–ਖਾਲੀ ਡੱਫਾਂ ਵਜਾਉਣਾ, ਮੁਹਾਵਰਾ : ਫੌਕੀਆਂ ਫੜ੍ਹਾਂ ਮਾਰਨੀਆਂ, ਪਲੇ ਹੋਣਾ ਹਵਾਣਾ ਕੁਝ ਨਾ ਪਰ ਦਿਖਾਵਾ ਇਸ ਤਰ੍ਹਾਂ ਜਿਵੇਂ ਬਹੁਤ ਅਮੀਰ ਹੋਵੇ

–ਖ਼ਾਲੀ ਦਿਮਾਗ਼, ਵਿਸ਼ੇਸ਼ਣ / ਪੁਲਿੰਗ : ਬੇਅਕਲ, ਬੇਵਕੂਫ਼, ਮੂਰਖ

–ਖ਼ਾਲੀ ਫਿਰਨਾ, ਕਿਰਿਆ ਸਮਾਸੀ : ਵਿਹਲੇ ਫਿਰਨਾ, ਕੋਈ ਕੰਮ ਨਾ ਕਰਨਾ

–ਖਾਲੀ ਬਾਣੀਆ ਕੀ ਕਰੇ ਏਧਰ ਦੇ ਵੱਟੇ ਓਧਰ ਧਰੇ, ਅਖੌਤ : ਕੰਮ ਕਰਨ ਵਾਲਾ ਆਦਮੀ ਕਦੇ ਵਿਹਲਾ ਨਹੀਂ ਬੈਠਦਾ ਚਾਹੇ ਉਸ ਨੂੰ ਫ਼ਜੂਲ ਕੰਮ ਹੀ ਕਰਨਾ ਪਵੇ, ਬੇਕਾਰ ਨਾਲੋਂ ਬੇਗਾਰ ਭਲੀ

–ਖ਼ਾਲੀ ਬਹਿਣਾ, ਕਿਰਿਆ ਸਮਾਸੀ : ਬੇਕਾਰ ਰਹਿਣਾ, ਵਿਹਲੇ ਫਿਰਨਾ, ਕੋਈ ਕੰਮ ਨਾ ਕਰਨਾ

–ਖਾਲੀ ਭਾਂਡਾ, ਪੁਲਿੰਗ : ਹੋਛਾ ਬੰਦਾ, ਮੂਰਖ ਬੰਦਾ : ‘ਖਾਲੀ ਭਾਂਡਾ ਅਕਲੋਂ ਅੰਨ੍ਹਾਂ ਕੋਈ ਨਾ ਬੁੱਝੇ ਜਾਣੇ’  (ਗੁਲਜ਼ਾਰ ਯੂਸਫ਼)

–ਖ਼ਾਲੀ ਮੂਲੀ, ਵਿਸ਼ੇਸ਼ਣ : ੧. ਬਿਲਕੁਲ ਖ਼ਾਲੀ, ਸੱਖਣਾ ; ੨. ਬਿਨਾਂ ਬਾਲ ਬੱਚੇ ਦੇ, ਬਿਨਾਂ ਸਾਥੀ ਦੇ, ਬਿਨਾਂ ਮਾਲ ਅਸਬਾਬ ਦੇ, ਖਾਲਮਖਾਲੀ

–ਖਾਲੀ ਰਹਿਣਾ, ਕਿਰਿਆ ਸਮਾਸੀ : ੧. ਕੋਈ ਕੰਮ ਨਾ ਹੋਣਾ, ਬੇਕਾਰ ਹੋਣਾ, ਵਿਹਲੇ ਹੋਣਾ ; ੨. ਵਿੱਚ ਕੋਈ ਚੀਜ਼ ਨਾ ਹੋਣਾ, (ਮਕਾਨ ਵਿੱਚ) ਕੋਈ ਨਾ ਰਹਿੰਦਾ ਹੋਣਾ,

–ਖ਼ਾਲਮ ਖਾਲੀ, ਵਿਸ਼ੇਸ਼ਣ / ਕਿਰਿਆ ਵਿਸ਼ੇਸ਼ਣ : ਸੱਖਣਾ, ਬਿਲਕੁਲ ਖ਼ਾਲੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 332, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-12-10-11-33, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.