ਖੁਰਲੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੁਰਲੀ (ਨਾਂ,ਇ) ਪਸ਼ੂਆਂ ਨੂੰ ਬੰਨ੍ਹਣ ਅਤੇ ਪੱਠੇ (ਚਾਰਾ) ਪਾਉਣ ਲਈ ਮਿੱਟੀ, ਇੱਟਾਂ ਜਾਂ ਲੱਕੜ ਆਦਿ ਦੀ ਬਣਾਈ ਡੂੰਘ ਵਾਲੀ ਥਾਂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3314, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖੁਰਲੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੁਰਲੀ [ਨਾਂਇ] ਲੱਕੜ ਜਾਂ ਲੋਹੇ ਦੀ ਹੋਦੀ ਜਿਸ ਵਿੱਚ ਪਸ਼ੂ ਆਦਿ ਚਾਰਾ ਖਾਂਦੇ ਹਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3305, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖੁਰਲੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੁਰਲੀ. ਸੰਗ੍ਯਾ—ਪਸ਼ੁ ਦੇ ਚਾਰੇ ਦਾ ਪਾਤ੍ਰ । ੨ ਖਤ੍ਰੀ ਆਦਿਕਾਂ ਦੇ ਵਿਆਹ ਦੀ ਇੱਕ ਭੋਜਨਰੀਤਿ. ਇੱਕਠੀ ਮਿਠਾਈ ਸਭ ਅੱਗੇ ਢੇਰ ਲਗਾਕੇ ਰੱਖਣੀ. ਹੁਣ ਲੋਕ ਇਸ ਤਰਾਂ ਖਾਣ ਵਿੱਚ ਲੱਜਾ ਕਰਦੇ ਹਨ। ੩ ਸੰ. ਫੌਜੀ ਕਵਾਇਦ ਦੀ ਥਾਂ। ੪ ਸ਼ਸਤ੍ਰਵਿਦ੍ਯਾ ਦਾ ਅਭ੍ਯਾਸ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3225, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖੁਰਲੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖੁਰਲੀ, (ਖਰਲ) \ ਇਸਤਰੀ ਲਿੰਗ : ਡੰਗਰਾਂ ਨੂੰ ਬੰਨ੍ਹਣ ਤੇ ਪੱਠੇ ਆਦਿ ਖਾਣ ਦੀ ਥਾਂ

–ਖੁਰਲੀ ਪਾਉਣਾ, ਮੁਹਾਵਰਾ : ਵਿਆਹ ਵਿੱਚ ਜਨੇਤੀਆਂ ਨੂੰ ਇਕੱਠੇ ਬਿਠਾ ਕੇ ਉਨ੍ਹਾਂ ਅੱਗੇ ਮਠਿਆਈ ਦੀ ਢੇਰੀ ਲਾ ਦੇਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 6, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-01-03-22-24, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.