ਖੁਰਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੁਰਾ (ਨਾਂ,ਪੁ) 1 ਖੁਰ ਜਾਂ ਪੈਰ ਦਾ ਭੋਂਏਂ ਤੇ ਦਿੱਸ ਆਉਂਦਾ ਚਿੰਨ੍ਹ 2 ਨਹਾਉਣ ਅਤੇ ਕੱਪੜੇ ਆਦਿ ਧੋਣ ਦੀ ਥਾਂ ਦੁਆਲੇ ਵਲਿਆ ਚੁਗਿਰਦਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13999, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖੁਰਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੁਰਾ [ਨਾਂਪੁ] ਗ਼ੁਸਲਖ਼ਾਨਾ, ਬਾਥਰੂਮ; ਪੈਰ ਦਾ ਨਿਸ਼ਾਨ, ਅੱਡੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13988, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖੁਰਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੁਰਾ. ਸੰਗ੍ਯਾ—ਖੁਰ ਦਾ ਚਿੰਨ੍ਹ. ਪੈਰ ਦਾ ਨਿਸ਼ਾਨ. “ਖੁਰਾ ਖੋਜ ਜਾਨ੍ਯੋ ਨਹਿ ਜਾਈ.” (ਗੁਪ੍ਰਸੂ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13891, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖੁਰਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੁਰਾ, (ਖੁਰ+ਆ) \ ਪੁਲਿੰਗ : ੧. ਪੈਰ ਦਾ ਨਿਸ਼ਾਨ, ਅੱਡੀ, ਖੁਰ ਵਾਲੀ ਪੈੜ; ੨. ਕਿਸੇ ਕਮਰੇ ਦੀ ਗੁੱਠ ਵਿੱਚ ਜ਼ਰਾ ਢਾਲਵੀਂ ਥਾਂ ਜਿੱਥੋਂ ਪਾਣੀ ਢਲ ਕੇ ਨਾਲੀ ਰਾਹੀਂ ਬਾਹਰ ਜਾਂਦਾ ਹੈ, ਚੁੰਨਾ, ਮੋਰੀ
–ਖੁਰਾ ਕੱਢਣਾ, ਮੁਹਾਵਰਾ : ਗੁਆਚੇ ਹੋਏ ਪਸ਼ੂ ਜਾਂ ਆਦਮੀ ਦੇ ਪੈਰਾਂ ਦੇ ਨਿਸ਼ਾਨਾਂ ਦੇ ਮਗਰ ਮਗਰ ਜਾ ਕੇ ਉਸਦਾ ਪਤਾ ਲਾਉਣਾ, ਸੁਰਾਗ ਕੱਢਣਾ, ਪੈੜ ਕੱਢਣਾ, ਖੁਰਾ ਨੱਪਣਾ, ਖੋਜ ਕੱਢਣਾ
–ਖੁਰਾ ਕਢਾਉਣਾ, ਮੁਹਾਵਰਾ : ਪੈੜ ਕਢਾਉਣਾ, ਸੁਰਾਗ ਕਢਾਉਣਾ
–ਖੁਰਾ ਖੋਜ, ਪੁਲਿੰਗ : ਨਾਉਂ ਨਿਸ਼ਾਨ, ਥਹੁ ਪਤਾ
–ਖੁਰਾ ਖੋਜ ਮਿਟ ਜਾਣਾ, ਮੁਹਾਵਰਾ : ਸਮੁੱਚਾ ਨਾਸ ਹੋਣਾ, ਨਾਂ ਨਿਸ਼ਾਨ ਮਿਟ ਜਾਣਾ, ਮਲੀਆ ਮੇਟ ਹੋ ਜਾਣਾ
–ਖੁਰਾ ਖੋਜ ਮਿਟਾਉਣਾ, ਮੁਹਾਵਰਾ : ਨਾਸ਼ ਕਰਨਾ, ਮਲੀਆਮੇਟ ਕਰਨਾ
–ਖੁਰਾ ਘੁਸਾਉਣਾ, ਮੁਹਾਵਰਾ : ਖੋਜ ਕਰਨ ਵਾਲੇ ਨੂੰ ਉਲਟੇ ਰਾਹ ਪਾਉਣਾ
–ਖੁਰਾ ਦੱਬਣਾ, ਮੁਹਾਵਰਾ : ਚੋਰੀ ਜਾਂ ਗੁੰਮ ਹੋਏ ਪਸ਼ੂ ਦੇ ਪੈਰਾਂ ਦੇ ਨਿਸ਼ਾਨਾਂ ਨੂੰ ਮਿਟਣ ਤੋਂ ਬਚਾਉਣ ਲਈ ਕਿਸੇ ਚੀਜ਼ ਨਾਲ ਢੱਕ ਦੇਣਾ, ਖੁਰਾ ਨੱਪਣਾ
–ਖੁਰਾ ਨੱਪਣਾ, ਮੁਹਾਵਰਾ : ਖੁਰੇ ਨੂੰ ਮਿਟਣੋਂ ਬਚਾਉਣ ਲਈ ਢਕਣਾ, ਖੁਰਾ ਪਕੜਨਾ, ਸਿਆਣ ਕੇ ਖੁਰੇ ਦੇ ਮਗਰ ਲੱਗਣਾ, ਖੁਰਾ ਦੱਬਣਾ
–ਖੁਰਾ ਪਛਾਣਨਾ, ਮੁਹਾਵਰਾ : ਖੁਰਾ ਲੱਭਣਾ
–ਖੁਰਾ ਮਿਟਾਉਣਾ, ਮੁਹਾਵਰਾ : ਸਰਵ ਨਾਸ਼ ਕਰਨਾ, ਮਲੀਆ ਮੇਟ ਕਰਨਾ, ਖੁਰਾ ਖੋਜ ਮਿਟਾਉਣਾ
–ਖੁਰਾ ਲੈ ਜਾਣਾ, ਮੁਹਾਵਰਾ : ਪੈੜ ਭਾਲ ਕੇ ਲੈ ਜਾਣਾ, ਚੁਰਾਏ ਪਸ਼ੂ ਦੇ ਪੈਰਾਂ ਦੇ ਨਿਸ਼ਾਨ ਨਾਲ ਖੋਜ ਕੱਢ ਲੈਣਾ, ਖੁਰਾ ਲੱਭਣਾ
–ਖੁਰਿਓਂ ਲਹਿ ਪੈਣਾ, ਮੁਹਾਵਰਾ : ਅਚਾਨਕ ਹੱਲਾ ਕਰ ਦੇਣਾ : ‘ਉਹਨਾਂ ਚੋਰਾਂ ਤੇ ਖੁਰਿਓਂ ਈ ਲਹਿ ਪਿਆ ਏ, ਵਿੱਚ ਛਾਂਟਾਂ ਗੜੇ ਦੀਆਂ ਵੀ ਆਹੀਆਂ’ (ਬਾਰ ਦੇ ਢੋਲੇ)
–ਖੁਰੇ ਮਗਰ ਜਾਣਾ, ਮੁਹਾਵਰਾ : ਚੋਰ ਜਾਂ ਗੁਆਚੇ ਹੋਏ ਪਸ਼ੂ ਤੇ ਖੁਰੇ ਪਿੱਛੇ ਖੋਜੀ ਦਾ ਜਾਣਾ, ਖੁਰਾ ਕੱਢਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 360, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-01-03-24-37, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First