ਖੁਲ੍ਹੇ ਸਮੁੰਦਰ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
HighSeas_ਖੁਲ੍ਹੇ ਸਮੁੰਦਰ: ਰਾਜਖੇਤਰੀ ਸਮੁੰਦਰ ਤੋਂ ਬਾਹਰ ਦੇ ਸਮੁੰਦਰ ਨੂੰ ਕਿਹਾ ਜਾਂਦਾ ਹੈ। ਕਿਸੇ ਦੇਸ਼ ਦੇ ਸਾਹਿਲ ਤੋਂ ਤਿੰਨ ਮੀਲ ਦੀ ਦੂਰੀ ਤੋਂ ਸ਼ੁਰੂ ਹੁੰਦਾ ਸਮੁੰਦਰ ਜਿਸ ਵਿਚ ਗਲੋਬ ਭਰ ਦੇ ਸਾਗਰ ਆ ਜਾਂਦੇ ਹਨ। ਪਰ ਉਹ ਮੁਲਕ ਅਜਿਹ ਹੋਣਾ ਚਾਹੀਦਾ ਹੈ ਜੋ ਕੌਮਾਂਤਰੀ ਕਾਨੂੰਨ ਦੀਆਂ ਜ਼ਿੰਮੇਵਾਰੀਆਂ ਨੂੰ ਮੰਨਦਾ ਹੋਵੇ।
ਖੁਲ੍ਹੇ ਸਮੁੰਦਰ ਸਭ ਦੇਸ਼ਾਂ ਦੀ ਸਾਂਝੀ ਮਲਕੀਅਤ ਸਮਝੇ ਜਾਂਦੇ ਹਨ ਅਤੇ ਉਹ ਕਿਸੇ ਇਕ ਦੇਸ਼ ਦੀ ਸੰਪਤੀ ਨਹੀਂ ਮੰਨੇ ਜਾ ਸਕਦੇ। ਇਸ ਲਈ ਉਹ ਜਹਾਜ਼ਰਾਨੀ, ਮੱਛੀ ਫੜਨ ਅਤੇ ਸੰਸਾਰ ਦੇ ਵਣਜ ਲਈ ਖੁਲ੍ਹੇ ਹੁੰਦੇ ਹਨ। ਜਦੋਂ ਕਿਸੇ ਰਾਜ ਦਾ ਪੋਤ ਖੁਲ੍ਹੇ ਸਮੁੰਦਰ ਵਿਚੋਂ ਲੰਘ ਰਿਹਾ ਹੋਵੇ ਤਾਂ ਹੋਰ ਕੌਮਾਂ ਨੂੰ ਉਸ ਉਤੇ ਦੀਵਾਨੀ ਜਾਂ ਫ਼ੌਜਦਾਰੀ ਅਧਿਕਾਰਤਾ ਦੀ ਵਰਤੋਂ ਕਰਨ ਦਾ ਇਖ਼ਤਿਆਰ ਹਾਸਲ ਨਹੀਂ ਹੁੰਦਾ।
ਜਿਥੋਂ ਤੱਕ ਖੁਲ੍ਹੇ ਸਮੁੰਦਰ ਵਿਚ ਮੱਛੀ ਫੜਨ ਦੇ ਅਧਿਕਾਰ ਦਾ ਤੱਲਕ ਹੈ ਉਥੇ ਜਿਸ ਥਾਂ ਤੋਂ ਵਖ ਵਖ ਦੇਸ਼ਾਂ ਦੇ ਮਛੇਰੇ ਮੱਛੀ ਫੜਦੇ ਹਨ ਉਥੇ ਰਵਾਜ ਦੁਆਰਾ ਮੱਛੀ ਫੜਨ ਦਾ ਢੰਗ ਅਤੇ ਸਮਾਂ ਵਿਨਿਯਮਤ ਕੀਤਾ ਜਾਂਦਾ ਹੈ ਅਤੇ ਉਹ ਰਵਾਜ ਉਥੋਂ ਮੱਛੀ ਫੜਨ ਵਾਲੇ ਸਭ ਦੇਸ਼ਾਂ ਤੇ ਲਾਗੂ ਹੁੰਦਾ ਹੈ।
ਸਮੁੰਦਰ ਦੀ ਤਹਿ ਬਾਰੇ ਵੀ ਉਹ ਹੀ ਨਿਯਮ ਲਾਗੂ ਹੁੰਦਾ ਹੈ ਅਰਥਾਤ ਸਮੁੰਦਰ ਦੀ ਤਹਿ ਸਭ ਦੇਸ਼ਾਂ ਦੀ ਮਲਕੀਅਤ ਸਮਝੀ ਜਾਂਦੀ ਹੈ। ਪਰ ਇਥੇ ਇਕ ਫ਼ਰਕ ਇਹ ਹੈ ਕਿ ਜੇ ਕੋਈ ਰਾਜ ਸਮੁੰਦਰ ਦੀ ਤਹਿ ਉਤੇ ਕਾਫ਼ੀ ਮੁੱਦਤ ਲਈ ਕਾਬਜ਼ ਰਹੇ , ਤਾਂ ਨਿਰਵਿਘਨ ਅਤੇ ਨਿਰੰਤਰ ਕਬਜ਼ੇ ਦੇ ਆਧਾਰ ਤੇ, ਉਸ ਰਾਜ ਨੂੰ ਕਬਜ਼ੇ ਦੇ ਸਿਧਾਂਤ ਦੀ ਮਿਸਾਲ ਦੇ ਆਧਾਰ ਤੇ ਬਾਕੀ ਰਾਜਾਂ ਦੇ ਖ਼ਿਲਾਫ਼ ਕੁਝ ਅਧਿਕਾਰ ਪ੍ਰਾਪਤ ਹੋ ਜਾਂਦੇ ਹਨ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1248, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First