ਖੇਚਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੇਚਰ. ਸੰ. ਵਿ—ਖੇ (ਆਕਾਸ਼) ਵਿੱਚ ਵਿਚਰਣ ਵਾਲਾ. ਆਕਾਸ਼ਚਾਰੀ। ੨ ਸੰਗ੍ਯਾ—ਸੂਰਜ। ੩ ਚੰਦ੍ਰਮਾ । ੪ ਗ੍ਰਹ । ੫ ਪਵਨ. ਪੌਣ। ੬ ਦੇਵਤਾ । ੭ ਵਿਮਾਨ। ੮ ਪੰਛੀ। ੯ ਬੱਦਲ। ੧੦ ਭੂਤ ਪ੍ਰੇਤ । ੧੧ ਤੀਰ. ਵਾਣ । ੧੨ ਦੇਖੋ, ਖੇਚਰੀ ਮੁਦ੍ਰਾ. “ਖੇਚਰ ਭੂਚਰ ਤੁਲਸੀਮਾਲਾ.” (ਰਾਮ ਨਾਮਦੇਵ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6436, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖੇਚਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਖੇਚਰ (ਸੰ.। ਸੰਸਕ੍ਰਿਤ ਖੇ=ਅਕਾਸ਼। ਚਰ=ਚਲਣ ਵਾਲਾ) ੧. ਪੰਛੀ

੨. ਬੱਦਲ। ੩. ਦੇਵਤਾ। ਯਥਾ-‘ਖੇਚਰ ਭੂਚਰ ਤੁਲਸੀ ਮਾਲਾ ਗੁਰ ਪਰਸਾਦੀ ਪਾਇਆ’ ਗੁਰੂ ਦੀ ਕ੍ਰਿਪਾ ਕਰਕੇ ਦੇਵਤਿਆਂ ਅਰ ਮਨੁਖਾਂ ਵਿਖੇ ਬ੍ਰਹਮ ਰੂਪ ਧਨ ਦੀ ਪ੍ਰਾਪਤੀ ਹੋਈ ਹੈ। ਅਥਵਾ ੨. ਗੁਰੂ ਦੀ ਕ੍ਰਿਪਾ ਕਰਕੇ ਖੇਚਰਾਂ ਭੂਚਰਾਂ ਵਿਚੋਂ ਜੋ ਸਾਰੇ ਪੂਰਣ ਹੈ (ਪਰਮੇਸਰ) ਪਾ ਲਿਆ ਹੈ। ਦੇਖੋ , ‘ਭੂਚਰ’ ‘ਤੁਲਸੀ ਮਾਲਾ’

੪. ਹਠ ਯੋਗ ਵਿਚ ਦੋ ਮੁਦ੍ਰਾ ਦਾ ਨਾਮ ਖੇਚਰੀ ਭੂਚਰੀ ਹੈ।

          ਉਪਰਲੀ ਤੁਕ ਦਾ ਅਰਥ- ਖੇਚਰੀ ਭੂਚਰੀ ਮੁਦ੍ਰਾ ਤੇ ਤੁਲਸੀ ਦੀ ਮਾਲਾ (ਨੇ ਨਹੀਂ ਮਿਲਾਇਆ, ਪਰ) ਗੁਰੂ ਦੀ ਕ੍ਰਿਪਾ ਨਾਲ ਪ੍ਰਾਪਤ ਹੋ ਗਿਆ ਹੈ (ਸੋ ਬ੍ਰਹਮ)।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6411, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਖੇਚਰ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖੇਚਰ, (ਸੰਸਕ੍ਰਿਤ : खेचर=ਆਕਾਸ਼ ਜਾਂ ਵਾਯੂ ਮੰਡਲ ਵਿਚ ਫਿਰਨ ਵਾਲਾ) \ ਪੁਲਿੰਗ : ਆਕਾਸ਼ ਜਾਂ ਵਾਧੂ ਮੰਡਲ ਵਿਚ ਫਿਰਨ ਵਾਲਾ; ੧. ਸੂਰਜ; ੨. ਚੰਦਰਮਾ; ੩. ਗ੍ਰਹਿ; ੪. ਪੌਣ; ੫. ਦੇਵਤਾ; ੬. ਪੰਛੀ; ੭. ਬੱਦਲ; ੮. ਭੂਤ, ਪ੍ਰੇਤ; ੯. ਤੀਰ : ‘ਖੇਚਰ ਭੂਚਰ ਤੁਲਸੀ ਮਾਲਾ’ (ਰਾਮ ਨਾਮ.)

–ਖੇਚਰੀ, (ਸੰਸਕ੍ਰਿਤ: खेचर) / ਵਿਸ਼ੇਸ਼ਣ / ਇਸਤਰੀ ਲਿੰਗ  : ਅਕਾਸ਼ ਵਿਚ ਫਿਰਨ ਵਾਲੀ, ਜੋਗਣੀ : ‘ਭਰੰਤ ਪਤ੍ਰ ਖੇਚਰੀ’ (ਰਾਮਾਵਤਾਰ)

–ਖੇਚਰੀ ਮੁਦ੍ਰਾ ਇਸਤਰੀ ਲਿੰਗ : १. ਹਠ ਯੋਗ ਦੀ ਇਕ ਧਾਰਨਾ ਜਿਸ ਅਨੁਸਾਰ ਮਾਲਸ਼ ਕਰ ਕੇ ਅਤੇ ਖਿੱਚ ਕੇ ਜੀਭ ਇੱਨੀ ਲੰਮੀ ਕੀਤੀ ਜਾਂਦੀ ਹੈ ਕਿ ਮੁੜ ਕੇ ਤਾਲੂਏ ਵਿਚ ਫਸਾਈ ਜਾ ਸਕੇ; ੨. ਤੰਤਰ ਸ਼ਾਸ਼ਤਰ ਅਨੁਸਾਰ ਅਜੇਹਾ ਆਸਣ ਜਿਸ ਵਿਚ ਖੱਬੇ ਹੱਥ ਉੱਤੇ ਸੱਜਾ ਹੱਥ ਲਪੇਟ ਕੇ ਬੈਠਦੇ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 462, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-03-12-15-10, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.