ਖੇਤ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੇਤ (ਨਾਂ,ਪੁ) ਫ਼ਸਲ ਬੀਜਣ ਵਾਲੀ ਵਾਹੀ ਯੋਗ ਭੋਂਏਂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19129, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖੇਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖੇਤ [ਨਾਂਪੁ] ਵਾਹੁਣ ਯੋਗ ਜ਼ਮੀਨ ਦਾ ਟੁਕੜਾ, ਖੇਤਰ , ਪੈਲ਼ੀ; ਦੇਹ, ਸਰੀਰ; ਰਣ-ਭੂਮੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19122, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖੇਤ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖੇਤ, (<ਪ੍ਰਾਕ੍ਰਿਤ : खेत्त; ਪਾਲੀ: खेत्त; ਸੰਸਕ੍ਰਿਤ : क्षेत्र; ਹਿੰਦੀ : खेत; ਗੁਜਰਾਤੀ : ਖੇਤ; ਮਰਾਠੀ : ਖੇਤੀ; ਕਾਸ਼ਮੀਰੀ : ਖੇਤਈ; ਸਿੰਧੀ : ਖੇਟਰੂ) \ ਪੁਲਿੰਗ : ੧. ਖੇਤਰ, ਜ਼ਮੀਨ ਦਾ ਟੁਕੜਾ ਜਿਸ ਵਿੱਚ ਫਸਲ ਬੀਜੀ ਜਾਂਦੀ ਹੈ, ਪੈਲੀ, ਫਸਲ, ਬੀਜੀ ਹੋਈ ਜ਼ਮੀਨ; ੨. ਦੇਹ, ਸਰੀਰ : ‘ਖੇਤ ਹੀ ਕਰਹੁ ਨਿਬੇਰਾ’ (ਮਾਰੂ ਕਬੀਰ); ੩. ਉਤਪਤੀ ਦਾ ਅਸਥਾਨ; ੪. ਇਸਤਰੀ, ਜੋਰੂ : ‘ਰੰਚਕ ਰੇਤ ਖੇਤ ਤਨ ਨਿਰਮਿਤ’ (ਸਵੈਯੇ ਸ੍ਰੀ ਮੁਖ ਵਾਕ ਮਹਲਾ ੧); ੫. ਜੁਧ ਭੂਮੀ, ਰਣ ਖੇਤਰ : ‘ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛਾਡੈ ਖੇਤੁ’ (ਮਾਰੂ ਕਬੀਰ); ੬. ਸੁਪਾਤਰ, ਅਧਿਕਾਰੀ :  ‘ਖੇਤੁ ਪਛਾਣੈ ਬੀਜੈ ਦਾਨੁ’  (ਸਵਈਏ ਮਹਲਾ ੧)

–ਖੇਤ ਆਉਣਾ, ਮੁਹਾਵਰਾ : ਖੇਤ ਰਹਿਣਾ, ਮਾਰਿਆ ਜਾਣਾ : ‘ਕੋਈ ਸੂਰਮੇ ਆਉਣਗੇ ਖੇਤ ਮੀਆਂ (ਸ਼ਾਹ ਮੁਹੰਮਦ)

–ਖੇਤ ਹੱਥ ਰਹਿਣਾ, ਮੁਹਾਵਰਾ : ਫ਼ਤਹਿ ਪਾਉਣਾ, ਫ਼ਤਹਿ ਮਿਲਣਾ, ਮੈਦਾਨ ਹੱਥ ਆਉਣਾ, ਮੈਦਾਨ ਮਾਰ ਲੈਣਾ

–ਖੇਤ ਕੱਢਣਾ, ਮੁਹਾਵਰਾ : ਜ਼ਮੀਨ ਨੂੰ ਪੱਧਰ ਕਰ ਕੇ ਤੇ ਘਾਸ ਫੂਸ ਕੱਢ ਕੇ ਬੀਜਣ ਯੋਗ ਬਣਾਉਣਾ

–ਖੇਤ ਕਮਾਉਣਾ, ਮੁਹਾਵਰਾ : ਮਿਹਨਤ ਕਰ ਕੇ ਜ਼ਮੀਨ ਨੂੰ ਬੀਜਾਈ ਯੋਗ ਬਣਾਉਣਾ

–ਖੇਤ ਖਾਵੇ ਗਧਾ ਮਾਰ ਖਾਵੇ ਜੁਲਾਹਾ, ਅਖੌਤ : ਜਦੋਂ ਕਸੂਰ ਕੋਈ ਕਰੇ ਅਤੇ ਸਜ਼ਾ ਕਿਸੇ ਨੂੰ ਮਿਲੇ ਤਦੋਂ ਆਖਦੇ ਹਨ

–ਖੇਤ ਚਿੱਠਾ, ਪੁਲਿੰਗ : ਖਸਰਾ, ਪਟਵਾਰੀਆਂ ਦੀ ਕਿਤਾਬ

–ਖੇਤ ਚਿਤਰ, ਪੁਲਿੰਗ : ਖੇਤਾਂ ਦਾ ਨਕਸ਼ਾ

–ਖੇਤ ਛੱਡਣਾ, ਮੁਹਾਵਰਾ : ਲੜਾਈ ਵਿੱਚੋਂ ਭੱਜਣਾ, ਮੈਦਾਨ ਛੱਡਣਾ, ਪਿੱਠ ਵਿਖਾ ਜਾਣਾ

–ਖੇਤ ਜੋਤਣਾ, ਕਿਰਿਆ ਸਮਾਸੀ :  ਹਲ ਵਾਹੁਣਾ, ਹਲ ਜੋੜਨਾ, ਜ਼ਮੀਨ ਵਾਹੁਣਾ

–ਖੇਤ ਪਏ ਗਧੇ ਵਾਂਗ ਹੋਣਾ, ਮੁਹਾਵਰਾ : ਬਹੁਤ ਦੁਰਗਤ ਹੋਣਾ

–ਖੇਤ ਪੁਸਤਕ, ਇਸਤਰੀ ਲਿੰਗ : ਪਟਵਾਰੀਆਂ ਦੀ ਵਰਤੋਂ ਲਈ ਖੇਤਾਂ ਦੀਆਂ ਫ਼ਸਲਾਂ ਅਤੇ ਮਲਕੀਅਤ ਆਦਿ ਦਾ ਹਿਸਾਬ ਰੱਖਣ ਵਾਲੀ ਕਿਤਾਬ (ਰਜਿਸਟਰ)

–ਖੇਤ ਰਹਿਣਾ, ਮੁਹਾਵਰਾ : ਲੜਾਈ ਵਿੱਚ ਮਾਰੇ ਜਾਣਾ

–ਖੇਤ ਰੱਖਣਾ, ਮੁਹਾਵਰਾ : ਮਾਰ ਦੇਣਾ, ਥਾਂ ਰੱਖਣਾ

–ਖੇਤਵਾਰ, ਕਿਰਿਆ ਵਿਸ਼ੇਸ਼ਣ : ਖੇਤਾਂ ਮੁਤਾਬਕ, ਪ੍ਰਤੀ ਖੇਤ, ਖੇਤਾਂ ਦੇ ਹਿਸਾਬ ਨਾਲ

–ਅਬ ਪਛਤਾਏ ਕਿਆ ਬਣੇ ਜਬ ਚਿੜੀਆਂ ਚੁਗ ਗਈਂ ਖੇਤ, ਅਖੌਤ : ਸਮਾਂ ਬੀਤ ਜਾਣ ਮਗਰੋਂ ਜਾਂ ਕੰਮ ਖਰਾਬ ਹੋ ਜਾਣ ਪਿੱਛੋਂ ਪਛਤਾਉਣ ਦਾ ਕੋਈ ਲਾਭ ਨਹੀਂ

–ਕਣਕ ਖੇਤ ਕੁੜੀ ਪੇਟ ਆ ਜਵਾਈਆ ਮੁੰਡੇ ਖਾ, ਅਖੌਤ : ਜਦੋਂ ਕੋਈ ਕਿਸੇ ਚੀਜ਼ ਦੇ ਵਜੂਦ ਵਿੱਚ ਆਉਣ ਤੋਂ ਪਹਿਲਾਂ ਹੀ ਉਹਦੇ ਸੰਬੰਧੀ ਵਿਉਂਤਾਂ ਸੋਚੇ ਤਾਂ ਕਹਿੰਦੇ ਹਨ, ਸੂਤ ਨਾ ਕਪਾਹ ਜੁਲਾਹੇ ਨਾਲ ਠੇਗਾਂ ਠੇਂਗੀ, ਤੰਦ ਨਾ ਤਾਣੀ ਜੁਲਾਹੇ ਨਾਲ ਡਾਂਗੋ ਡਾਂਗੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 469, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-03-12-36-01, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.