ਖੋਟੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਖੋਟੀ, (ਖੋਟ+ਈ) \ ਵਿਸ਼ੇਸ਼ਣ \ ਇਸਤਰੀ ਲਿੰਗ :੧. ਜਿਸ ਵਿੱਚ ਖੋਟ ਹੈ, ਜੋ ਖਾਲਸ ਨਹੀਂ; ੨. ਜਾਲ੍ਹੀ, ਨਕਲੀ, ਝੂਠੀ; ੩. ਨਾਕਸ, ਨਿਕੰਮੀ; ੪. ਬੇਈਮਾਨ, ਐਬਣ, ਪਾਪਣ, ਬਦਦਿਆਨਤ, ਬੇਵਫ਼ਾ

–ਖੋਟੀ ਅੱਖ ਨਾਲ ਵੇਖਣਾ, ਮੁਹਾਵਰਾ : ਬੁਰੀ ਨਜ਼ਰ ਨਾਲ ਤੱਕਣਾ, ਦਿਲ ਵਿੱਚ ਕਿਸੇ ਤਰ੍ਹਾਂ ਦੀ ਬੇਈਮਾਨੀ ਰੱਖ ਕੇ ਦੇਖਣਾ

–ਖੋਟੀ ਹੁੰਡੀ, ਇਸਤਰੀ ਲਿੰਗ : ਜਾਲ੍ਹੀ ਹੁੰਡੀ, ਨਕਲੀ ਹੁੰਡੀ

–ਖੋਟੀ ਕਮਾਈ, ਇਸਤਰੀ ਲਿੰਗ : ਹਰਾਮ ਦੀ ਕਮਾਈ

–ਖੋਟੀ ਕਮਾਈ ਦਾ, ਖੋਟਾ ਫਲ, ਅਖੌਤ : ਬੁਰੇ ਕੰਮਾਂ ਦਾ ਬੁਰਾ ਨਤੀਜਾ

–ਖੋਟੀ ਕਰਨਾ, ਕਿਰਿਆ ਸਮਾਸੀ : ਬੁਰਾਈ ਕਰਨਾ, ਮੰਦਾ ਕਰਨਾ

–ਖੋਟੀ ਚਾਲ, ਇਸਤਰੀ ਲਿੰਗ : ਬੁਰਾ ਰਸਤਾ, ਭੈੜਾ ਚਾਲਾ, ਭੈੜੇ ਲੱਛਣ

–ਖੋਟੀ ਘੜੀ, ਇਸਤਰੀ ਲਿੰਗ : ਬੁਰੀ ਘੜੀ, ਬੁਰਾ ਵਕਤ, ਮੰਦਾ ਸਮਾਂ

–ਖੋਟੀ ਬਾਤ, ਇਸਤਰੀ ਲਿੰਗ : ਬੁਰੀ ਗੱਲ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 330, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-10-04-27-17, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.