ਖੜਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੜਾ. ਵਿ—ਖਲੋਤਾ. “ਖੜਾ ਪੁਕਾਰੈ ਪਾਤਣੀ.” (ਸ. ਫਰੀਦ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 35086, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖੜਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਖੜਾ ਖੜੋਤਾ ਹੈ- ਪਾਇਆ ਖਜਾਨਾ ਬਹੁਤੁ ਨਿਧਾਨਾ ਸਾਣਥ ਮੇਰੀ ਆਪਿ ਖੜਾ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 34976, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਖੜਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੜਾ, (ਖੜਨਾ) \ ਵਿਸ਼ੇਸ਼ਣ : ੧. ਖਲੋਤਾ ਹੋਇਆ, ਅਚਲ, ਸਥਿਰ; ੨. ਸਿੱਧਾ; ੩. ਨਾ ਗਲਿਆ ਹੋਇਆ, ਕਣੀਦਾਰ ; ੪. ਮੋਟਾ (ਤ੍ਰੋਪਾ)
–ਖੜਾ ਹੋਣਾ, (ਹੋ ਜਾਣਾ); ਕਿਰਿਆ ਸਮਾਸੀ : ੧. ਖਲੋਣਾ, ਠਹਿਰਨਾ, ਅਟਕਣਾ; ੨. ਕਾਇਮ ਹੋਣਾ; ੨. ਸਿੱਧੇ ਹੋਣਾ, ਹੁਸ਼ਿਆਰੀ ਆਉਣਾ; ੪. ਕਿਸੇ ਚੋਣ ਲਈ ਉਮੈਦਵਾਰ ਬਣਨਾ; ੫. ਹਿਸਾਬ ਦਾ ਦੇਣ ਯੋਗ (ਬਾਕੀ) ਰਹਿਣਾ
–ਖੜਾ ਕਦ, ਪੁਲਿੰਗ : ਸਿੱਧਾ ਕੱਦ
–ਖੜਾ ਕਰਜ਼ਾ, ਪੁਲਿੰਗ : ਬਾਕੀ ਰਹਿੰਦਾ ਕਰਜ਼ਾ, ਨਾ ਅਦਾ ਕੀਤਾ ਕਰਜ਼ਾ
–ਖੜਾ ਕਰਨਾ, (ਕਰ ਦੇਣਾ);ਕਿਰਿਆ ਸਮਾਸੀ : ੧. ਰੋਕਣਾ, ਅਟਕਾਉਣਾ, ਖਲ੍ਹਾਰਨਾ ; ੨. ਸਿੱਧਾ ਕਰਨਾ ; ੩. ਗੱਡਣਾ, ਲਾਉਣਾ (ਤੰਬੂ ਆਦਿ ਦਾ) ; ੪. ਵਸੂਲ ਕਰਨਾ (ਰਕਮ) ; ੫. ਚੋਣ ਲਈ ਉਮੈਦਵਾਰ ਚੁਣਨਾ; ੬. ਬਣਾਉਣਾ, ਉਸਾਰਨਾ (ਮਕਾਨ ਆਦਿ) ; ੭. ਛੇੜਨਾ (ਟੰਟਾ, ਝਗੜਾ), ਪੈਦਾ ਕਰਨਾ, ਗਲ ਪਾਉਣਾ ; ੮. ਮੋਟੇ ਤ੍ਰੋਪੇ ਲਾਉਣਾ ; ੯. ਅਕੜਾਉਣਾ
–ਖੜਾ ਬਲੰਤਾ, ਵਿਸ਼ੇਸ਼ਣ ਖੜਾ ਹੋਇਆ, ਖਲੋਤ; ਕਿਰਿਆ ਵਿਸ਼ੇਸ਼ਣ : ਜਲਦੀ, ਤੁਰਤ, ਝਟਪਟ
–ਖੜਾ ਖੜਾ, ਕਿਰਿਆ ਵਿਸ਼ੇਸ਼ਣ : ੧. ਥੋੜੇ ਸਮੇਂ ਲਈ, ਛਿਨ ਭਰ ਲਈ, ਖੜੇ ਖੜੇ; ੨. ਤੁਰੰਤ ; ੩. ਮੁੜਦੇ ਪੈਰੀਂ, ਆਉਂਦਾ ਹੀ ; ੪. ਉਸੇ ਵੇਲੇ
–ਖੜਾ ਖੇਤ, ਪੁਲਿੰਗ : ਖੇਤ ਵਿੱਚ ਖਲੋਤੀ ਫ਼ਸਲ, ਖੜੀ ਫ਼ਸਲ, ਖੜੀ ਖੇਤੀ
–ਖੜਾ ਦਾਉ, ਪੁਲਿੰਗ : ਜੂਏ ਦਾ ਇੱਕ ਦਾਉ ਜੋ ਜੁਆਰੀ ਉੱਠਣ ਅਥਵਾ ਉਠਾਉਣ ਵੇਲੇ ਲਾਉਂਦੇ ਹਨ
–ਖੜਾ ਬਕਾਇਆ, ਪੁਲਿੰਗ : ਖੜੀ ਰਕਮ
–ਖੜਾ ਰਹਿਣਾ, ਕਿਰਿਆ ਸਮਾਸੀ : ੧. ਖੜੇ ਰਹਿਣਾ, ਖਲੋਤੇ ਰਹਣਿਾ, ੨. ਉਡੀਕਣਾ, ਇੰਤਜ਼ਾਰ ਕਰਨਾ (ਕਿਸੇ ਦੀ) ; ੩. ਹਾਜ਼ਰ ਰਹਿਣਾ, ਸਾਮ੍ਹਣੇ ਰਹਿਣਾ (ਅਰਦਲ ਆਦਿ ਵਿੱਚ) ; ੪. ਰੁਕੇ ਰਹਿਣਾ (ਕੰਮ ਆਦਿ ਦਾ)
–ਖੜਾ(ਖੜੇ) ਰੱਖਣਾ, ਮੁਹਾਵਰਾ : ੧. ਹਿਸਾਬ ਦਾ ਕਿਸੇ ਦੇ ਨਾਮ ਵਹੀ ਖਾਤੇ ਵਿੱਚ ਖਲੋਤਾ ਰੱਖਣਾ, ਬਕਾਇਆ ਜ਼ਿੰਮੇ ਰੱਖਣਾ ; ੨. ਉਡੀਕ ਵਿੱਚ ਰਹਿਣ ਦੇਣਾ
–ਖੜਿਆ, ਕਿਰਿਆ ਵਿਸ਼ੇਸ਼ਣ : ਖੜੋਤੇ ਹੋਣ ਦੀ ਹਾਲਤ ਵਿੱਚ, ਖੜਾ
–ਖੜਿਆਂ ਖੜਿਆਂ, ਕਿਰਿਆ ਵਿਸ਼ੇਸ਼ਣ : ਖੜੇ ਖੜੇ, ਖਲੋਤਿਆਂ ਖਲੋਤਿਆਂ, ਤੁਰੰਤ
–ਖੜੀ ਖਲੋਤੀ, ਕਿਰਿਆ ਵਿਸ਼ੇਸ਼ਣ : ਖੜੀ ਖਲੋਤੀ
–ਖੜੀ ਖੇਤੀ, (ਪੈਲੀ), (ਫਸਲ), ਇਸਤਰੀ ਲਿੰਗ : ਖੇਤ ਵਿੱਚ ਖਲੋਤੀ ਹੋਈ ਫ਼ਸਲ
–ਖੜੇ ਕਰਨਾ, ਮੁਹਾਵਰਾ : ਨਕਦ ਲੈਣਾ, ਵਸੂਲ ਕਰਨਾ
–ਖੜੇ ਖੜੇ, ਕਿਰਿਆ ਵਿਸ਼ੇਸ਼ਣ : ਖੜੇ ਪੈਰ, ਤੁਰੰਤ, ਝਟਪਟ, ਉਸੇ ਵੇਲੇ, ਮੁੜਦੇ ਪੈਰੀਂ, ਛੇਤੀ ਹੀ, ਥੋੜੇ ਚਿਰ ਲਈ, ਛਿਨ ਭਰ ਲਈ
–ਖੜੇ ਖਲੋਤੇ, (ਖੜੋਤੇ), ਕਿਰਿਆ ਵਿਸ਼ੇਸ਼ਣ : ਖੜੇ ਖੜੇ
–ਖੜੇ ਦਾ ਖੜਾ ਰਹਿ ਜਾਣਾ, ਮੁਹਾਵਰਾ : ਹੈਰਾਨ ਰਹਿ ਜਾਣਾ
–ਖੜੇ ਦਾ ਖਾਲਸਾ, ਅਖੌਤ : ਭਾਵ––ਕੰਮ ਉਸੇ ਦਾ ਬਣਦਾ ਹੈ ਜਿਹੜਾ ਵੇਲੇ ਸਿਰ ਹਾਜ਼ਰ ਰਹੇ, ਜੋ ਮੌਜੂਦ ਹੋਵੇ ਉਸੇ ਦਾ ਕੰਮ ਬਣਦਾ ਹੈ
–ਖੜੇ ਪੈਰ, (ਪੈਰੀਂ), ਕਿਰਿਆ ਵਿਸ਼ੇਸ਼ਣ : ਖੜੇ ਖੜੇ
–ਖੜੇ ਰਹਿ ਜਾਣਾ, ਮੁਹਾਵਰਾ : ਖੜੇ ਦਾ ਖੜਾ ਰਹਿ ਜਾਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 801, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-30-03-34-55, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First