ਖੰਡੂਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੰਡੂਰ. ਜਿਲਾ ਲੁਦਿਆਨਾ, ਤਸੀਲ ਜਗਰਾਉਂ, ਥਾਣਾ ਦਾਖਾ ਦਾ ਇੱਕ ਪਿੰਡ , ਜੋ ਰੇਲਵੇ ਸਟੇਸ਼ਨ ਮੁੱਲਾਂਪੁਰ ਤੋਂ ਚਾਰ ਮੀਲ ਦੇ ਕਰੀਬ ਪੂਰਵ ਹੈ. ਇਸ ਪਿੰਡ ਤੋਂ ਦੱਖਣ ਵੱਲ ਪਾਸ ਹੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ, ਜੋ ਨਵਾਂ ਬਣਾਇਆ ਗਿਆ ਹੈ. ਉਦਾਸੀ ਸਾਧੂ ਪੁਜਾਰੀ ਹਨ. ੧੦—੧੫ ਵਿੱਘੇ ਜ਼ਮੀਨ ਹੈ. ਇਸ ਗੁਰਦ੍ਵਾਰੇ ਨੂੰ “ਗੁਰੂਸਰ” ਭੀ ਆਖਦੇ ਹਨ। ੨ ਦੇਖੋ, ਖਡੂਰ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8356, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖੰਡੂਰ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੰਡੂਰ: ਲੁਧਿਆਣੇ ਦੇ 23 ਕਿਲੋਮੀਟਰ ਦੱਖਣ- ਪੱਛਮ ਵੱਲ ਇਕ ਪਿੰਡ ਜਿਸ ਨੂੰ ਗੁਰੂ ਹਰਿਗੋਬਿੰਦ ਜੀ ਦੀ ਚਰਨ-ਛੁਹ ਪ੍ਰਾਪਤ ਹੈ। ਇੱਥੇ ਗੁਰੂ ਜੀ ਦੀ ਯਾਦ ਵਿਚ ਬਣਿਆ ਹੋਇਆ ਇਕ ਇਤਿਹਾਸਿਕ ਗੁਰਦੁਆਰਾ ਹੈ। ਗੁਰੂ ਜੀ ਇਸ ਇਲਾਕੇ ਦੀਆਂ ਆਪਣੀਆਂ ਪ੍ਰਚਾਰ ਯਾਤਰਾਵਾਂ ਦੌਰਾਨ ਇੱਥੇ ਆਏ ਸਨ। ਗੁਰਦੁਆਰਾ ਪਿੰਡ ਦੇ ਵਿਚਕਾਰ ਸਥਿਤ ਹੈ। ਇੱਥੇ ਮੰਜੀ ਸਾਹਿਬ ਅਤੇ ਸੰਗਤ ਲਈ ਇਕ ਹਾਲ ਬਣਿਆ ਹੋਇਆ ਹੈ। ਮੰਜੀ ਸਾਹਿਬ, ਸੰਗਤ ਹਾਲ ਨਾਲੋਂ ਪੁਰਾਣਾ ਬਣਿਆ ਹੋਇਆ ਹੈ ਜੋ ਵਰਗਾਕਾਰ ਗੁੰਬਦ ਵਾਲਾ ਕਮਰਾ ਹੈ ਅਤੇ ਇਸ ਦੇ ਤਿੰਨ ਪਾਸੇ ਥੋੜ੍ਹਾ ਜਿਹਾ ਰਸਤਾ ਹੈ ਅਤੇ ਚੌਥੇ ਪਾਸੇ ਸਰਕਵੇਂ ਸ਼ੀਸ਼ੇ ਦੇ ਦਰਵਾਜੇ ਲੱਗੇ ਹੋਏ ਹਨ ਜੋ ਹਾਲ ਵੱਲ ਖੁੱਲ੍ਹਦੇ ਹਨ। ਇਸ ਦਾ ਫ਼ਰਸ਼ ਸੰਗਮਰਮਰ ਦਾ ਹੈ ਅਤੇ ਇਸ ਦੀਆਂ ਕੰਧਾਂ ਉੱਤੇ ਫੁੱਲਾਂ ਵਾਲੀਆਂ ਚਮਕਦੀਆਂ ਚਿੱਟੀਆਂ, ਹਰੀਆਂ ਅਤੇ ਗੁਲਾਬੀ ਟਾਇਲਾਂ ਲੱਗੀਆਂ ਹੋਈਆਂ ਹਨ। ਗੁਰਦੁਆਰੇ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸਥਾਨਿਕ ਕਮੇਟੀ ਰਾਹੀਂ ਕੀਤਾ ਜਾਂਦਾ ਹੈ। ਨਿਤਨੇਮ ਅਤੇ ਕੀਰਤਨ ਤੋਂ ਇਲਾਵਾ ਹਰ ਸੰਗਰਾਂਦ ਨੂੰ ਇੱਥੇ ਵੱਡੀ ਗਿਣਤੀ ਵਿਚ ਸੰਗਤ ਜੁੜਦੀ ਹੈ।
ਲੇਖਕ : ਮ.ਗ.ਸ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8340, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First