ਖੱਪਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੱਪਾ (ਨਾਂ,ਪੁ) ਦੋ ਚੀਜਾਂ ਵਿਚਲਾ ਫ਼ਾਸਲਾ; ਮਘੋਰਾ; ਵਿੱਥ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4140, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖੱਪਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੱਪਾ [ਨਾਂਪੁ] ਪਾੜ , ਮੋਘਾ , ਮਘੋਰਾ; ਅੰਤਰ, ਵਿੱਥ , ਫ਼ਾਸਲਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4130, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਖੱਪਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੱਪਾ, (ਸੰਸਕ੍ਰਿਤ : क्षपण√क्षिप्=ਨਾਸ਼ ਹੋਣਾ) \ ਪੁਲਿੰਗ : ਕਮਾਦ ਦੇ ਛਿੱਲਣ ਦੀ ਰਸਮ ਜੋ ਪਹਿਲੇ ਦਿਨ ਅਦਾ ਕੀਤੀ ਜਾਂਦੀ ਹੈ, ਛੌਲੀ
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 94, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-16-03-45-30, ਹਵਾਲੇ/ਟਿੱਪਣੀਆਂ:
ਖੱਪਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੱਪਾ, (ਸ਼ਾਹਮੁਖੀ) \ (ਖਾਪਾ=ਘਾਪਾ<ਘਾਵ<ਘਾਤ<ਸੰਸਕ੍ਰਿਤ : घात) \ਪੁਲਿੰਗ : ੧. ਮਘੋਰਾ, ਮੋਰੀ, ਛੇਕ, ਪਾੜ ; ੨. ਵਿੱਥ ; ਤਰੇੜ, ਫ਼ਾਸਲਾ ; ੩. ਪਹਾੜ ਦਾ ਤੰਗ ਰਸਤਾ ; ੪. (ਦਰਜੀ) ਕਾਜ
–ਖੱਪਾ ਖੋਲਣਾ, ਮੁਹਾਵਰਾ : ਬਹੁਤ ਵੱਡਾ ਜ਼ਖ਼ਮ ਕਰਨਾ
–ਖੱਪਾ ਪਾਉਣਾ, ਮੁਹਾਵਰਾ : ਮੋਰੀ ਕਰਨਾ, ਮਘੋਰਾ ਖੋਲ੍ਹਣਾ, ਦਿਲ ਵਿੱਚ ਦਵੈਤ ਪੈਦਾ ਕਰਨਾ
–ਖੱਪਾ ਪੂਰਨਾ, ਕਿਰਿਆ ਸਮਾਸੀ : ਖੱਪਾ ਭਰਨਾ
–ਖੱਪਾ ਪੈਣਾ, ਮੁਹਾਵਰਾ : ਫ਼ਰਕ ਪੈਣਾ, ਵਿੱਥ ਪੈਣਾ, ਪੁਲਾੜ ਪੈਣਾ
–ਖੱਪਾ ਭਰਨਾ, ਮੁਹਾਵਰਾ : ਜ਼ਖ਼ਮ ਭਰਨਾ, ਟੋਇਆ ਪੂਰਨਾ, ਦਿਲ ਵਿਚੋਂ ਦਵੈਤ ਦੂਰ ਹੋਣਾ ਜਾਂ ਕਰਨਾ, ਖੱਪਾ ਪੂਰਨਾ
–ਖੱਪਾ ਮਾਰਨਾ, ਮੁਹਾਵਰਾ : ਟੋਇਆ ਪੂਰਨਾ, ਮਘੋਰਾ ਬੰਦ ਕਰਨਾ
–ਖੱਪਾ ਮਿਟਣਾ, ਮੁਹਾਵਰਾ :੧. ਫਰਕ ਦੂਰ ਹੋਣਾ, ਦਿਲਾਂ ਦਾ ਮਿਲਣਾ ; ੨. ਜ਼ਖ਼ਮ ਭਰ ਜਾਨਾ
–ਖੱਪਾ ਮਿਟਾਉਣਾ, ਮੁਹਾਵਰਾ :੧. ਫ਼ਰਕ ਦੂਰ ਕਰਨਾ, ਦਿਲ ਮੇਲਣਾ ; ੨. ਜ਼ਖ਼ਮ ਭਰਨਾ
–ਖੱਪਾ ਮਿਲਣਾ, ਮੁਹਾਵਰਾ : ੧. ਘਾਟਾ ਪੂਰਾ ਹੋਣਾ, ਰੰਜ ਦੂਰ ਹੋਣਾ
–ਖੱਪਾ ਮਿਲਾਉਣਾ, ਮੁਹਾਵਰਾ : ੧. ਰੁੱਸਿਆ ਨੂੰ ਮਨਾਉਣਾ ; ੨. ਘਾਟਾ ਪੂਰਾ ਕਰਨਾ
–ਖੱਪਾ ਮੇਟਣਾ, ਮੁਹਾਵਰਾ : ੧. ਫ਼ਰਕ ਦੂਰ ਕਰਨਾ, ਦਿਲ ਮੇਲਣਾ ; ੨. ਜ਼ਖ਼ਮ ਭਰਨਾ ; ੩. ਮਘੋਰਾ ਬੰਦ ਕਰਨਾ
–ਖੱਪਾ ਮੇਲਣਾ, ਮੁਹਾਵਰਾ :੧. ਰੁਸਿਆਂ ਨੂੰ ਮਨਾਉਣਾ ; ੨. ਘਾਟਾ ਪੂਰਾ ਕਰਨਾ
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 314, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-16-03-46-05, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First