ਖੱਸੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੱਸੀ (ਨਾਂ,ਪੁ,ਵਿ) ਪਤਾਲੂਆਂ ਨੂੰ ਘੁੱਟ ਕੇ ਜਣਨ ਸ਼ਕਤੀ ਤੋਂ ਵਾਂਝਾ ਕੀਤਾ ਨਰ ਪਸੂ; ਨਾਮਰਦ; ਹੀਜੜਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12478, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਖੱਸੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਖੱਸੀ. ਅ਼ ਖ਼ੱ. ਜਿਸ ਦਾ ਖ਼ਆ (ਅੰਡਕੋਸ਼—ਫੋਤਾ) ਨਿਕਾਲ ਦਿੱਤਾ ਗਿਆ ਹੈ। ੨ ਭਾਵ—ਬਕਰਾ. ਦੇਖੋ, ਖਸਿਯਾ ੩.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12352, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no
ਖੱਸੀ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੱਸੀ, (ਅਰਬੀ : ਖ਼ੱਸੀ √ਖ਼ਸ਼ਾ =ਪਤਾਲੂ ਕੱਢਣਾ) \ ਵਿਸ਼ੇਸ਼ਣ : ੧. ਜਿਸ ਦੇ ਨਾਲ (ਅੰਡ ਕੋਸ਼) ਮਲ ਕੇ ਨਕਾਰੇ ਕਰ ਦਿੱਤੇ ਗਏ ਹੋਣ ; ੨. ਨਮਰਦ, ਹੀਜੜਾ ; ੩. ਉਹ (ਤੀਵੀਂ) ਜਿਸ ਦੀਆਂ ਛਾਤੀਆਂ ਨਾ ਹੋਣ
–ਖੱਸੀ ਕਮਾਦ, ਪੁਲਿੰਗ : ਉਹ ਕਮਾਦ ਜਿਸ ਦੀਆਂ ਜੜ੍ਹਾਂ ਵਿੱਚ ਜਾਂ ਗੰਢਾਂ ਉੱਤੇ ਨਸਾਂ ਫੁੱਟ ਆਉਂਦੀਆਂ ਹਨ, ਇਹ ਗੰਨਾ ਬੜਾ ਪੋਲਾ ਤੇ ਮਿੱਠਾ ਹੁੰਦਾ ਹੈ
–ਖੱਸੀ ਕਰਨਾ, ਕਿਰਿਆ ਸਮਾਸੀ : ਪਤਾਲੂ ਕੱਢ ਦੇਣਾ, ਨਕਾਰਾ ਕਰਨਾ
–ਖੱਸੀ ਜੁਆਰ, ਇਸਤਰੀ ਲਿੰਗ : ਉਹ ਜੁਆਰ ਜਿਸ ਨੂੰ ਦਾਣੇ ਨਾ ਪੈਣ
–ਖੱਸੀ ਪਰਨਾਲਾ, ਕੋਠੇ ਤੋਂ ਧਰਤੀ ਤੱਕ ਕੰਧ ਦੇ ਨਾਲ ਨਾਲ ਆਉਂਦਾ ਪਰਨਾਲਾ
–ਖੱਸੀ ਪਲਟਨ, ਇਸਤਰੀ ਲਿੰਗ : ੧. ਨਮਰਦਾਂ ਦੀ ਫ਼ੌਜ, ਖੱਸੀ ਫ਼ੌਜ, ਨਕਾਰੀ ਫ਼ੌਜ ; ੨. ਨਕਾਰੇ ਆਦਮੀਆਂ ਦਾ ਟੋਲਾ
–ਖੱਸੀ ਫ਼ੌਜ, ਇਸਤਰੀ ਲਿੰਗ : ਖੱਸੀ ਪਲਟਨ
–ਖੱਸੀ ਬੱਕਰਾ, ਪੁਲਿੰਗ : ਖਾਣ ਲਈ ਪਾਲਿਆ ਹੋਇਆ ਬੱਕਰਾ ਜਿਸ ਨੂੰ ਛੋਟੇ ਹੁੰਦੇ ਨੂੰ ਖੱਸੀ ਕਰ ਦਿੱਤਾ ਜਾਂਦਾ ਹੈ
–ਖੱਸੀ ਮੋਰੀ, ਇਸਤਰੀ ਲਿੰਗ :ਮਹਿਰਾਬਦਾਰ ਨਾਲੀ ਜਾਂ ਪੁਲੀ, ਬਹੀਣ
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 409, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-31-04-40-00, ਹਵਾਲੇ/ਟਿੱਪਣੀਆਂ:
ਖੱਸੀ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੱਸੀ, (ਲਹਿੰਦੀ) \ (ਅਰਬੀ : ਖ਼ੱਸੀ √ਖ਼ਸਾ=ਪਤਾਲੂ ਕੱਢਣਾ) \ ਵਿਸ਼ੇਸ਼ਣ \ ਇਸਤਰੀ ਲਿੰਗ : ਗਿਟਕ-ਰਹਿਤ ਤੇ ਸੁਆਦ-ਰਹਿਤ (ਖਜੂਰ)
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1394, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-31-04-42-40, ਹਵਾਲੇ/ਟਿੱਪਣੀਆਂ:
ਖੱਸੀ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਖੱਸੀ, (ਲਹਿੰਦੀ) \ ਵਿਸ਼ੇਸ਼ਣ : ਖਸਖਸੀ
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1394, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-31-04-43-19, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First