ਗਊ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਊ (ਨਾਂ,ਇ) ਗੋਕਾ ਚੌਪਾਇਆ ਥਣਧਾਰੀ ਪਸ਼ੂ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7280, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਗਊ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਊ [ਨਾਂਇ] ਇੱਕ ਦੁੱਧ ਦੇਣ ਵਾਲ਼ਾ ਪਸ਼ੂ , ਗਾਂ; (ਲਾਖ) ਗ਼ਰੀਬ; ਭੋਲ਼ਾ, ਸਾਊ, ਨੇਕ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7270, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗਊ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਊ. ਸੰ. ਗੋ. ਗੌ. ਸੰਗ੍ਯਾ—ਬੈਲ। ੨ ਗਾਂ. ਦੇਖੋ, ਅੰ. Cow। ੩ ਭਾਵ—ਗਰੀਬ. ਨਿੰਮ੍ਰਤਾ ਵਾਲਾ. “ਗਊ ਕਉ ਚਾਰੈ ਸਾਰਦੂਲ.” (ਰਾਮ ਮ: ੫) ਮਹਾ ਹਿੰਸਕ ਆਦਮੀ, ਜੋ ਸਰਵਨਾਸ਼ ਕਰਨ ਨੂੰ ਤਿਆਰ ਰਹਿੰਦਾ ਸੀ, ਉਹ ਗਰੀਬ ਅਨਾਥਾਂ ਦੀ ਪਾਲਨਾ ਕਰਦਾ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7134, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗਊ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਗਊ (ਸੰ.। ਸੰਸਕ੍ਰਿਤ ਗੋ। ਪੰਜਾਬੀ ਗਊ ਗਾਂ। ਹਿੰਦੀ ਗਾਇ, ਗਊ) ਗਾਂ, ਗਊ। ਇਕ ਚੌਪਾਇਆ ਜੋ ਦੁਧ ਪਿਲਾਉਣ ਵਾਲੇ ਜੰਤੂਆਂ ਦੀ ਭਾਂਤ ਵਿਚੋਂ ਹੈ, ਜਿਸਦਾ ਦੁੱਧ ਮਨੁਖ ਦੇ ਪੀਣ ਲਈ ਸਭ ਤੋਂ ਸ੍ਰੇਸ਼ਟ ਮੰਨਿਆ ਗਿਆ ਹੈ। ਯਥਾ-‘ਗਊ ਕਉ ਚਾਰੇ ਸਾਰਦੂਲੁ’ (ਸ਼ੁਧ ਅਹੰਕਾਰ ਰੂਪ) ਸ਼ੇਰ (ਬੁਧੀ ਰੂਪੀ) ਗਊ ਨੂੰ (ਉਤਮ ਪਾਸੇ) ਚਾਰਦਾ ਹੈ। ਇਸ ਤੋਂ ਅਗੇ ਲਿਖ੍ਯਾ ਹੈ-‘ਕਉਡੀ ਕਾ ਲਖ ਹੂਆ ਮੂਲੁ ’ ਜੀਵ ਜੋ ਕਉਡੀ ਦਾ ਸੀ ਸਿਮਰਨ ਕਰਕੇ ਲੱਖਾਂ ਦਾ ਹੋ ਗਿਆ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7098, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਗਊ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗਊ, (ਸੰਸਕ੍ਰਿਤ : गो, ਟਾਕਰਾ ਕਰੋ \ ਅੰਗਰੇਜ਼ੀ : Cow; ਫ਼ਾਰਸੀ : ਗਾਉ, \ ਇਸਤਰੀ ਲਿੰਗ : ੧. ਗਾਂ, ਦੁੱਧ ਦੇਣ ਵਾਲਾ ਇਕ ਪਰਸਿਧ ਪਸ਼ੂ; ੨. ਗ਼ਰੀਬ, ਭੋਲਾ, ਨਿੰਮਰਤਾ ਵਾਲਾ
–ਗਊ-ਸ਼ਾਲਾ, ਇਸਤਰੀ ਲਿੰਗ : ਉਹ ਥਾਂ ਜਿੱਥੇ ਗਊਆਂ ਰੱਖੀਆਂ ਜਾਂਦੀਆਂ ਹਨ; ਲਾਵਾਰਸ, ਬੁੱਢੀਆਂ ਜਾਂ ਬੀਮਾਰ ਗਊਆਂ ਦੇ ਰੱਖਣ ਦਾ ਅਸਥਾਨ
–ਗਊ-ਹੱਤਿਆ, ਇਸਤਰੀ ਲਿੰਗ : ਗਊਕੁਸ਼ੀ, ਗਊਬਧ
–ਗਊਕੁਸ਼ੀ, ਇਸਤਰੀ ਲਿੰਗ : ਗਊਬਧ, ਗਊ-ਹੱਤਿਆ
–ਗਊਗ੍ਰਾਸ, ਪੁਲਿੰਗ : ਸਰਾਧ ਜਾਂ ਭੋਜਨ ਸਮੇਂ ਗਊ ਨਮਿੱਤ ਅਰਪਨ ਕੀਤਾ ਪੇੜਾ ਦਾਂ ਗਰਾਹੀ
–ਗਊ ਗ਼ਰੀਬ, ਵਿਸ਼ੇਸ਼ਣ / ਪੁਲਿੰਗ : ਸਾਊ, ਅਸੀਲ
–ਗਊ ਚੋਣੀ, ਮੁਹਾਵਰਾ : ਯੋਗਮਤ ਅਨੁਸਾਰ ਪ੍ਰਾਣਾਯਾਮ ਦੇ ਬਲ ਕਰ ਕੇ ਦਸਵੇਂ ਦੁਆਰ ਤੋਂ ਅੰਮ੍ਰਿਤਧਾਰ ਟਪਕਾਉਣਾ : ‘ਗਗਨ ਮੰਡਲ ਗਉ ਜਿਨਿ ਚੋਈ’ (ਰਤਨਮਾਲਾ ਬੰਨੋ)
–ਗਊ ਜਾਇਆ, ਪੁਲਿੰਗ : ੧. ਬੈਲ, ਬਲਦ; ੨. ਗ਼ਰੀਬ ਸੁਭਾ ਵਾਲਾ
–ਗਊ ਜੁਆਲਣਾ, ਮੁਹਾਵਰਾ : ਕਿਸੇ ਦੀ ਬਰਸੀ ਉੱਤੇ ਜਾਂ ਕਿਸੇ ਹੋਰ ਮੌਕੇ ਉੱਤੇ ਗਊ ਨੂੰ ਛੋਲੇ ਖੁਆਉਣਾ
–ਗਊ ਦਾ ਗਊ, ਗਊ ਦੀ ਗਊ, ਵਿਸ਼ੇਸ਼ਣ : ਸੀਲ ਸੁਭਾਉ, ਸਹਿਨ ਸ਼ੀਲ, ਮਾਸੂਮ, ਜੋ ਕਿਸੇ ਨੂੰ ਦੁਖ ਨਾ ਦੇਵੇ
–ਗਊਦਾਨ, ਪੁਲਿੰਗ : ਗਊ ਪੁੰਨ ਕਰਨ ਦੀ ਕਿਰਿਆ ਜਾਂ ਭਾਵ
–ਗਊ ਦੀ ਪੂਛ ਫੜਨਾ, ਮੁਹਾਵਰਾ : ੧. ਕਸਮ ਖਾਣਾ, ਸੁਗੰਦ ਚੁੱਕਣਾ; ੨. ਮੁਸ਼ਕਲ ਵਿਚ ਸਹਾਰਾ ਲੈਣਾ
–ਗਊ ਧੂੜ, ਇਸਤਰੀ ਲਿੰਗ : ਸੰਧਿਆ, ਸ਼ਾਮਾਂ, ਤ੍ਰਿਕਾਲਾਂ, ਵੱਗਾਂ ਵੇਲਾ, ਗੋਧੂਲੀ
–ਗਊਧੂੜ ਦਾ ਵੇਲਾ, ਪੁਲਿੰਗ : ਦਿਨ ਡੁੱਬਣ ਦੇ ਲਾਗੇ ਦਾ ਸਮਾਂ, ਉਹ ਸਮਾਂ ਜਦੋਂ ਪਸ਼ੂ ਚਰ ਕੇ ਘਰਾਂ ਨੂੰ ਪਰਤਦੇ ਧੂੜ ਉਡਾਉਂਦੇ ਆਉਂਦੇ ਹਨ
–ਗਊ ਪੁੱਤਰ, ਪੁਲਿੰਗ : ਸ਼ਰੀਫ਼ ਆਦਮੀ, ਭਲਾਮਾਣਸ ਬੰਦਾ
–ਗਊ ਬਣਨਾ, ਮੁਹਾਵਰਾ : ਭਲਾਮਾਣਸ ਹੋ ਜਾਣਾ, ਸ਼ਰਾਰਤਾਂ ਛੱਡ ਦੇਣਾ, ਲੜਨਾ ਭਿੜਨਾ ਛੱਡ ਦੇਣਾ
–ਗਊ-ਬੱਧ, ਇਸਤਰੀ ਲਿੰਗ : ਗਊ-ਹੱਤਿਆ, ਗਊਕੁਸ਼ੀ
–ਕਾਮ ਧੇਨ ਗਊ, ਇਸਤਰੀ ਲਿੰਗ : ਇਕ ਮਿਥਿਹਾਸਕ ਗਾਂ ਜਿਸ ਬਾਰੇ ਪਰਸਿੱਧ ਹੈ ਕਿ ਉਸ ਦਾ ਦੁੱਧ ਪੀਣ ਨਾਲ ਸਭ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 234, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-14-12-10-50, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First