ਗਜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਜ. ਸੰ. गज्. ਧਾ—ਮਦ ਨਾਲ ਸ਼ਬਦ ਕਰਨਾ। ੨ ਸੰਗ੍ਯਾ—ਹਾਥੀ, ਜੋ ਮਦ ਨਾਲ ਗਰਜਦਾ ਹੈ. “ਕੋਪ ਭਰ੍ਯੋ ਗਜ ਮੱਤ ਮਹਾਂ ਭਰ ਸੁੰਡ ਲਏ ਭਟ ਸੁੰਦਰ ਸੋਊ.” (ਕ੍ਰਿਸਨਾਵ) ੩ ਇੱਕ ਗੰਧਰਵ, ਜੋ ਦੇਵਲ ਰਿਖੀ ਦੇ ਸ੍ਰਾਪ ਨਾਲ ਹਾਥੀ ਬਣ ਗਿਆ. ਇਸ ਨੂੰ ਵਰੁਣ ਦੇ ਤਲਾਉ ਵਿੱਚ ਤੇਂਦੂਏ (ਤੰਦੂਏ) ਨੇ ਗ੍ਰਸਲੀਤਾ. ਜਦ ਨਿਰਬਲ ਹੋਕੇ ਡੁੱਬਣ ਲੱਗਾ, ਤਦ ਕਰਤਾਰ ਅੱਗੇ ਅਰਦਾਸ ਕੀਤੀ, ਜਿਸ ਪੁਰ ਗਜ ਦੇ ਬੰਧਨ ਕੱਟੇ ਗਏ. ਦੇਖੋ, ਭਾਗਵਤ ਸਕੰਧ ੮, ਅ: ੨ “ਗਜ ਕੋ ਤ੍ਰਾਸ ਮਿਟਿਓ ਜਿਹ ਸਿਮਰਤ.” (ਗਉ ਮ: ੯) ਦੇਖੋ, ਗਜੇਂਦ੍ਰ ੩। ੪ ਗਣੇਸ਼. “ਕਹੁ ਗੁਰ ਗਜ ਸਿਵ ਸਭਕੋ ਜਾਨੈ.” (ਗਉ ਕਬੀਰ) ੫ ਹਾਥੀ ਦੀ ਸ਼ਕਲ ਦਾ ਇੱਕ ਦੈਂਤ , ਜੋ ਮਹਿਖਾਸੁਰ ਦਾ ਪੁਤ੍ਰ ਸੀ. ਗਜਾਸੁਰ. ਇਹ ਪਹਿਲੇ ਜਨਮ ਵਿੱਚ ਮਹੇਸ਼ ਰਾਜਾ ਸੀ. ਨਾਰਦ ਦੇ ਸ੍ਰਾਪ ਨਾਲ ਇਸ ਨੂੰ ਹਾਥੀ ਦਾ ਜਨਮ ਮਿਲਿਆ. ਦੇਵਤਿਆਂ ਦਾ ਦੁੱਖ ਦੂਰ ਕਰਨ ਲਈ ਸ਼ਿਵ ਨੇ ਗਜ ਨੂੰ ਮਾਰਿਆ ਅਤੇ ਉਸ ਦੀ ਖੱਲ ਆਪਣੇ ਸ਼ਰੀਰ ਪੁਰ ਪਹਿਰੀ.1 ਦੇਖੋ, ਸਕੰਦਪੁਰਾਣ, ਗਣੇਸ਼ਖੰਡ, ਅ: ੧੦।

 

੬ ਸੁਗ੍ਰੀਵ ਦਾ ਇੱਕ ਮੰਤ੍ਰੀ। ੭ ਅਠਤਾਲੀ ਉਂਗਲ ਦੀ ਇੱਕ ਮਿਣਤੀ. ਦੇਖੋ, ਫ਼ਾ. ਗਜ਼. “ਮਨੁ ਮੇਰੋ ਗਜੁ ਜਿਹਵਾ ਮੇਰੀ ਕਾਤੀ.” (ਆਸਾ ਨਾਮਦੇਵ) ਗਜ਼ ਦਾ ਮਾਪ ਬਹੁਤ ਬਦਲਦਾ ਰਿਹਾ ਹੈ ਅਤੇ ਹੁਣ ਭੀ ਕਈ ਭੇਦ ਹਨ, ਪਰ ਬਹੁਤ ਕਰਕੇ ਪ੍ਰਚਲਿਤ ਗਜ਼ ੧੬ ਗਿਰੇ ਅਥਵਾ ੩੬ ਇੰਚ ਦਾ ਹੈ. ਗਜ ਦਾ ਪ੍ਰਮਾਣ ਦੋ ਹੱਥ ਭੀ ਪੰਜਾਬ ਵਿੱਚ ਹੈ. ਤੁਜ਼ਕ ਜਹਾਂਗੀਰੀ ਵਿੱਚ ਗਜ਼ ਦਾ ਪ੍ਰਮਾਣ ੨੪ ਉਂਗਲ ਲਿਖਿਆ ਹੈ, ਅਤੇ ਇਲਾਹੀ ਗਜ਼ ੪੦ ਉਂਗਲ ਦਾ ਦੱਸਿਆ ਹੈ। ੮ ਸਰੰਦਾ ਸਾਰੰਗੀ ਆਦਿ ਬਜਾਉਣ ਲਈ ਵਾਲਾਂ ਦਾ ਕਮਾਨਚਾ ਅਤੇ ਬੰਦੂਕ ਕਸਣ ਜਾਂ ਸਾਫ ਕਰਣ ਦਾ ਸਰੀਆ. “ਛਣਕੰਤ ਲਗਤ ਗਜ ਫੇਰ ਫੇਰ.” (ਗੁਪ੍ਰਸੂ) ੯ ਦੇਖੋ, ਗਜਣਾ। ੧੦ ਗ਼ਾਜ਼ੀ ਦੀ ਥਾਂ ਭੀ ਇੱਕ ਥਾਂ “ਗਜ” ਸ਼ਬਦ ਹੈ. “ਹਮੈ ਨ ਗਜਸੈਨਾ ਮੇ ਦੀਜੈ। ਹਿੰਦੂਧਰਮ ਰਾਖ ਕਰਿ ਲੀਜੈ.” (ਚਰਿਤ੍ਰ ੧੯੫) ਸਾਨੂੰ ਗ਼ਾਜ਼ੀ ਪਠਾਣਾਂ ਦੀ ਫ਼ੌਜ ਦੇ ਸਪੁਰਦ ਨਾ ਕਰੋ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20026, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗਜ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗਜ (ਸੰ.। ਸੰਸਕ੍ਰਿਤ) ੧. ਹਾਥੀ। ਯਥਾ-‘ਗਜ ਹਸਤੀ ਕੇ ਪ੍ਰਾਨ ਉਧਾਰੀਅਲੇ’ ਗਜ ਹਸਤੀ ਤੋਂ ਭਾਵ ਮੁਖ ਹਾਥੀ।    

ਦੇਖੋ, ‘ਗਜ ਪਤਿ’

੨. ਗਣੇਸ਼। ਯਥਾ-‘ਗੁਰ ਗਜ ਸਿਵ ਸਭੁ ਕੋ ਜਾਨੈ’ (ਗੁਰ) ਬ੍ਰਹਸਪਤਿ, ਗਣੇਸ਼, ਸ਼ਿਵ ਸਭ ਕੋਈ ਜਾਣਦਾ ਹੈ।

੩. (ਸੰ.। ਫ਼ਾਰਸੀ ਗਜ਼) ਇਕ ਮਿਣਤੀ ਜੋ ਦੋ ਹੱਥ ਲੰਮੀ ਹੁੰਦੀ ਹੈ। ਅਜ ਕਲ ਇਹ ਮਿਣਤੀ ਅੰਗ੍ਰੇਜ਼ੀ ਗਜ਼ ਦੀ ਹੈ ਜੋ ਤ੍ਰੈ ਫੁਟ ਦੀ ਹੈ, ਜੋ ਪੁਰਾਣੇ ਗਜ਼ ਤੋਂ ਰਤਾ ਕੁ ਛੋਟੀ ਹੈ। ਪੁਰਾਣਾ ਗਜ਼ ਅਜ ਕਲ ਦੀਆਂ ੧੭ ਗਿਰਾਂ ਦੇ ਲਗ ਪਗ ਹੁੰਦਾ ਸੀ। ਯਥਾ-‘ਗਜ ਸਾਢੇ ਤੈ ਤੈ ਧੋਤੀਆ’। ਤਥਾ-‘ਗਜ ਨਵ ਗਜ ਦਸ ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 19978, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.