ਗਡ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਡ. ਸੰ. गड्. ਧਾ—ਵਹਿਣਾ—ਟਪਕਣਾ—ਸਿੰਜਣਾ—ਢਕਣਾ—ਲੁਕੋਣਾ। ੨ ਸੰਗ੍ਯਾ—ਰੋਕ. ਰੁਕਾਵਟ. ਪ੍ਰਤਿਬੰਧ। ੩ ਖਾਈ. ਖੰਦਕ. ਗੜ੍ਹਾ. ਟੋਆ । ੪ ਵਿੱਥ. ਫਰਕ। ੫ ਇੱਕ ਪ੍ਰਕਾਰ ਦੀ ਮੱਛੀ. ਦੇਖੋ, ਅੰ Cod. “ਇਹੁ ਮਨ ਲਹਿਰੀ ਗਡ ਥਿਆ.” (ਸ. ਫਰੀਦ) ਸੰਕਲਪ ਤਰੰਗਾਂ ਦੀ ਮੱਛੀ ਹੋ ਗਿਆ ਹੈ। ੬ ਨੇਜ਼ਾ. ਭਾਲਾ। ੭ ਗਰੁੜਾ. ਚਾਵਲ. “ਗਡਸਤੁਯੰ। ਦਧਿਸਤੁਯੰ.” (ਗ੍ਯਾਨ) ੮ ਦੇਖੋ, ਗਡੁ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 42830, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗਡ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗਡ* (ਕ੍ਰਿ.। ਹਿੰਦੀ ਗਾੜਨਾ। ਪੰਜਾਬੀ ਗੱਡਣਾ) ੧. ਜ਼ਿਮੀਂ ਵਿਚ ਧਸਾ ਦੇਣਾ, ਧਸਿਆ ਹੈ, ਖਚਤ ਹੋਇਆ ਹੈ। ਯਥਾ-‘ਇਹੁ ਤਨੁ ਲਹਰੀ ਗਡੁ ਥਿਆ’ ਕਾਮ ਕ੍ਰੋਧ ਦੀਆਂ ਲਹਿਰਾਂ ਵਿਚ ਇਹ ਮਨ ਧਸ ਰਿਹਾ ਹੈ।

੨. ਧਸ ਜਾਣ ਤੋਂ ਮੁਰਾਦ ਧਾਰਨ ਹੋ ਜਾਣ ਯਾ ਧਾਰਨ ਕਰਨ ਦੀ ਲੀਤੀ ਜਾਂਦੀ ਹੈ। ਯਥਾ-‘ਸੋ ਨਿਵਾਹੂ ਗਡਿ ਜੋ ਚਲਾਊ ਨ ਥੀਐ’ ਸੋ ਨਿਰਬਾਹ ਕਰਨ ਵਾਲਾ ਧਾਰਨ ਕਰ , ਜੋ ਚਲਾਇਮਾਨ ਨਾ ਹੋਵੇ, ਭਾਵ ਪਰਮੇਸ਼ਰ ਦਾ ਨਾਮ ਧਾਰਨ ਕਰ।

           ਦੇਖੋ, ‘ਗਡੁ ਥਿਆ’

----------

* ਪ੍ਰਾਕ੍ਰਿਤ ਵਿਚ ਗਡਡੑ=ਟੋਆ। ਹੋ ਸਕਦਾ ਹੈ ਕਿ ਪੰਜਾਬੀ ਕ੍ਰਿਯਾ ਗਡਣਾ ਇਸੇ ਤੋਂ ਬਣੀ ਹੋਵੇ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 42774, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.