ਗਲਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਲਾ. ਸੰਗ੍ਯਾ—ਗ੍ਰੀਵਾ. ਗਲ. ਕੰਠ. ਗਰਦਨ.1 “ਗਲਾ ਬਾਂਧਿ ਦੁਹਿਲੇਇ ਅਹੀਰ.” (ਸਾਰ ਨਾਮਦੇਵ) ੨ ਗੱਲ (ਬਾਤ) ਦਾ ਬਹੁਵਚਨ. ਗੱਲਾਂ. “ਗਲਾ ਕਰੇ ਘਣੇਰੀਆ.” (ਮ: ੨ ਵਾਰ ਆਸਾ) ੩ ਗੱਲ (ਕਪੋਲ) ਦਾ ਬਹੁਵਚਨ. ਗਲ੍ਹਾਂ. “ਗਲਾ ਪਿਟਨਿ ਸਿਰੁ ਖੁਹੇਨਿ.” (ਸਵਾ ਮ: ੧) ੪ ਓਲਾ. ਗੜਾ. ਹਿਮਉਪਲ. “ਗਲਿਆਂ ਸੇਤੀ ਮੀਹ ਕੁਰੁੱਤਾ.” (ਭਾਗੁ) ੫ ਮੋਰਾ. ਸੁਰਾਖ਼. ਛਿਦ੍ਰ. ਮੋਘਾ. ਪਹਾੜ ਦਾ ਦਰਾ। ੬ ਅੰਨ ਦਾ ਉਤਨਾ ਪ੍ਰਮਾਣ, ਜੋ ਖ਼ਰਾਸ ਅਥਵਾ ਚੱਕੀ ਦੇ ਗਲ (ਮੂੰਹ) ਵਿੱਚ ਆ ਸਕੇ। ੭ ਅ਼ ਗ਼ੱਲਹ. ਅਨਾਜ. ਦਾਣਾ. ਅੰਨ. “ਗਲਾ ਪੀਹਾਵਣੀ.” (ਭਾਗੁ) ੮ ਵੱਗ. ਪਸ਼ੁਝੁੰਡ. ਪਸ਼ੂਆਂ ਦਾ ਟੋਲਾ. “ਫਿਟਾ ਵਤੈ ਗਲਾ.” (ਮ: ੧ ਵਾਰ ਮਾਝ) ਫਿੱਟਿਆ (ਅਪਮਾਨਿਤ) ਪਸ਼ੁਝੁੰਡ ਫਿਰ ਰਿਹਾ ਹੈ। ੯ ਫ਼ੌਜੀ ਰੰਗਰੂਟਾਂ ਦਾ ਟੋਲਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25269, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗਲਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਗਲਾ (ਸੰ.। ਫ਼ਾਰਸੀ ਗੱਲਹ) ੧. ਵੱਗ , ਇਜੜ ਭਾਵ ਇਕੱਠ। ਯਥਾ-‘ਫਿਟਾ ਵਤੈ ਗਲਾ’।
੨. (ਪੰਜਾਬੀ ਗਲ ਦਾ ਬਹੁਬਚਨ ਗੱਲਾਂ) ਬਾਤਾਂ। ਯਥਾ-‘ਮਨਮੁਖਿ ਹੋਰੇ ਗਲਾ’। ਦੇਖੋ , ‘ਗਲੀ ਗਲਾ’, ‘ਗਲਾ ਗੋਈਆ’
੩. (ਸੰ.। ਸੰਸਕ੍ਰਿਤ ਗਲਲੑ। ਪੰਜਾਬੀ ਗੱਲ) ਮੂੰਹ ਦਾ ਉਹ ਮਾਸ ਜੋ ਦੰਦਾਂ ਦੇ ਬਾਹਰ ਹੈ, ਖਾਖ, ਰੁਖਸਾਰ। ਯਥਾ-‘ਗਲਾੑ ਪਿਟਨਿ ਸਿਰੁ ਖੋਹੇਨਿ’।
੪. ਗਰਦਨ। ਸਿਰ ਤੇ ਛਾਤੀ ਦਾ ਵਿਚਕਲਾ ਹਿੱਸਾ। ਯਥਾ-‘ਗਲਾ ਬਾਂਧਿ ਦੁਹਿ ਲੇਇ ਅਹੀਰੁ’ (ਵੱਛੇ ਦੇ) ਗਲ ਵਿਚ (ਰੱਸੀ ਬੰਨ੍ਹ ਕੇ ਗੁੱਜਰ ਚੋ ਲੈਂਦਾ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 25211, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Tushar Bhola,
( 2023/09/14 10:2619)
Tushar Bhola,
( 2023/09/14 10:2635)
Tushar Bhola,
( 2023/09/14 10:2638)
Tushar Bhola,
( 2023/09/14 10:2639)
Tushar Bhola,
( 2023/09/14 10:2641)
Tushar Bhola,
( 2023/09/14 10:2643)
Tushar Bhola,
( 2023/09/14 10:2645)
Tushar Bhola,
( 2023/09/14 10:2649)
Please Login First