ਗਹੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਹੀ. ਗ੍ਰਹਣ ਕੀਤੀ. ਅੰਗੀਕਾਰ ਕੀਤੀ. “ਗਹੀ ਓਟ ਸਾਧਾਇਆ.” (ਸੂਹੀ ਮ: ੫) ੨ ਗ੍ਰਹਣਕਰਤਾ. ਜਿਸ ਨੇ ਦ੍ਰਿੜ੍ਹਤਾ ਨਾਲ ਵਿ ਗ੍ਰਹਣ ਕੀਤੇ ਹਨ. ਲੰਪਟ. “ਕੋਟਿ ਗਹੀ ਕੇ ਪਾਪ ਨਿਵਾਰੇ.” (ਮਾਰੂ ਸੋਲਹੇ ਮ: ੩)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2605, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗਹੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਗਹੀ (ਸੰ.। ਦੇਖੋ , ਗਹਿ) ੧. ਪਕੜੀ। ਯਥਾ-‘ਓਟਿ ਗਹੀ’ ਓਟ ਫੜੀ।
੨. (ਸੰ.। ਦੇਖੋ, ਗਹਿ। ਗਹਨਾਂ ਤੋਂ ਗਹੀ=ਪਕੜ) ਪਕੜ। ਯਥਾ-‘ਕੋਟ ਗਹੀ ਕੇ ਪਾਪ ਨਿਵਾਰੇ’। ਕ੍ਰੋੜਾਂ ਹੀ ਪਕੜਾਂ ਦੇ ਪਾਪ ਨਿਵਾਰੇ। ਪਰ ਕਈ ਗ੍ਯਾਨੀ ਗਹੀ ਦੇ ਅਰਥ ਏਥੇ -ਦਿਨ- ਬੀ ਕਰਦੇ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2593, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਗਹੀ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗਹੀ, (ਮਲਵਈ) \ (ਸੰਸਕ੍ਰਿਤ : गूह) \ ਇਸਤਰੀ ਲਿੰਗ : ੧. ਕੋਠੀ, ਮਿੱਟੀ ਦਾ ਇੱਕ ਕਿਸਮ ਦਾ ਸੰਦੂਕ ਜਿਹਾ ਜਿਸਦੇ ਵਿੱਚ ਦਾਣੇ ਪਾ ਕੇ ਸਾਂਭੇ ਜਾਂਦੇ ਹਨ, ਭੜੋਲੀ, ਦਾਣਿਆਂ ਜਾਂ ਕਪੜਿਆਂ ਵਾਲੀ ਕੋਠੀ ਦੇ ਅੰਦਰ ਬਣਾਈ ਪੜਛੱਤੀ ਜਿਸ ਤੇ ਚੀਜ਼ਾਂ ਟਿਕਾਈਆਂ ਜਾ ਸਕਦੀਆਂ ਹਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 44, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-15-12-12-47, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First