ਗਾਰੰਟੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Gurantee_ਗਾਰੰਟੀ: ਨਾਂਵ ਰੂਪ ਵਿਚ ਗਾਰੰਟੀ ਦਾ ਮਤਲਬ ਹੈ ਯਥਾ-ਰੀਤੀ ਕਰਾਰ ਕਿ ਕੋਈ ਬਾਂਨ੍ਹ ਪੂਰੀ ਕੀਤੀ ਜਾਵੇਗੀ। ਕਿਸੇ ਹੋਰ ਵਿਅਕਤੀ ਦੀ ਬਾਂਨ੍ਹ ਲਈ ਆਪਣੇ ਆਪ ਨੂੰ ਉਤਰਦਾਈ ਬਣਾਉਣ ਦੀ ਕਿਰਿਆ ਨੂੰ ਗਾਰੰਟੀ ਕਿਹਾ ਜਾਂਦਾ ਹੈ।

       ਜਿਸ ਵਿਅਕਤੀ ਨੂੰ ਗਾਰੰਟੀ ਦਿੱਤੀ ਗਈ ਹੋਵੇ ਉਸ ਨੂੰ ਹੱਕ ਹੁੰਦਾ ਹੈ ਕਿ ਪਹਿਲਾਂ ਤਾਂ ਉਹ ਰਿਣੀ ਤੋਂ ਕਰਜ਼ਾ ਵਸੂਲ ਕਰੇ ਅਤੇ ਜੇ ਉਥੋਂ ਨ ਮਿਲੇ ਤਾਂ ਗਾਰੰਟੀ ਦੇਣ ਵਾਲੇ ਤੋਂ ਅਦਾਇਗੀ ਹਾਸਲ ਕਰੇ। ਜਿਸ ਵਿਅਕਤੀ ਨੂੰ ਗਰੰਟੀ ਦਿੱਤੀ ਗਈ ਹੋਵੇ ਉਸ ਨੂੰ ਚਾਹੀਦਾ ਹੈ ਕਿ ਮੂਲ ਕਰਾਰ ਵਿਚ ਕਰਜ਼ਾ ਮੋੜਨ ਲਈ ਦਿੱਤੇ ਗਏ ਸਮੇਂ ਤੋਂ ਵਧ ਸਮਾਂ ਰਿਣੀ ਨੂੰ ਨ ਦੇਵੇ ਅਤੇ ਗਰੰਟੀ ਦੇਣ ਵਾਲੇ ਵਿਅਕਤੀ ਦੇ ਕਹਿਣ ਤੇ ਰਿਣੀ ਦੇ ਵਿਰੁਧ ਵਸੂਲੀ ਲਈ ਦਾਵਾ ਕਰ ਦੇਵੇ। ਪਰ ਸਿਰਫ਼ ਇਸ ਕਾਰਨ ਕਰਕੇ ਕਿ ਗਰੰਟੀਦਾਰ ਗਾਰੰਟੀ ਦੇਣ ਵਾਲੇ ਦੇ ਕਹਿਣ ਤੇ ਮੁਕੱਦਮਾ ਨ ਕਰੇ ਤਾਂ ਗਰੰਟੀ ਦੇਣ ਵਾਲੇ ਦਾ ਨਿਸਤਾਰਾ ਨਹੀਂ ਹੋ ਜਾਂਦਾ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1237, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.