ਗੁਰੂ ਕੀ ਕਾਸ਼ੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁਰੂ ਕੀ ਕਾਸ਼ੀ. ਦੇਖੋ, ਦਮਦਮਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2877, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੁਰੂ ਕੀ ਕਾਸ਼ੀ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਗੁਰੂ ਕੀ ਕਾਸ਼ੀ: ਇਸ ਦਾ ਸੰਬੰਧ ਦਮਦਮਾ ਸਾਹਿਬ (ਵੇਖੋ) ਨਾਲ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਦੱਖਣ ਨੂੰ ਜਾਂਦਿਆਂ ਦਮਦਮਾ ਸਾਹਿਬ ਵਾਲੇ ਸਥਾਨ ਉਤੇ ਭਾਈ ਡਲੇ ਦੇ ਪ੍ਰੇਮ ਕਾਰਣ ਸਾਢੇ ਨੌ ਮਹੀਨੇ ਨਿਵਾਸ ਕੀਤਾ ਸੀ। ਇਥੇ ਹੀ ਗੁਰੂ ਜੀ ਨੇ ਭਾਈ ਮਨੀ ਸਿੰਘ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨੌਵੇਂ ਗੁਰੂ ਸਾਹਿਬ ਦੀ ਬਾਣੀ ਸ਼ਾਮਲ ਕਰਾ ਕੇ ਪੁਨਰ- ਸੰਪਾਦਨ ਕੀਤਾ ਸੀ। ਇਸ ਗੁਰੂ-ਧਾਮ ਦੇ ‘ਲਿਖਣਸਰ’ ਵਾਲੇ ਸਥਾਨ’ਤੇ ਗੁਰੂ ਜੀ ਸਿੰਘਾਂ ਤੋਂ ਲਿਖਣ ਦਾ ਕੰਮ ਕਰਾਉਣ ਲਈ ਕਲਮਾਂ ਘੜ ਕੇ ਕਿਹਾ ਕਰਦੇ ਸਨ ਕਿ ਇਹ ਸਥਾਨ ਕਦੇ ਵਿਦਿਆ ਦੀ ਟਕਸਾਲ ਹੋਵੇਗੀ। ‘ਗੁਰ ਬਿਲਾਸ ਪਾਤਿਸਾਹੀ ੧੦’ ਵਿਚ ਅੰਕਿਤ ਹੈ— ਇਹ ਹੈ ਪ੍ਰਗਟ ਹਮਾਰੀ ਕਾਸੀ। ਪੜ੍ਹਹੈਂ ਇਹਾਂ ਢੋਰ ਮਤਿਰਾਸੀ। ਲੇਖਕ ਗੁਨੀ ਕਵਿੰਦ ਗਿਆਨੀ। ਬੁਧਿਸਿੰਧੁ ਹ੍ਵੈ ਹੈਂ ਇਤ ਆਨੀ। ਤਿਨ ਕੇ ਕਾਰਨ ਕਲਮ ਗਢ ਦੇਤ ਪ੍ਰਗਟ ਹਮ ਡਾਰ। ਸਿਖ ਸਖਾ ਇਤ ਪੜ੍ਹੈਂਗੇ ਹਮਰੇ ਕਈ ਹਜਾਰ।
ਕਾਸ਼ੀ ਜਾਂ ਬਨਾਰਸ ਹਿੰਦੂ ਧਰਮ ਦਾ ਪਵਿੱਤਰ ਅਤੇ ਪੂਜਣਯੋਗ ਤੀਰਥ ਹੈ। ਇਸ ਤੋਂ ਇਲਾਵਾ ਧਰਮ- ਸ਼ਾਸਤ੍ਰ ਅਤੇ ਵਿਦਿਆ ਦਾ ਕੇਂਦਰੀ ਸਥਾਨ ਹੈ। ਇਸ ਲਈ ਗੁਰੂ ਜੀ ਨੇ ਫ਼ਰਮਾਇਆ ਕਿ ਇਹ ਸਥਾਨ ਸਿੱਖ-ਧਰਮ ਵਿਚ ਕਾਸ਼ੀ ਦੀ ਭੂਮਿਕਾ ਨਿਭਾਏਗਾ। ਕਾਲਾਂਤਰ ਵਿਚ ਇਸ ਨੂੰ ‘ਗੁਰੂ ਕੀ ਕਾਸ਼ੀ’ ਕਿਹਾ ਜਾਣ ਲਗਿਆ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2854, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਗੁਰੂ ਕੀ ਕਾਸ਼ੀ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1608, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-13-11-26-03, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : 422
ਵਿਚਾਰ / ਸੁਝਾਅ
Please Login First