ਗੁਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁਲ. ਫ਼ਾ
ਸੰਗ੍ਯਾ—ਫੁੱਲ. ਪੁਪ. “ਗੁਲ ਮੇ ਜਿਮ ਗੰਧ.” (ਨਾਪ੍ਰ) ੨ ਖਾਸ ਕਰਕੇ ਗੁਲਾਬ ਦਾ ਫੁੱਲ । ੩ ਲੋਹਾ ਤਪਾਕੇ ਸ਼ਰੀਰ ਪੁਰ ਲਾਇਆ ਹੋਇਆ ਦਾਗ਼. ਚਾਚੂਆ. “ਨਿਜ ਤਨ ਗੁਲਨ ਨ ਖਾਹੁ.” (ਚਰਿਤ੍ਰ ੨੩੬) ੪ ਦੀਵੇ ਦੀ ਬੱਤੀ ਦਾ ਉਹ ਹਿੱਸਾ , ਜੋ ਜਲਕੇ ਵਧ ਆਉਂਦਾ ਹੈ। ੫ ਅ਼
ਗ਼ੁਲ. ਸ਼ੋਰ. ਡੰਡ. ਰੌਲਾ. “ਦਾਨਵ ਕਰੈਂ ਗੁਲ.” (ਸਲੋਹ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 48798, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੁਲ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਗੁਲ ਦੇਖੋ, ‘ਗੁਲ ਗੋਲੇ ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 48727, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਗੁਲ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਗੁਲ : ਇਹ ਸੁਮੇਰੀ ਦੇਵਤਾ ਨਿਠੁਰਤਾ ਦੀ ਪਤਨੀ ਅਤੇ ਚਿਕਿਤਸਾ, ਸ਼ਾਸਤਰ ਦੀ ਦੇਵੀ ਹੈ। ਪ੍ਰਾਚੀਨ ਅੱਕਾਦੀ ਵਿਚ ਗੁਲ ਤੋਂ ਭਾਵ, ‘ਚਿਕਿਤਸਕ’ ਸੀ। ਬੇਬੀਲੋਨੀਆ ਦੇ ਪ੍ਰਾਚੀਨ ਨਗਰਾਂ ਨਗਾਸ਼ ਅਤੇ ਨਿਪੁੱਰ ਵਿਚ ਦੇਵੀ ਗੁਲਾ ਨੂੰ ਪੂਜਦੇ ਸਨ। ਈਸਨ ਵਿਖੇ ਵੀ ਇਸਦੀ ਪੂਜਾ ਨੂੰ ਪ੍ਰਧਾਨਤਾ ਪ੍ਰਾਪਤ ਸੀ। ਬੋਰਸਪਾ ਵਿਖੇ ਇਸ ਦੇ ਤਿੰਨ ਮੰਦਰ ਸਨ। ਬੇਬੀਲੋਨੀਆ ਦੇ ਸੀਮਾ-ਪੱਥਰਾਂ ਤੇ ਇਸ ਦੀ ਮੂਰਤੀ ਨਾਲ ਕੁੱਤੇ ਦੀ ਮੂਰਤੀ ਵੀ ਬਣੀ ਮਿਲਦੀ ਹੈ।
ਪ੍ਰਾਚੀਨ ਬਾਬੁਲ ਵਿਚ ਸੱਪ ਦੀ ਜ਼ਹਿਰ ਦੇ ਮਾਹਿਰ ਚਿਕਿਤਸਕਾਂ ਨੂੰ ‘ਗੁਲਾ’ ਕਿਹਾ ਜਾਂਦਾ ਸੀ। ਇਹ ਸੱਪ ਦੇ ਕੱਟੇ ਹੋਏ ਵਿਅਕਤੀ ਦਾ ਇਲਾਜ ਮੰਤਰ ਰਾਹੀਂ ਕਰਦੇ ਸਨ। ਇਨ੍ਹਾਂ ਮੰਤਰਾਂ ਦਾ ਸਿੱਧਾ ਸਬੰਧ ਇਸ ਗੁਲਾ ਨਾਂ ਦੀ ਦੇਵੀ ਨਾਲ ਹੁੰਦਾ ਸੀ। ਸੱਪ ਦਾ ਜ਼ਹਿਰ ਝਾੜਨ ਦੇ ਪ੍ਰਸੰਗ ਵਿਚ ਰਿਗਵੇਦ ਅਤੇ ਅਥਰਵਵੇਦ ਦੇ ਮੰਤਰਾਂ ਵਿਚ ਵੀ ‘ਉਰ ਗੁਲਾਯਾਹ ਦੁਹਿਤਾ’ ਭਾਵ ਉਰ ਦੀ ਗੁਲਾ (ਜਾਂ ਗੁਲ) ਦੀ ਪੁੱਤਰੀ ਦਾ ਜ਼ਿਕਰ ਪ੍ਰਾਪਤ ਹੈ।
ਹ. ਪੁ.––ਹਿੰ. ਵਿ. ਕੋ. 3 : 477
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 36380, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-17, ਹਵਾਲੇ/ਟਿੱਪਣੀਆਂ: no
ਗੁਲ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੁਲ, (ਫ਼ਾਰਸੀ : ਗੁਲ,
) ਪੁਲਿੰਗ : ੧. ਫੁੱਲ, ਪੁਸ਼ਪ, ਕੁਸੁਮ; ੨. ਬੱਤੀ ਦਾ ਜਲਿਆ ਹੋਇਆ ਜਾਂ ਜਲਦਾ ਸਿਰਾ, ਹੁੱਕੇ ਦਾ ਜਲਿਆ ਹੋਇਆ ਤਮਾਕੂ, ਸਿਗਰਟ ਦੀ ਰਾਖ; ੩. ਉਹ ਨਿਸ਼ਾਨ ਜੋ ਧਾਤ ਨੂੰ ਗਰਮ ਕਰਕੇ ਸਰੀਰ ਤੇ ਲਾਉਂਦੇ ਹਨ
–ਗੁਲ ਅਸ਼ਰਫੀ, ਪੁਲਿੰਗ : ਇੱਕ ਤਰ੍ਹਾਂ ਦਾ ਪੀਲੇ ਰੰਗ ਦਾ ਫੁੱਲ
–ਗੁਲ ਅੰਦਾਮ, ਵਿਸ਼ੇਸ਼ਣ : ਖ਼ੂਬਸੂਰਤ, ਹੁਸੀਨ, ਫੁੱਲਾਂਰਾਣੀ, ਪੰਜ ਫੂਲਾਂ, ਸੋਹਣੀ; ਪੁਲਿੰਗ : ਮਸ਼ੂਕ
–ਗੁਲ ਅਨਾਰ, ਪੁਲਿੰਗ : ਅਨਾਰ ਦਾ ਫੁੱਲ
–ਗੁਲ ਅੱਬਾਸ, ਪੁਲਿੰਗ : ਗੁਲਾਬੰਸੀ ਰੰਗ ਦਾ ਇੱਕ ਤਰ੍ਹਾਂ ਦਾ ਫੁੱਲ
–ਗੁਲ ਸੌਸਨ, ਪੁਲਿੰਗ : ਹਲਕੇ ਆਸਮਾਨੀ ਰੰਗ ਦਾ ਇੱਕ ਤਰ੍ਹਾਂ ਦਾ ਫੁੱਲ
–ਗੁਲਹਰ, ਪੁਲਿੰਗ : ਇੱਕ ਤਰ੍ਹਾਂ ਦਾ ਲਾਲ ਫੁੱਲ
–ਗੁਲ ਹੋਣਾ, ਮੁਹਾਵਰਾ : ੧. ਬੁਝਣਾ; ੨. ਮੰਦਾ ਪੈਣਾ (ਕਾਰੋਬਾਰ); ੩. ਜ਼ਾਇਆ ਹੋਣਾ, ਨਸ਼ਟ ਹੋਣਾ
–ਗੁਲ ਕਰਨਾ, ਮੁਹਾਵਰਾ : ਬੁਝਾਉਣਾ
–ਗੁਲ ਖ਼ਤਮੀ, ਪੁਲਿੰਗ : ਗੁਲ ਖ਼ੈਰਾ (ਭਾਈ ਮਈਆ ਸਿੰਘ)
–ਗੁਲ ਖ਼ੈਰਾ, ਪੁਲਿੰਗ : ਇੱਕ ਤਰ੍ਹਾਂ ਦਾ ਨੀਲੇ ਰੰਗ ਦਾ ਫੁੱਲ, ਗੁਲ ਖ਼ਤਮੀ : ‘ਗੁਲ ਖੇਰਾ ਫਲ ਕਰੇ ਦੁਆਈ, ਖੈਰੀ ਆ ਸਲਤਾਨਾਂ’
(ਸੈਫੁਲਮਲੂਕ)
–ਗੁਲ ਗਸ਼ਤ, ਇਸਤਰੀ ਲਿੰਗ : ਬਾਗ਼ ਦੀ ਸੈਰ
–ਗੁਲਗੀਰ, ਪੁਲਿੰਗ : ਗੁਲ ਕੱਟਣ ਦੀ ਖਾਸ ਕੈਂਚੀ (ਇਸ ਨਾਲ ਜਲਦਾ ਗੁਲ ਹੇਠਾਂ ਨਹੀਂ ਡਿੱਗਦਾ)

–ਗੁਲਗੂਨਾ, ਪੁਲਿੰਗ : ੧. ਵੱਟਣਾ; ੨. ਜਨਾਨੀਆਂ ਦੇ ਚਿਹਰੇ ਲਾਉਣ ਵਾਲਾ ਰੰਗਦਾਰ ਪਾਊਡਰ
–ਗੁਲ ਚਾਂਦਨੀ, ਪੁਲਿੰਗ : ਇੱਕ ਤਰ੍ਹਾਂ ਦਾ ਸਫੈਦ ਫੁੱਲ ਜੋ ਰਾਤ ਨੂੰ ਖਿਲਦਾ ਹੈ
–ਗੁਲ ਚਿਹਰ, ਪੁਲਿੰਗ : ਮਸ਼ੂਕ : ‘ਵੋਹ ਗੁਲਚਿਹਰ ਕਹਾਂ ਹੈ ?’
(ਰਾਮ ਅਵਤਾਰ)
–ਗੁਲ ਜਾਫਰੀ, ਪੁਲਿੰਗ : ਇੱਕ ਤਰ੍ਹਾਂ ਦਾ ਗੇਂਦੇ ਦਾ ਫੁੱਲ
–ਗੁਲ ਝੜਨਾ, ਕਿਰਿਆ ਸਮਾਸੀ : ਦੀਵੇ ਦੀ ਜਲੀ ਹੋਈ ਬੱਤੀ ਦੀ ਸੁਆਹ ਗਿਰਨਾ
–ਗੁਲ ਦਾਊਦੀ, ਪੁਲਿੰਗ : ਇੱਕ ਕਿਸਮ ਦਾ ਫੁੱਲ ਜੋ ਬਹੁਤ ਸਾਰੇ ਰੰਗਾਂ ਵਿੱਚ ਮਿਲਦਾ ਹੈ, ਇਹ ਫੁੱਲ ਸਰਦੀ ਦੇ ਦਿਨਾਂ ਵਿੱਚ ਆਪਣੇ ਜੋਬਨ ਉਤੇ ਹੁੰਦਾ ਹੈ
–ਗੁਲ ਦੁਪਹਰ, ਪੁਲਿੰਗ : ਸੂਰਜਮੁਖੀ ਤੋਂ ਭਿੰਨ ਇੱਕ ਤਰ੍ਹਾਂ ਦਾ ਗਹਿਰੇ ਲਾਲ ਰੰਗ ਦਾ ਕਟੋਰੇ ਵਰਗਾ ਫੁੱਲ ਜੋ ਧੁੱਪ ਚੜ੍ਹੇ ਤੇ ਖਿਲਦਾ ਹੈ
(ਭਾਈ ਮਈਆ ਸਿੰਘ)
–ਗੁਲਦੁਮ,ਇਸਤਰੀ ਲਿੰਗ : ਬੁਲਬੁਲ
–ਗੁਲ ਨੀਲੋਫਰ,ਪੁਲਿੰਗ : ਕੰਵਲ
–ਗੁਲਫਾਮ, ਵਿਸ਼ੇਸਣ : ੧. ਗੁਲਾਬ ਦੇ ਰੰਗ ਦਾ; ੨. ਹੁਸੀਨ ਖ਼ੂਬਸੂਰਤ,ਪੁਲਿੰਗ : ਮਸ਼ੂਕ
–ਗੁਲ ਫਿਸ਼ਾਂ, ਵਿਸ਼ੇਸ਼ਣ :੧. ਫੁੱਲ ਬਖੇਰਨ ਵਾਲਾ; ੨. ਜਿਸ ਦੇ ਮੂੰਹ ਤੋਂ ਫੁੱਲ ਝੜਨ
–ਗੁਲ ਫ਼ਿਸ਼ਾਨੀ, ਇਸਤਰੀ ਲਿੰਗ : ਖੁਸ਼ ਬਿਆਨੀ
–ਗੁਲ ਬਕਾਉਲੀ (ਬਕੋਲੀ), ਪੁਲਿੰਗ : ਇੱਕ ਸਫ਼ੈਦ ਰੰਗ ਦਾ ਫੁੱਲ ਜੋ ਅੱਖਾਂ ਵਾਸਤੇ ਮੁਫੀਦ ਹੈ; ਇਸਤਰੀ ਲਿੰਗ : ਇੱਕ ਪਰੀ ਦਾ ਨਾਂ ਜਿਸ ਦੇ ਨਾਂ ਤੇ ਕਿੱਸਾ ਬਣਿਆ ਹੋਇਆ ਹੈ
–ਗੁਲ ਬਦਨ, ਵਿਸ਼ੇਸ਼ਣ : ਖ਼ੂਬਸੂਰਤ, ਕੂਲੇ ਬਦਨ ਵਾਲਾ ਜਾਂ ਵਾਲੀ; ੧. ਮਸ਼ੂਕ; ੨. ਹਮਾਯੂੰ ਬਾਦਸ਼ਾਹ ਵੀ ਭੈਣ ਜੋ ਹੁਮਾਯੂੰਨਾਮਾ ਦੀ ਕਰਤਾ ਹੈ; ੩. ਇੱਕ ਤਰ੍ਹਾਂ ਦਾ ਪਰਸਿੱਧ ਰੇਸ਼ਮੀ ਕਪੜਾ
–ਗੁਲ ਬੰਨਣਾ, ਕਿਰਿਆ ਸਕਰਮਕ : ਹਰੇ ਤਮਾਕੂ ਦੇ ਫੁੱਲ ਜਾ ਡੋਡੀਆਂ ਝਾੜਨਾ
(ਭਾਈ ਮਈਆ ਸਿੰਘ)
–ਗੁਲਬਰਗ, ਪੁਲਿੰਗ : ਗੁਲਾਬ ਦੀ ਪੱਤੀ, ਜਾਂ ਪੰਖੜੀ
–ਗੁਲ ਬੂਟਾ, ਪੁਲਿੰਗ : ਬੇਲ ਬੂਟਾ (ਲਾਗੂ ਕਿਰਿਆ : ਕੱਢਣਾ, ਬਣਾਉਣਾ)
–ਗੁਲ ਮਹਿੰਦੀ, ਪੁਲਿੰਗ : ਮਹਿੰਦੀ ਦਾ ਫੁੱਲ
–ਗੁਲ ਮੁਹਰ, ਪੁਲਿੰਗ : ਇੱਕ ਪਰਕਾਰ ਦਾ ਫੁੱਲ ਜੋ ਕਦੇ ਮੁਰਝਾਉਂਦਾ ਨਹੀਂ, ਇਹ ਅਵਿਨਾਸ਼ਤਾ ਦਾ ਚਿੰਨ੍ਹ ਮੰਨਿਆ ਜਾਂਦਾ ਹੈ
–ਗੁਲ ਰੰਗ, ਵਿਸ਼ੇਸ਼ਣ : ਸੁਰਖ, ਲਾਲ, ਗੁਲਾਬ ਵਰਗੇ ਰੰਗ ਦਾ
–ਗੁਲ ਰੁਖ, ਵਿਸ਼ੇਸ਼ਣ : ਖ਼ੂਬਸੂਰਤ, ਹੁਸੀਨ, ਜਿਸ ਦੀਆਂ ਗੱਲ੍ਹਾਂ ਗੁਲਾਬ ਵਾਂਗੂੰ ਲਾਲ ਹੋਣ; ਪੁਲਿੰਗ : ਮਸ਼ੂਕ
–ਗੁਲਰੂ, (ਫ਼ਾਰਸੀ : ਗੁਲਰੂ,
) \ ਵਿਸ਼ੇਸ਼ਣ : ਖ਼ੂਬਸੂਰਤ, ਹੁਸੀਨ; ਪੁਲਿੰਗ : ਮਸ਼ੂਕ
–ਗੁਲ ਦੇਣਾ, ਮੁਹਾਵਰਾ : ਦਾਗਣਾ
–ਗੁਲ ਲਾਉਣਾ, ਮੁਹਾਵਰਾ : ਦਾਗਣਾ
–ਗੁਲ ਲਾਲਾ, ਪੁਲਿੰਗ : ਪੋਸਤ ਦਾ ਫੁੱਲ
–ਗੁਲੋ ਬੁਲਬੁਲ, ਪੁਲਿੰਗ : ਆਸ਼ਕ ਅਤੇ ਮਸ਼ੂਕ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 62, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-21-02-06-41, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First