ਗੁਲਾਬ ਰਾਇ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁਲਾਬ ਰਾਇ: ਅਤੇ ਇਸਦਾ ਭਰਾ ਸ਼ਯਾਮ ਸਿੰਘ , ਦੀਪ ਚੰਦ ਦੇ ਸੁਪੁੱਤਰ ਸੂਰਜ ਮੱਲ ਦੇ ਪੋਤਰੇ ਅਤੇ ਗੁਰੂ ਹਰਿਗੋਬਿੰਦ ਜੀ ਦੇ ਪੜਪੋਤੇ ਸਨ। ਇਹ ਗੁਰੂ ਗੋਬਿੰਦ ਸਿੰਘ (1666-1708) ਨਾਲ ਅਨੰਦਪੁਰ ਰਹੇ ਸਨ। 1705 ਵਿਚ, ਅਨੰਦਪੁਰ ਨੂੰ ਖ਼ਾਲੀ ਕਰਨ ਸਮੇਂ , ਗੁਰੂ ਜੀ ਨੇ ਇਹਨਾਂ ਨੂੰ ਆਪਣੇ ਵੱਲੋਂ ਪਛਾਣ ਪੱਤਰ ਦੇ ਕੇ ਨਾਹਨ ਦੇ ਰਾਜੇ ਕੋਲ ਭੇਜਿਆ, ਜਿਸਨੇ ਇਹਨਾਂ ਦੇ ਜੀਵਨ ਨਿਰਬਾਹ ਲਈ ਇਹਨਾਂ ਨੂੰ ਇਕ ਪਿੰਡ ਦੇ ਦਿੱਤਾ। ਜਦੋਂ ਹਾਲਾਤ ਨੇ ਇਜ਼ਾਜ਼ਤ ਦਿੱਤੀ ਇਹ ਅਨੰਦਪੁਰ ਵਾਪਸ ਪਰਤ ਆਏ। ਗੁਲਾਬ ਰਾਇ ਨੇ ਬਿਲਾਸਪੁਰ ਦੇ ਰਾਜੇ ਤੋਂ ਨਗਰ ਖ਼ਰੀਦ ਲਿਆ ਅਤੇ ਇਸ ਸਥਾਨ ਨੂੰ ਪਹਿਲਾਂ ਵਾਂਗ ਸਿੱਖੀ ਦੇ ਕੇਂਦਰ ਵਜੋਂ ਪੁਨਰ-ਸਥਾਪਿਤ ਕਰ ਦਿੱਤਾ। ਪਰੰਤੂ ਨਾਲ ਹੀ ਨਾਲ ਇਸਨੇ ਆਪ ਗੁਰੂ ਹੋਣ ਦਾ ਦਾਅਵਾ ਕਰਨਾ ਵੀ ਸ਼ੁਰੂ ਕਰ ਦਿੱਤਾ। ਜਿਸ ਜਗ੍ਹਾ ਗੁਰੂ ਗੋਬਿੰਦ ਸਿੰਘ ਆਪਣੀ ਸੰਗਤ ਨਾਲ ਬੈਠਦੇ ਸਨ ਇਸਨੇ ਉਸੇ ਜਗ੍ਹਾ ‘ਤੇ ਬੈਠ ਕੇ ਸ਼ਰਧਾਲੂਆਂ ਤੋਂ ਸਤਿਕਾਰ ਅਤੇ ਨਜ਼ਰਾਨੇ ਲੈਣੇ ਸ਼ੁਰੂ ਕਰ ਦਿੱਤੇ। ਗੁਰਬਖ਼ਸ਼ ਉਦਾਸੀ , ਜਿਸਨੂੰ ਗੁਰੂ ਗੋਬਿੰਦ ਸਿੰਘ ਅਨੰਦਪੁਰ ਦੇ ਗੁਰਦੁਆਰਿਆਂ ਦੀ ਦੇਖ-ਭਾਲ ਲਈ ਪਿੱਛੇ ਛੱਡ ਕੇ ਗਏ ਸਨ ਅਤੇ ਜੋ ਹੁਣ ਗੁਰੂ ਤੇਗ਼ ਬਹਾਦਰ ਜੀ ਨਾਲ ਸੰਬੰਧਿਤ ਪਵਿੱਤਰ ਅਸਥਾਨ ‘ਤੇ ਰਹਿ ਰਿਹਾ ਸੀ , ਉਸਨੇ ਅਜਾਈਂ ਹੀ ਇਸ (ਗੁਲਾਬ ਰਾਇ) ਉੱਤੇ ਆਧਾਰਮਿਕਤਾ ਦਾ ਅਰੋਪ ਲਗਾ ਦਿੱਤਾ ਅਤੇ ਭਾਈ ਸੰਤੋਖ ਸਿੰਘ ਦੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਅਨੁਸਾਰ ਇਸਨੂੰ ਪਰੰਪਰਾ ਨੂੰ ਤੋੜਨ ਦੇ ਕਾਰਨ ਸਰਾਪ ਦੇ ਦਿੱਤਾ। ਗੁਲਾਬ ਰਾਇ ਦੇ ਚਾਰ ਪੁੱਤਰ ਇਸਤੋਂ ਪਹਿਲਾਂ ਹੀ ਚਲਾਣਾ ਕਰ ਗਏ ਅਤੇ ਇਹ ਆਪ ਵੀ ਸੋਗ ਨਾਲ ਮਰ ਗਿਆ। ਇਸ ਦੀ ਪਤਨੀ ਨੇ ਕੁਝ ਸਮੇਂ ਲਈ ਗੱਦੀ ਨੂੰ ਸੰਭਾਲਿਆ ਪਰੰਤੂ ਉਹ ਸ਼ਯਾਮ ਸਿੰਘ ਦੇ ਪੋਤੇ ਸੁਰਜਨ ਸਿੰਘ (ਅ.ਚ. 1815) ਨੂੰ ਗੱਦੀ ਸੌਂਪ ਕੇ ਜਲਦੀ ਹੀ ਅਕਾਲ ਚਲਾਣਾ ਕਰ ਗਈ।
ਲੇਖਕ : ਮ.ਗ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1866, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਗੁਲਾਬ ਰਾਇ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਗੁਲਾਬ ਰਾਇ : ਇਹ ਸੂਰਜ ਮੱਲ ਦਾ ਪੋਤਾ, ਦੀਪ ਚੰਦ ਦਾ ਪੁੱਤਰ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਪੜਪੋਤਾ ਸੀ। ਇਸ ਨੇ ਆਪਣੇ ਭਾਈ ਸ਼ਿਆਮ ਦਾਸ ਸਮੇਤ ਕਲਗੀਧਰ ਜੀ ਤੋਂ ਅੰਮ੍ਰਿਤ ਛਕ ਕੇ ਖ਼ਾਲਸਾ ਧਰਮ ਧਾਰਨ ਕੀਤਾ। ਦਸ਼ਮੇਸ਼ ਜੀ ਦੇ ਜੋਤੀ ਜੋਤ ਸਮਾਉਣ ਪਿੱਛੋਂ ਇਸ ਨੇ ਆਨੰਦਪੁਰ ਵਿਚ ਗੁਰੂ ਤੇਗ ਬਹਾਦਰ ਜੀ ਦੇ ਅਸਥਾਨ ਗੱਦੀ ਤੇ ਬੈਠ ਕੇ ਪੂਜਾ ਕਰਾਉਣੀ ਚਾਹੀ, ਭਾਈ ਗੁਰਬਖਸ਼ ਸਿੰਘ ਮਹੰਤ ਨੇ ਇਸ ਨੂੰ ਇਸ ਕੁਕਰਮ ਤੋਂ ਰੋਕਿਆ। ਗੁਲਾਬ ਰਾਇ ਦਾ ਬੰਸ ਨਹੀਂ ਚੱਲਿਆ। ਆਨੰਦਪੁਰ ਦੇ ਸੋਢੀ ਸਾਹਿਬਾਨ ਸ਼ਿਆਮ ਸਿੰਘ ਜੀ ਦੀ ਉਲਾਦ ਸਨ।
ਹ. ਪੁ.––ਮ. ਕੋ. 423
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1293, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-17, ਹਵਾਲੇ/ਟਿੱਪਣੀਆਂ: no
ਗੁਲਾਬ ਰਾਇ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਗੁਲਾਬ ਰਾਇ : ਇਹ ਸੂਰਜ ਮੱਲ ਦਾ ਪੋਤਾ, ਦੀਪ ਚੰਦ ਦਾ ਪੁੱਤਰ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਪੜਪੋਤਾ ਸੀ। ਇਸ ਨੇ ਆਪਣੇ ਭਰਾ ਸ਼ਿਆਮ ਦਾਸ ਸਮੇਤ ਕਲਗੀਧਰ ਜੀ ਤੋਂ ਅੰਮ੍ਰਿਤ ਛਕ ਕੇ ਖ਼ਾਲਸਾ ਧਰਮ ਧਾਰਨ ਕੀਤਾ। ਦਸਮੇਸ਼ ਜੀ ਦੇ ਜੋਤੀ ਜੋਤਿ ਸਮਾਉਣ ਪਿੱਛੋਂ ਇਸ ਨੇ ਅਨੰਦਪੁਰ ਸਾਹਿਬ ਵਿਚ ਗੁਰੂ ਤੇਗ ਬਹਾਦਰ ਜੀ ਦੇ ਅਸਥਾਨ (ਗੱਦੀ) ਤੇ ਬੈਠ ਕੇ ਪੂਜਾ ਕਰਾਉਣੀ ਚਾਹੀ। ਭਾਈ ਗੁਰਬਖ਼ਸ਼ ਸਿੰਘ ਮਹੰਤ ਨੇ ਇਸ ਨੂੰ ਇਸ ਕੁਕਰਮ ਤੋਂ ਰੋਕਿਆ। ਗੁਲਾਬ ਰਾਇ ਦਾ ਬੰਸ ਨਹੀਂ ਚੱਲਿਆ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1064, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-13-12-06-01, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : 423
ਵਿਚਾਰ / ਸੁਝਾਅ
Please Login First