ਗੁੜ੍ਹਤੀ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਗੁੜ੍ਹਤੀ: ਗੁੜ੍ਹਤੀ ਗੁੜ, ਸ਼ਹਿਦ ਆਦਿ ਵਸਤੂਆਂ ਦੇ ਮੇਲ ਤੋਂ ਬਣਾਈ ਘੁੱਟੀ ਨੂੰ ਕਹਿੰਦੇ ਹਨ, ਜੋ ਮੁਢਲੀ ਗਿਜ਼ਾ ਵਜੋਂ ਨਵ-ਜਨਮੇ ਬਾਲਕ ਦੇ ਮੂੰਹ ਵਿੱਚ ਪਾਈ ਜਾਂਦੀ ਹੈ। ਗੁੜ੍ਹਤੀ ਨੂੰ ਘੁੱਟੀ ਵੀ ਕਹਿੰਦੇ ਹਨ, ਜਿਸਦੇ ਕੋਸ਼ਗਤ ਅਰਥ; ਜਨਮ ਉਪਰੰਤ ਬਾਲਕ ਨੂੰ ਦੇਣ ਵਾਲੀ ਔਖਧ ਦੀ ਘੁੱਟ ਦੇ ਹਨ, ਜੋ ਤੁਪਕੇ ਜਾਂ ਉਂਗਲ ਦੁਆਰਾ ਤਾਲੂ ਨਾਲ ਚੰਬੇੜ ਕੇ ਚਟਾਏ ਜਾਣ ਦੇ ਰੂਪ ਵਿੱਚ ਹੁੰਦੀ ਹੈ। ਘੁੱਟੀ ਦੀ ਔਖਧ ਵਿੱਚ ਵੱਡੀ ਹਰੜ, ਸਨਾ, ਇੰਦਰਜੌਂ, ਅਮਲਤਾਸ ਦੀ ਗੁੱਦ, ਜਵੈਣ, ਸੌਂਫ ਅਤੇ ਮੁਨੱਕਾ ਦਾਖ ਦੇ ਸਤ (ਅਰਕ) ਮਿਸ਼ਰਨ ਹੁੰਦੇ ਹਨ। ਇਸ ਔਖਧ ਨੂੰ ਜੰਮਣ ਘੁੱਟੀ ਕਿਹਾ ਜਾਂਦਾ ਹੈ, ਜੋ ਵੇਦਾਂ, ਹਕੀਮਾਂ ਅਤੇ ਬਜ਼ਾਰ ਵਿੱਚੋਂ ਆਮ ਮਿਲਦੀ ਹੈ।
ਇੱਕ ਸਰਬ ਪ੍ਰਵਾਨਿਤ ਧਾਰਨਾ ਅਨੁਸਾਰ, ਗੁੜ੍ਹਤੀ ਨਵ ਜਨਮੇਂ ਬਾਲ ਨੂੰ ਆਂਦਰਾਂ ਸਾਫ਼ ਕਰਨ ਹਿਤ ਦਿੱਤੀ ਜਾਂਦੀ ਹੈ, ਕਿਉਂਕਿ ਗਰਭ-ਅਵਸਥਾ ਵਿੱਚ ਬਾਲਕ ਨੂੰ ਨਾੜੂ (ਧੁੰਨੀ ਨਾਲ ਨਾੜੀ ਦੀ ਵਧੀ ਸ਼ਾਖ਼) ਰਾਹੀਂ ਆਹਾਰ ਪ੍ਰਾਪਤ ਹੋ ਰਿਹਾ ਹੁੰਦਾ ਹੈ, ਪਰ ਜਨਮ ਉਪਰੰਤ ਨਾੜੂ ਕੱਟ ਕੇ ਅੱਗੋਂ ਬੰਨ੍ਹੇ ਜਾਣ ਦੀ ਸੂਰਤ ਵਿੱਚ ਬਾਲਕ ਨੂੰ ਪਹਿਲੀ ਵੇਰ ਮੂੰਹ ਦੁਆਰਾ ਗੁੜ੍ਹਤੀ ਦੇ ਰੂਪ ਵਿੱਚ ਆਹਾਰ ਦਿੱਤਾ ਜਾਂਦਾ ਹੈ।
ਨਵ-ਜਨਮੇਂ ਬਾਲਕ ਨੂੰ ਗੁੜ ਚਟਾ ਕੇ ਵੀ ਗੁੜ੍ਹਤੀ ਦਿੱਤੀ ਜਾਂਦੀ ਹੈ, ਪਰ ਕਈ ਟੱਬਰਾਂ ਵਿੱਚ ਗੁੜ ਅਤੇ ਦੇਸੀ ਘਿਉ ਦਾ ਸੰਘਣਾ ਘੋਲ ਰੂੰਈ ਦੇ ਫੰਬੇ ਨਾਲ ਤੁਪਕੇ ਰੂਪ ਵਿੱਚ ਬਾਲ ਦੇ ਮੂੰਹ ਵਿੱਚ ਚੁਆਇਆ ਜਾਂਦਾ ਹੈ। ਕਈ ਥਾਂਵੇਂ ਸ਼ਹਿਦ ਅਤੇ ਦੇਸੀ ਘਿਉ ਦਾ ਮਿਸ਼ਰਨ ਵੀ ਬਾਲ ਨੂੰ ਚਟਾ ਕੇ ਗੁੜ੍ਹਤੀ ਦਿੱਤੀ ਜਾਂਦੀ ਹੈ। ਗੁੜ੍ਹਤੀ ਕਿਉਂਕਿ ਸੰਸਾਰ `ਤੇ ਜਨਮ ਲੈਣ ਵਾਲੇ ਬਾਲਕ ਨੂੰ ਪ੍ਰਥਮ ਆਹਾਰ ਦੇ ਰੂਪ ਵਿੱਚ ਦਿੱਤੀ ਜਾਣ ਵਾਲੀ ਵਸਤੂ ਹੁੰਦੀ ਹੈ, ਜਿਸ ਕਾਰਨ ਇਸਦਾ ਵਿਸ਼ੇਸ਼ ਮਹੱਤਵ ਸਮਝਿਆ ਗਿਆ ਹੈ। ਇਸੇ ਲਈ ਗੁੜ੍ਹਤੀ ਨਾਲ ਕਈ ਤਰ੍ਹਾਂ ਦੇ ਵਿਸ਼ਵਾਸ ਜੁੜ ਗਏ ਹੋਏ ਹਨ। ਇੱਕ ਵਿਸ਼ਵਾਸ ਇਹ ਹੈ ਕਿ ਬਾਲ ਗੁੜ੍ਹਤੀ ਦੇਣ ਵਾਲੇ ਪ੍ਰਥਮ ਵਿਅਕਤੀ ਦੇ ਗੁਣ ਔਗੁਣ ਗ੍ਰਹਿਣ ਕਰ ਲੈਂਦਾ ਹੈ। ਇਸ ਲਈ ਕਈ ਵਾਰੀ ਗੁੜ੍ਹਤੀ ਦੇਣ ਵਾਲੇ ਵਿਅਕਤੀ (ਮਰਦ/ਇਸਤਰੀ ਦੀ ਉਚੇਚੀ ਚੋਣ ਕੀਤੀ ਜਾਂਦੀ ਹੈ, ਪਰ ਕਿਉਂਕਿ ਬਾਲਕ ਨੂੰ ਗੁੜ੍ਹਤੀ ਦੇਣ ਵਿੱਚ ਦੇਰੀ ਨਹੀਂ ਕੀਤੀ ਜਾ ਸਕਦੀ, ਇਸ ਲਈ ਇਹ ਚੋਣ ਉਸ ਸਮੇਂ ਹਾਜ਼ਰ ਵਿਅਕਤੀਆਂ ਤੱਕ ਹੀ ਸੀਮਤ ਰਹਿ ਜਾਂਦੀ ਹੈ। ਕਈ ਹਾਲਤਾਂ ਵਿੱਚ ਦਾਈ ਹੀ ਬਾਲਕ ਨੂੰ ਗੁੜ੍ਹਤੀ ਦੇ ਦਿੰਦੀ ਹੈ। ਪਰ ਕਿਸੇ ਬੇ-ਔਲਾਦ ਇਸਤਰੀ ਪੁਰਸ਼ ਹੱਥੋਂ ਗੁੜ੍ਹਤੀ ਦਿਵਾਉਣ ਤੋਂ ਸੰਕੋਚ ਕੀਤਾ ਜਾਂਦਾ ਹੈ। ਇਹ ਵੀ ਵਿਸ਼ਵਾਸ ਹੈ ਕਿ ਗੁੜ੍ਹਤੀ ਦੁਆਰਾ ਆਂਦਰਾਂ ਦੀ ਸਫ਼ਾਈ ਉਪਰੰਤ ਹੀ ਨਵ- ਜਨਮੇਂ ਬਾਲ ਨੂੰ ਮਾਂ ਦੇ ਦੁੱਧ ਲਈ ਇੱਛਾ ਪ੍ਰਬਲ ਹੋ ਸਕਦੀ ਹੈ।
ਲੇਖਕ : ਗੁਰਬਖਸ਼ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3809, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਗੁੜ੍ਹਤੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁੜ੍ਹਤੀ (ਨਾਂ,ਇ) ਨਵ-ਜਨਮੇ ਬਾਲ ਨੂੰ ਚਟਾਇਆ ਜਾਣ ਵਾਲਾ ਗੁੜ, ਸ਼ਹਿਦ ਆਦਿ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3808, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਗੁੜ੍ਹਤੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁੜ੍ਹਤੀ [ਨਾਂਇ] ਨਵੇਂ ਜੰਮੇ ਬੱਚੇ ਨੂੰ ਚਟਾਇਆ ਜਾਣ ਵਾਲ਼ਾ ਗੁੜ੍ਹ ਜਾਂ ਸ਼ਹਿਦ; ਜਨਮ-ਘੁੱਟੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3800, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗੁੜ੍ਹਤੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁੜ੍ਹਤੀ. ਦੇਖੋ, ਗੁੜਤੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3568, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First