ਗੁੱਲੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁੱਲੀ (ਨਾਂ,ਇ) 1 ਗੁੱਲੀ-ਡੰਡਾ ਖੇਡ ਲਈ ਦੁਵੱਲੀ ਨੋਕਾਂ ਘੜ ਕੇ ਬਣਾਈ ਦੋ ਜਾਂ ਢਾਈ ਚੱਪੇ (ਚਾਰ ਤੋਂ ਛੇ ਇੰਚ) ਲੰਮੀ ਲੱਕੜ ਦੀ ਟੋਟੀ 2 ਮੋਟੀ ਅਤੇ ਛੋਟੀ ਰੋਟੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21078, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਗੁੱਲੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁੱਲੀ 1 [ਨਾਂਇ] ਮਕਈ ਦੀ ਛੱਲੀ ਦੇ ਅੰਦਰ ਦਾ ਗੁੱਲਾ/ਤੁੱਕਾ; ਫਲ਼ ਦਾ ਗੁੱਦਾ; ਗੁੱਲੀ-ਡੰਡਾ ਖੇਡਣ ਲਈ ਦੋਵੇਂ ਪਾਸਿਓਂ ਘੜੀ ਹੋਈ ਲੱਕੜ ਦਾ ਟੁਕੜਾ 2 [ਨਾਂਇ] ਛੋਟੀ ਅਤੇ ਮੋਟੀ ਰੋਟੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21073, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗੁੱਲੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁੱਲੀ. ਸੰਗ੍ਯਾ—ਮੋਟੀ ਅਤੇ ਛੋਟੀ ਰੋਟੀ । ੨ ਡੰਡੇ ਨਾਲ ਖੇਡਣ ਦੀ ਇੱਕ ਬੀਟੀ, ਜੋ ਜੌਂ ਦੇ ਅਕਾਰ ਦੀ ਪੰਜ ਛੀ ਇੰਚ ਲੰਮੀ ਅਤੇ ਮੱਧਭਾਗ ਤੋਂ ਇੰਚ ਡੇਢ ਇੰਚ ਮੋਟੀ ਹੁੰਦੀ ਹੈ. ਇਸ ਦੀ ਖੇਡ ਦਾ ਨਾਉਂ ਗੁੱਲੀਡੰਡਾ ਹੈ। ੩ ਛਿੱਲ ਉਤਾਰਕੇ ਅੰਦਰੋਂ ਸਾਫ ਕੱਢੀ ਹੋਈ ਲਸਨ ਆਦਿ ਦੀ ਗਠੀ। ੪ ਲੱਕੜ ਨੂੰ ਛਿੱਲਕੇ ਅੰਦਰ ਦੀ ਸਾਰਰੂਪ ਕੱਢੀ ਹੋਈ ਗੋਲ ਅਕਾਰ ਦੀ ਪੋਰੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20906, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First