ਗੇਰੂ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੇਰੂ (ਨਾਂ,ਪੁ) ਲਾਲ ਰੰਗ ਦੀ ਮਿੱਟੀ; ਇੱਟਾਂ ਨੂੰ ਪੀਸ ਕੇ ਬਣਾਇਆ ਚੂਰਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 43359, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਗੇਰੂ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੇਰੂ [ਨਾਂਪੁ] ਵੇਖੋ ਗੇਰੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 43316, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗੇਰੂ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੇਰੂ ਸੰ. ਗੈਰਿਕ. ਸੰਗ੍ਯਾ—ਗਿਰਿ (ਪਰਬਤ) ਦੀ ਲਾਲ ਮਿੱਟੀ. “ਗੇਰੀ ਕੇ ਬਸਤ੍ਰਾ.” (ਪ੍ਰਭਾ ਅ: ਮ: ੫) “ਘੋਲੀ ਗੇਰੂ ਰੰਗ ਚੜਾਇਆ.” (ਮਾਰੂ ਅ: ਮ: ੧) ਹਿੰਦੁਸਤਾਨ ਦੇ ਸਾਧੂ ਗੇਰੂ ਦੇ ਰੰਗ ਨਾਲ ਰੰਗੇ ਵਸਤ੍ਰ ਪਹਿਰਦੇ ਹਨ, ਜੋ ਤ੍ਯਾਗ ਦਾ ਚਿੰਨ੍ਹ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 42980, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੇਰੂ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ
ਗੇਰੂ : ਇਹ ਹਲਕੀ ਪੀਲੀ ਤੋਂ ਲੈ ਕੇ ਗੂੜ੍ਹੀ ਲਾਲ, ਭੂਰੀ ਜਾਂ ਵੈਂਗਣੀ ਰੰਗ ਦੀ ਮਿੱਟੀ ਹੈ ਜਿਹੜੀ ਅਕਸਰ ਲੋਹੇ ਦੇ ਆਕਸਾਈਡ ਨਾਲ ਢਕੀ ਰਹਿੰਦੀ ਹੈ। ਇਹ ਦੋ ਪ੍ਰਕਾਰ ਦੀ ਹੁੰਦੀ ਹੈ, ਇਕ ਦਾ ਆਧਾਰ ਚਿਕਨੀ ਮਿੱਟੀ ਹੁੰਦੀ ਹੈ ਅਤੇ ਦੂਸਰੇ ਦਾ ਖੜੀਆ ਮਿਸ਼ਰਿਤ ਮਿੱਟੀ। ਪਹਿਲੀ ਕਿਸਮ ਦਾ ਰੰਗ ਜ਼ਿਆਦਾ ਸ਼ੁੱਧ ਹੁੰਦਾ ਹੈ।
ਕੁਝ ਪ੍ਰਕਾਰ ਦੇ ਗੇਰੂ, ਪੀਸਣ ਉਪਰੰਤ ਵਰਤੇ ਜਾ ਸਕਦੇ ਹਨ ਪਰ ਕਈਆਂ ਨੂੰ ਨਿਸਥਾਪਿਤ ਕਰਨਾ ਪੈਂਦਾ ਹੈ ਜਿਸ ਨਾਲ ਉਨ੍ਹਾਂ ਦੇ ਰੰਗਾਂ ਵਿਚ ਪਰਿਵਤਨ ਹੋ ਜਾਂਦਾ ਹੈ ਅਤੇ ਫਿਰ ਇਹ ਕੰਮ ਦੇ ਬਣਦੇ ਹਨ। ਪ੍ਰਸਿੱਧ ਗੇਰੂ ਜਿਸ ਨੂੰ ਰੋਮਨ ਅਰਥ ਕਹਿੰਦੇ ਹਨ, ਕੁਦਰਤੀ ਹਾਲਤ ਵਿਚ ਮਿੱਟੀ-ਰੰਗਾ ਹੁੰਦਾ ਹੈ ਪਰ ਨਿਸਥਾਪਿਤ ਕਰਨ ਤੇ ਇਹ ਕਲਾਕਾਰਾਂ ਨੂੰ ਪਿਆਰਾ ਲੱਗਣ ਵਾਲਾ ਸੁੰਦਰ ਭੂਰੇ ਰੰਗ ਦਾ ਬਣ ਜਾਂਦਾ ਹੈ। ਜਿਸ ਗੇਰੂ ਵਿਚ ਕਾਰਬਨਿਕ ਪਦਾਰਥ ਵੱਧ ਹੁੰਦਾ ਹੈ, ਉਸ ਵਿਚ ਨਿਸਥਾਪਿਤ-ਕਿਰਿਆ ਤੋਂ ਬਾਅਦ ਵਾਰਨਿਸ਼ ਜਾਂ ਤੇਲ ਵਿਚ ਮਿਲਾਉਣ ਤੇ ਛੇਤੀ ਹੀ ਸੁੱਕ ਜਾਣ ਦਾ ਗੁਣ ਆ ਜਾਂਦਾ ਹੈ। ਬਹੁਤਾ ਗੇਰੂ ਬਣਾਉਟੀ ਤਰੀਕੇ ਨਾਲ ਹੀ ਤਿਆਰ ਕੀਤਾ ਜਾਂਦਾ ਹੈ।
ਗੇਰੂ ਦਾ ਉਪਯੋਗ ਸੋਨੇ ਦੇ ਗਹਿਣਿਆਂ ਨੂੰ ਚਮਕਾਉਣ ਜਾਂ ਕੱਪੜਾ ਰੰਗਣ ਲਈ ਅਤੇ ਤੇਲ-ਰੰਗ ਤਿਆਰ ਕਰਨ ਵਿਚ ਵੀ ਕੀਤਾ ਜਾਂਦਾ ਹੈ।
ਹ. ਪੁ.––ਹਿ. ਵਿ. ਕੋ. 3 : 499
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 31486, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-17, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First