ਗੇੜ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੇੜ [ਨਾਂਪੁ] ਗਸ਼ਤ, ਚੱਕਰ; ਕਿਸਮਤ ਦਾ ਵਿਧਾਨ; ਵਿੰਗ-ਵਲ਼; ਵਾਧੂ ਚੱਕਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 48480, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗੇੜ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੇੜ. ਸੰਗ੍ਯਾ—ਗੋਲਾਕਾਰ ਚਕ੍ਰ । ੨ ਫੇਰਾ. ਘੁਮਾਉ. ਗੇੜਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 48394, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੇੜ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੇੜ, (ਗਿੜਨਾ) \ ਪੁਲਿੰਗ : ੧. ਗੋਲਾਕਾਰ, ਚੱਕਰ, ਘੋਰਾ; ੨. ਚੱਕਰ, ਦੌਰਾ; ੩. ਫੇਰਾ, ਘੁਮਾਉ, ਭੁਆਂਟਣੀ; ੪. ਵਿੰਗ, ਵਲ, ਵਾਧੂ ਪੈਂਡਾ (ਲਾਗੂ ਕਿਰਿਆ : ਪੈਣਾ, ਪੌਣਾ, ਲੱਗਣਾ, ਲੌਣਾ)
–ਗੇੜ ਪਾ ਕੇ ਗੱਲ ਕਰਨਾ, ਮੁਹਾਵਰਾ : ਟੇਢੀ ਗੱਲ ਕਰਨਾ, ਸਿੱਧੀਆਂ ਗੱਲਾਂ ਨਾ ਕਰਨਾ, ਵਲ ਪਾ ਕੇ ਗੱਲ ਕਰਨਾ
–ਗੇੜ ਵਿੱਚ ਪੈਣਾ (ਫਸਣਾ), ਮੁਹਾਵਰਾ : ਉਲਝਣ ਜਾਂ ਚੱਕਰ ਵਿੱਚ ਪੈਣਾ
–ਗਧੀ ਗੇੜੇ ਪੈਣਾ (ਪਾਉਣਾ), ਮੁਹਾਵਰਾ : ਚੱਕਰ ਵਿੱਚ ਪੈਣਾ, ਉਲਝ ਜਾਣਾ
–ਚੌਰਾਸੀ (ਚੁਰਾਸੀ) ਦਾ ਗੇੜ, ਪੁਲਿੰਗ : ਆਵਾਗੌਣ ਦਾ ਚੱਕਰ, ਉਲਝਣ
–ਪੁੱਠਾ ਗੇੜ ਗਿੜਨਾ, ਮੁਹਾਵਰਾ : ਉਲਟੀ ਗੰਗਾ ਵਹਿਣਾ, ਉਲਟਾ ਚੱਕਰ ਚਲਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 733, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-28-12-24-53, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First