ਗੋਤਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੋਤਾ (ਨਾਂ,ਪੁ) ਪਾਣੀ ਵਿੱਚ ਮਾਰੀ ਟੁੱਭੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4815, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਗੋਤਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੋਤਾ [ਨਾਂਪੁ] ਡੁਬਕੀ, ਟੁੱਭੀ; ਪਤੰਗ ਦਾ ਉੱਪਰੋਂ ਹੇਠਾਂ ਆਉਣ ਦਾ ਭਾਵ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4811, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗੋਤਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੋਤਾ. ਅ਼.
ਗ਼ੋਤ਼ਹ. ਸੰਗ੍ਯਾ—ਟੁੱਬੀ. ਡੁਬਕੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4736, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੋਤਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੋਤਾ, (ਅਰਬੀ : ਗ਼ੋਤਾ,
) \ ਪੁਲਿੰਗ : ੧. ਟੁੱਭੀ, ਡੁਬਕੀ, ਚੁੱਭੀ; ੨. ਕਪੜਿਆਂ ਨੂੰ ਧੋਣ ਲਈ ਪਾਣੀ ਵਿੱਚ ਪਾਉਣ ਦਾ ਭਾਵ ਜਾਂ ਕਿਰਿਆ; ੩. ਰਾਸ਼ੀ; ੪. ਉਡਦੇ ਪਤੰਗ ਨੂੰ ਉਪਰੋਂ ਹੇਠ ਲਿਆਉਣ ਦਾ ਭਾਵ ਜਾਂ ਕਿਰਿਆ (ਲਾਗੂ ਕਿਰਿਆ : ਖਾਣਾ, ਦੇਣਾ)
–ਗੋਤਾ ਖ਼ੋਰ, ਵਿਸ਼ੇਸ਼ਣ / ਪੁਲਿੰਗ : ਸਮੁੰਦਰ ਵਿੱਚ ਗ਼ੋਤਾ ਮਾਰ ਕੇ ਸਿੱਪੀਆਂ ਆਦਿ ਕੱਢਣ ਵਾਲਾ, ਟੋਭਾ, ਟੁੱਭੀਆਂ ਮਾਰਨ ਵਾਲਾ
–ਗੋਤਾ ਮਾਰਨਾ, ਕਿਰਿਆ ਸਮਾਸੀ : ੧. ਡੁਬਕੀ ਲਾਉਣਾ ; ੨. ਗਾਇਬ ਰਹਿਣਾ, ਨਾਗ਼ਾ ਕਰਨਾ ; ੩. ਕਿਸੇ ਮਾਮਲੇ ਤੇ ਬੜਾ ਗ਼ੌਰ ਕਰਨਾ
–ਗੋਤਿਆਂ ਵਿੱਚ ਜਾਣਾ (ਪੈਣਾ ਜਾਂ ਰਹਿਣਾ), ਪੁਲਿੰਗ : ਬਹੁਤ ਸੋਚਾਂ ਵਿੱਚ ਪੈਣਾ
–ਗੋਤੇ ਖਾਣਾ, ਮੁਹਾਵਰਾ : ਡੁੱਬਣ ਲੱਗਣਾ, ਕੋਈ ਆਸਰਾ ਨਾ ਹੋਣਾ, ਸੋਚਾਂ ਵਿੱਚ ਪੈਣਾ
–ਗੋਤੇ ਜਾਣਾ, ਮੁਹਾਵਰਾ : ਬਹੁਤ ਸੋਚਾਂ ਵਿੱਚ ਪੈਣਾ (ਭਾਈ ਬਿਸ਼ਨਦਾਸ ਪੁਰੀ), ਚੁੱਭੀ ਮਾਰਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 41, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-09-04-22-31, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First