ਗੋਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੋਲ. ਸੰ. ਵਿ—ਗੋਲਾਕਾਰ. ਚਕ੍ਰ ਦੇ ਆਕਾਰ ਦਾ. ਗੇਂਦ ਦੇ ਆਕਾਰ ਦਾ। ੨ ਸੰਗ੍ਯਾ—ਗੋਲਾਕਾਰ ਫ਼ੌਜ ਦਾ ਟੋਲਾ. “ਗੋਲ ਚਮੂ ਕੋ ਸੰਗ ਲੈ.” (ਗੁਪ੍ਰਸੂ) ਫ਼ਾ
ਗ਼ੋਲ। ੩ ਗੋੱਲਾ ਦਾ ਸੰਖੇਪ. ਗ਼ੁਲਾਮ. ਮੁੱਲ ਖ਼ਰੀਦਿਆ ਦਾਸ. “ਕਰ ਦੀਨੋ ਜਗਤੁ ਸਭੁ ਗੋਲ ਅਮੋਲੀ.” (ਗਉ ਮ: ੪) ਬਿਨਾ ਮੁੱਲ ਗੋੱਲਾ ਕਰ ਦਿੱਤਾ. “ਸਤਗੁਰ ਕੇ ਗੋਲ ਗੋਲੇ.” (ਮ: ੪ ਵਾਰ ਸੋਰ) ਗੋਲਿਆਂ ਦੇ ਗੋਲੇ. ਦਾਸਾਨੁਦਾਸ। ੪ ਡਿੰਗ. ਗੁਸਲ. ਇਸਨਾਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 46778, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੋਲ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੋਲ, (ਲਹਿੰਦੀ) \ (ਗੋਲ) \ ਇਸਤਰੀ ਲਿੰਗ : ਪਿੱਛਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 317, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-14-11-10-12, ਹਵਾਲੇ/ਟਿੱਪਣੀਆਂ:
ਗੋਲ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੋਲ, ਪੁਲਿੰਗ : ਪਸ਼ੂਆਂ ਦਾ ਵੱਗ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 317, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-14-11-10-36, ਹਵਾਲੇ/ਟਿੱਪਣੀਆਂ:
ਗੋਲ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੋਲ, (ਪ੍ਰਾਕ੍ਰਿਤ : गोल; ਸੰਸਕ੍ਰਿਤ : गोल) \ ਵਿਸ਼ੇਸ਼ਣ : ਚੱਕਰਦਾਰ, ਗੇਂਦ ਦੇ ਆਕਾਰ ਦਾ, ਘੇਰੇਦਾਰ
–ਗੋਲ ਕਮਰਾ, ਪੁਲਿੰਗ : ਡਰਾਇੰਗ ਰੂਮ, ਬੈਠਕ
–ਗੋਲ ਗੱਪਾ, ਪੁਲਿੰਗ : ਪਾਣੀ ਪਤਾਸ਼ਾ, ਫੁੱਲ ਪਤਾਸ਼ਾ
–ਗੋਲ ਗੋਲ, ਵਿਸ਼ੇਸ਼ਣ : ਗੋਲ ਜਿਹਾ
–ਗੋਲ ਪੱਪਾ, ਪੁਲਿੰਗ : ਗੋਲ ਗੱਪਾ
–ਗੋਲ ਮਟੋਲ, ਵਿਸ਼ੇਸ਼ਣ : ਗੋਲ ਗੋਲ
–ਗੋਲ ਮਾਲ, ਪੁਲਿੰਗ : ਚੋਰੀ ਦਾ ਮਾਲ, ਹਰਾਮ ਦਾ ਮਾਲ
–ਗੋਲ ਮਾਲ ਕਰਨਾ, ਮੁਹਾਵਰਾ : ਗ਼ਬਨ ਕਰਨਾ, ਮਾਲ ਹਜ਼ਮ ਕਰਨਾ
–ਗੋਲ ਮੋਲ, ਵਿਸ਼ੇਸ਼ਣ : ੧. ਗੋਲ; ੨. ਅਸਪਸ਼ਟ (ਗੱਲ)
–ਗੋਲ ਰੂਪ, ਵਿਸ਼ੇਸ਼ਣ : ਗੋਲ ਮੋਲ (ਲੁਧਿਆਨਾ ਕੋਸ਼)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 317, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-14-11-11-17, ਹਵਾਲੇ/ਟਿੱਪਣੀਆਂ:
ਗੋਲ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੋਲ, ਪੁਲਿੰਗ : ਹਾਕੀ ਫੁਟਬਾਲ ਆਦਿ ਖੇਡਾਂ ਵਿੱਚ ਉਹ ਥਾਂ ਜਿੱਥੋ ਦੋ ਡੰਡੇ ਗੱਡੇ ਹੁੰਦੇ ਹਨ, ਖੇਡ ਜਿੱਤਣ ਲਈ ਗੇਂਦ ਜਾਂ ਫੁਟਬਾਲ ਨੂੰ ਉਥੇ ਤੱਕ ਪੁਚਾਣਾ ਜ਼ਰੂਰੀ ਹੈ
–ਗੋਲਕੀਪਰ, ਪੁਲਿੰਗ : ਗੋਲਚੀ, ਹਾਕੀ ਜਾਂ ਫੁਟਬਾਲ ਆਦਿ ਖੇਡਾਂ ਵਿੱਚ ਗੋਲ ਦਾ ਰਾਖਾ
–ਗੇਲ ਦੜ੍ਹਨਾ (ਚਾੜ੍ਹਨਾ), ਮੁਹਾਵਰਾ : ਗੋਲ ਹੋਣਾ
–ਗੋਲਚੀ, ਪੁਲਿੰਗ : ਹਾਕੀ ਜਾਂ ਫੁਟਬਾਲ ਆਦਿ ਖੇਡਾਂ ਵਿੱਚ ਗੇਲ ਦਾ ਰਾਖਾ, ਗੋਲਕੀਪਰ
–ਗੋਲ ਮਾਰਨਾ, ਮੁਹਾਵਰਾ : ਗੋਲ ਕਰਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 317, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-14-11-12-27, ਹਵਾਲੇ/ਟਿੱਪਣੀਆਂ:
ਗੋਲ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੋਲ, ਗੋਇਲ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 317, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-14-11-12-51, ਹਵਾਲੇ/ਟਿੱਪਣੀਆਂ:
ਗੋਲ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਗੋਲ, ਪੁਲਿੰਗ : ਗੋਲ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 317, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-14-11-13-11, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First