ਗੋਲੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੋਲੀ (ਨਾਂ,ਇ) ਟਹਿਲ ਸੇਵਾ ਕਰਨ ਵਾਲੀ ਦਾਸੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23581, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਗੋਲੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੋਲੀ [ਨਾਂਇ] ਸੇਵਿਕਾ, ਦਾਸੀ , ਨੌਕਰਾਣੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23566, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗੋਲੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੋਲੀ. ਸੰਗ੍ਯਾ—ਛੋਟਾ ਗੋਲਾ. ਗੁਲਿਕਾ।2 ੨ ਦਵਾਈ ਦੀ ਵੱਟੀ । ੩ ਦਾਸੀ. ਮੁੱਲ ਲਈ ਟਹਿਲਣ. ਗੋੱਲੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23429, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੋਲੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ੋਲੀ ਮੁਲ ਖ਼ਰੀਦੀ ਸੇਵਿਕਾ, ਦਾਸੀ- ਅਪੁਨੇ ਹਰਿ ਪ੍ਰਭ ਕੀ ਹਉ ਗੋਲੀ। ਵੇਖੋ ਗੁਲਮ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 23381, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਗੋਲੀ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗੋਲੀ, (ਗੱਲਾ+ਈ) \ ਇਸਤਰੀ ਲਿੰਗ : ੧. ਛੋਟਾ ਗੋਲਾ, ਬੱਟੀ, ਕੋਈ ਛੋਟੀ ਗੋਲ ਚੀਜ਼; ੩. ਬੰਟਾ; ੪. ਗੋਲ ਦਾਨਾ; ੫. ਗੇਂਦ (ਕ੍ਰਿਕਟ ਆਦਿ ਦੀ)

–ਗੋਲੀ ਅੰਦਰ ਦਮ ਬਾਹਰ, ਅਖੌਤ : ਨੀਮ ਹਕੀਮ ਦੀਆਂ ਦਵਾਈਆਂ ਬਾਰੇ ਆਖਦੇ ਹਨ

–ਗੋਲੀਆਂ ਦਾ ਮੀਂਹ ਬਰਸਣਾ, ਕਿਰਿਆ ਸਮਾਸੀ : ਬਹੁਤ ਗੋਲੀਆਂ ਚੱਲਣਾ

–ਗੋਲੀ ਸਿੱਕਾ, ਪੁਲਿੰਗ : ਦਾਰੂ ਸਿੱਕਾ, ਗੋਲੀ ਬਾਰੂਦ ਆਦਿ

–ਗੋਲੀ ਗੱਟਾ, ਪੁਲਿੰਗ : ਦਾਰੂ ਸਿੱਕਾ

–ਗੋਲੀ ਟੱਪਾ, ਪੁਲਿੰਗ : ਫਾਸਲਾ, ਜਿੰਨੀ ਦੂਰ ਬੰਦੂਕ ਦੀ ਗੋਲੀ ਜਾ ਸਕੇ, ਸੰਨ੍ਹ

–ਗੋਲੀ ਦੀ ਮਾਰ, ਇਸਤਰੀ ਲਿੰਗ : ਇਤਨੀ ਦੂਰੀ ਜਿੱਥੋਂ ਤਕ ਬੰਦੂਕ ਦੀ ਗੋਲੀ ਮਾਰ ਕਰੇ

–ਗੋਲੀ ਬਣ ਜਾਣਾ, ਮੁਹਾਵਰਾ : ਬਹੁਤ ਤੇਜ਼ ਦੌੜਨਾ

–ਗੋਲੀ ਮਾਰ, ਅਵਯ : ਜ਼ਿਕਰ ਛੱਡੋ, ਦਫਾ ਕਰੋ

–ਗੋਲੀ ਵੱਜਣਾ, ਕਿਰਿਆ ਸਮਾਸੀ :  ਬਿੱਜ ਪੈਣਾ, ਮੌਤ ਪੈਣਾ

–ਗੋਲੀ ਵਾਂਙੂ ਜਾਣਾ, ਮੁਹਾਵਰਾ : ਬਹੁਤ ਤੇਜ਼ ਦੌੜਨਾ

–ਕੱਚੀਆਂ ਗੋਲੀਆਂ ਖੇਡਣਾ, ਮੁਹਾਵਰਾ : ਨਾਦਾਨ ਹੋਣਾ, ਬੇਸਮਝ ਹੋਣਾ

–ਕਾਲੀ ਗੋਲੀ ਕਰਨਾ, ਮੁਹਾਵਰਾ : ਕਿਸੇ ਦੇ ਵਿਰੁੱਧ ਗੁਪਤ ਰਾਏ ਦੇਣਾ (ਕਨੂੰਨ ਕੋਸ਼)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 136, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-15-12-02-51, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.