ਗੋਹ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੋਹ (ਨਾਂ,ਇ) ਲੰਮੀ ਦੁਸਾਂਘੀ ਜੀਭ ਅਤੇ ਚਾਰ ਪੈਰਾਂ ਵਾਲਾ ਵੱਡੇ ਕਿਰਲੇ ਦੀ ਸ਼ਕਲ ਦਾ ਜੀਵ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20213, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਗੋਹ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੋਹ [ਨਾਂਇ] ਕਿਰਲੇ ਦੀ ਸ਼੍ਰੇਣੀ ਦਾ ਪਰ ਆਕਾਰ ਵਿੱਚ ਵੱਡਾ ਜੰਤੂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20210, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗੋਹ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੋਹ. ਦੇਖੋ, ਗੋਧਾ. “ਏਕ ਗੋਹ ਕੋ ਲਯੋ ਮੰਗਾਈ.” (ਚਰਿਤ੍ਰ ੧੪੦) ਚੋਰ ਆਪਣੇ ਪਾਸ ਗੋਹ ਰਖਦੇ ਹਨ. ਉਸ ਦੀ ਕਮਰ ਨੂੰ ਰੱਸਾ ਬੰਨ੍ਹਕੇ ਮਕਾਨ ਪੁਰ ਚੜ੍ਹਾ ਦਿੰਦੇ ਹਨ, ਜਦ ਗੋਹ ਪਤਨਾਲੇ ਦੇ ਸੁਰਾਖ਼ ਅਥਵਾ ਕਿਸੇ ਹੋਰ ਬਿਲ ਵਿੱਚ ਆਪਣੇ ਪੈਰ ਜਮਾ ਲੈਂਦੀ ਹੈ, ਤਦ ਰੱਸੇ ਦੇ ਅਧਾਰ ਚੋਰ ਮਕਾਨ ਉੱਪਰ ਚੜ੍ਹ ਜਾਂਦੇ ਹਨ। ੨ ਦੇਖੋ, ਗੁਹਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20099, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੋਹ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਗੋਹ, (ਪ੍ਰਾਕ੍ਰਿਤ : गोहा; ਸੰਸਕ੍ਰਿਤ : गोधा) \ ਇਸਤਰੀ ਲਿੰਗ : ਕਿਰਲੇ ਦੀ ਸ਼ਕਲ ਦਾ ਇੱਕ ਵੱਡਾ ਸਾਰਾ ਜਨੌਰ ਜਿਸ ਦੇ ਸਬੰਧ ਵਿੱਚ ਇਹ ਮਸ਼ਹੂਰ ਹੈ ਕਿ ਚੋਰ ਇਸ ਦੀ ਪੂਛ ਨਾਲ ਰੱਸਾ ਬੰਨ੍ਹ ਕੇ ਰਾਤ ਨੂੰ ਕੰਧਾਂ ਉਤੇ ਚੜ੍ਹਾ ਦੇਂਦੇ ਹਨ ਤੇ ਇਸ ਜਨੌਰ ਦੀ ਪਕੜ ਇਤਨੀ ਪੀਡੀ ਹੁੰਦੀ ਹੈ ਕਿ ਚੋਰ ਉਸ ਰੱਸੇ ਨਾਲ ਕੱਧਾਂ ਉਤੇ ਚੜ੍ਹ ਜਾਂਦੇ ਹਨ, ਇਸ ਦੀ ਖੱਲ ਦੀਆਂ ਜੁੱਤੀਆਂ ਵੀ ਬਣਦੀਆਂ ਹਨ

–ਗੋਹਗਹੀਰਾ, ਪੁਲਿੰਗ : ਗੋਹ ਦਾ ਨਰ, ਇਸ ਬਾਰੇ ਪਰਸਿਧ ਹੈ ਕਿ ਇਸ ਦੇ ਫੁੰਕਾਰੇ ਨਾਲ ਮੂੰਹ ’ਚੋਂ ਅੱਗ ਨਿਕਲਦੀ ਹੈ ਅਤੇ ਇਹ ਖੱਡ ਕੱਲ ਠੀਕਰੀਆਂ ਅਤੇ ਰੋੜ ਇਕੱਠੇ ਕਰਕੇ ਰੱਖਦਾ ਹੈ

–ਗੋਹ ਗਾਲਣਾ, ਮੁਹਾਵਰਾ : ਹਿੰਮਤ ਹਾਰਨਾ, ਦਿਲ ਛੱਡਣਾ (ਭਾਈ ਬਿਸ਼ਨਦਾਸ ਪੁਰੀ)

–ਸੱਪ ਲੰਮਾ ਗੋਹ ਚੌੜੀ ਲੇਖਾ ਬਰਾਬਰ, ਅਖੌਤ : ਜਦੋਂ ਦੋ ਬਰਾਬਰ ਦੀਆਂ ਚੀਜ਼ਾਂ ਆਕਾਰ ਵਿੱਚ ਵੱਖਰੀਆਂ ਹੋਣ ਤਾਂ ਕਹਿੰਦੇ ਹਨ

–ਚੰਨ ਗੋਹ, ਇਸਤਰੀ ਲਿੰਗ : ਪਤਲੀ ਗੋਹ

–ਪਟਨਾ ਗੋਹ,  ਇਸਤਰੀ ਲਿੰਗ : ਚਪਟੀ ਗੋਹ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 161, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-02-03-22-50, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.