ਗ੍ਰੈਚੂਇਟੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Gratuity_ਗ੍ਰੈਚੂਇਟੀ: ਗ੍ਰੈਚੂਇਟੀ ਦੀ ਪ੍ਰਕਿਰਤੀ ਉਪਹਾਰ ਨਾਲ ਮਿਲਦੀ ਜੁਲਦੀ ਹੈ ਅਤੇ ਉਪਹਾਰ ਅਜਿਹੀ ਚੀਜ਼ ਹੈ ਜੋ ਦੇਣ ਲਈ ਕਿਸੇ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ। [ਸੈਕ੍ਰੇਟਰੀ ਔਫ਼ ਸਟੇਟ ਬਨਾਮ ਭੋਲਾ ਨਾਥ ਮਿਤਰਾ-37 ਸੀ ਡਬਲਿਉ ਐਨ 663] (ਏ ਆਈ ਆਰ 1933 ਕਲ. 409)।

       ਕਲਕੱਤਾ ਇਨਸ਼ੂਰੈਂਸ ਲਿ. ਬਨਾਮ ਵਰਕਮੈਨ (ਏ ਆਈ ਆਰ 1967 ਐਸ ਸੀ 1286) ਅਨੁਸਾਰ )ਲੰਮੀ ਅਤੇ ਚੰਗੀ ਸੇਵਾ ਲਈ ਦਿੱਤੇ ਜਾਂਦੇ ਇਨਾਮ ਨੂੰ ਗ੍ਰੈਚੂਇਟੀ ਕਿਹਾ ਜਾਂਦਾ ਹੈ। ਇਸ ਦੀ ਗਿਣਤੀ ਰਿਟਾਇਰਮੈਂਟ ਲਾਭਾਂ ਵਿਚ ਕੀਤੀ ਜਾਂਦੀ ਹੈ।

       ਗ੍ਰੈਚੂਇਟੀ ਤੋਂ ਮੁਰਾਦ ਉਹ ਰਕਮ ਹੈ ਜੋ ਨਿਯੋਜਕ ਕਿਸੇ ਕਰਮਚਾਰੀ ਨੂੰ ਉਸ ਦੀ ਸੇਵਾ ਦੇ ਅੰਤ ਉਤੇ ਦੇਣ ਦਾ ਬਚਨ ਦਿੰਦਾ ਹੈ। ਇਹ ਰਕਮ ਦਾਨ ਜਾਂ ਹਿਬੇ ਦੀ ਪ੍ਰਕਿਰਤੀ ਦੀ ਹੁੰਦੀ ਹੈ ਅਤੇ ਰਿਣ ਨਹੀਂ ਹੁੰਦਾ ਜੋ ਸਾਬਕਾ ਕਰਮਚਾਰੀਆਂ ਦੁਆਰਾ ਕਾਨੂੰਨੀ ਤੌਰ ਤੇ ਵਸੂਲ ਕੀਤਾ ਜਾ ਸਕਦਾ ਹੋਵੇ। ਦਾਨ ਜਾਂ ਹਿਬਾ ਹੋਣ ਕਾਰਨ ਗ੍ਰੈਚੂਇਟੀ ਉਦੋਂ ਤਕ ਮੁਕੰਮਲ ਨਹੀਂ ਹੁੰਦੀ ਜਦ ਤਕ ਧਨ ਦੀ ਉਹ ਰਕਮ ਅਦਾ ਨਾ ਕਰ ਦਿੱਤੀ ਜਾਵੇ। ਗ੍ਰੈਚੂਇਟੀ ਕਿਸੇ ਡਿਗਰੀ ਦੇ ਇਜਰਾ ਵਿਚ ਕੁਰਕ ਨਹੀਂ ਕੀਤੀ ਜਾ ਸਕਦੀ।

       ਗ੍ਰੈਚੂਇਟੀ ਮਿਹਰਬਾਨੀ ਕਰਕੇ ਦਿੱਤੀ ਜਾਂਦੀ ਹੈ ਅਤੇ ਅਧਿਕਾਰ ਦੇ ਤੌਰ ਤੇ ਨਹੀਂ ਮੰਗੀ ਜਾ ਸਕਦੀ। ਗ੍ਰੈਚੂਇਟੀ ਕਿਸੇ ਕਾਨੂੰਨੀ ਦੇਣਦਾਰੀ ਤੇ ਆਧਾਰਤ ਨਹੀਂ ਹੈ ਸਗੋਂ ਸੇਵਾ ਦੀ ਸ਼ਲਾਘਾ ਅਤੇ ਨਿਯੋਜਕ ਦੀ ਮਿਹਰਬਾਨੀ ਦੇ ਆਧਾਰ ਤੇ ਬਖ਼ਸ਼ਿਸ਼ ਹੈ। ਗ੍ਰੈਚੂਇਟੀ ਦਿੱਤੀ ਵੀ ਜਾ ਸਕਦੀ ਹੈ ਅਤੇ ਨਿਯੋਜਕ ਦੇ ਵਿਵੇਕ ਤੇ ਰੋਕੀ ਵੀ ਜਾ ਸਕਦੀ ਹੈ। (ਹਰਿੰਦਰ ਸਿੰਘ ਬਨਾਮ ਸ. ਭਾਗ ਸਿੰਘ-ਏ ਆਈ ਆਰ 1961 ਪੰਜ.443) ਸੁਧੀਰ ਚੰਦਰ ਸਰਕਾਰ ਬਨਾਮ ਟਾਟਾ ਆਇਰਨ ਸਟੀਲ ਕੰ. ਲਿ.(ਏ ਆਈ ਆਰ 1984 ਐਸ ਸੀ 1064) ਅਨੁਸਾਰ ਪੈਨਸ਼ਨ ਵਾਂਗ ਗ੍ਰੈਚੂਇਟੀ ਵੀ ਦੀਵਾਨੀ ਦਾਵੇ ਦੁਆਰਾ ਵਸੂਲ ਕੀਤੀ ਜਾ ਸਕਦੀ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1535, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.