ਗੰਨਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੰਨਾ (ਨਾਂ,ਪੁ) ਮਿੱਠੇ ਰਸ ਨਾਲ ਭਰਿਆ ਕਮਾਦ ਦੀ ਫ਼ਸਲ ਦਾ ਪੋਰੀਦਾਰ ਟਾਂਡਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9373, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਗੰਨਾ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Sugarcane (ਸ਼ੁਗਅ:ਕੇਇਨ) ਗੰਨਾ: ਇਹ ਪੁਰਾਤਨ ਦੁਨੀਆ ਦੇ ਊਸ਼ਣ ਕਟਿਬੰਧ ਖੇਤਰਾਂ ਦਾ ਸੁਦੇਸ਼ੀ ਪੌਦਾ ਹੈ। ਇਹ ਇਕ ਲੰਬਾ ਖੁਰਦਰਾ ਸਦੀਵੀ (perennial) ਘਾਹ ਦੀ ਇਕ ਜਾਤੀ (Sacchavum afficinarum) ਹੈ। ਇਸ ਦੇ ਰਸ ਤੋਂ ਕਾਰਖ਼ਾਨਿਆਂ ਵਿੱਚ ਚੀਨੀ (sugar) ਤਿਆਰ ਹੁੰਦੀ ਹੈ, ਸਥਾਨਿਕ ਵੇਲਣਿਆਂ (ਘੁਲਾੜੀਆਂ) ਨਾਲ ਪੀੜ ਕੇ ਗੁੜ-ਸ਼ੱਕਰ ਬਣਾਉਂਦੇ ਹਨ। ਇਸ ਦੇ ਸੀਰੇ ਤੋਂ ਦਾਰੂ (alcohol) ਤਿਆਰ ਕੀਤੀ ਜਾਂਦੀ ਹੈ। ਪੌਦੇ ਦੇ ਉਤਲੇ ਹਰੇ ਪੱਤੇ (ਆਗ) ਪਸ਼ੂਆਂ ਲਈ ਚਾਰਾ ਅਤੇ ਪੀੜਨ ਉਪਰੰਤ ਬਚਿਆ ਗੁੱਦਾ ਗੱਤੇ ਦੇ ਕਾਰਖ਼ਾਨਿਆਂ ਵਿੱਚ ਅਤੇ ਜਲਾਉਣ ਦੇ ਕੰਮ ਆਉਂਦਾ ਹੈ। ਇਸ ਦੇ ਮੁੱਖ ਉਤਪਾਦਕ ਪੱਛਮੀ ਦੀਪ ਸਮੂਹ, ਸੰਯੁਕਤ ਰਾਜ ਅਮਰੀਕਾ, ਕੇਂਦਰੀ ਅਤੇ ਦੱਖਣੀ ਅਮਰੀਕਾ, ਆਸਟ੍ਰੇਲੀਆ ਅਤੇ ਭਾਰਤ ਉਲੇਖਣਯੋਗ ਦੇਸ਼ ਹਨ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9373, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਗੰਨਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੰਨਾ [ਨਾਂਪੁ] ਕਮਾਦ ਦਾ ਇੱਕ ਟਾਂਡਾ , ਕਮਾਦ, ਇੱਖ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9369, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਗੰਨਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੰਨਾ. ਸੰਗ੍ਯਾ—ਗੰਡ (ਗੱਠ) ਧਾਰਨ ਵਾਲਾ ਇੱਖ ਅਥਵਾ ਪੋਂਡੇ ਦਾ ਕਾਂਡ. “ਵਾਂਸਹੁ ਮੂਲ ਨ ਹੋਵੇ ਗੰਨਾ.” (ਭਾਗੁ) ੨ ਗਣਨਾ. ਸ਼ੁਮਾਰ. “ਤੋਇਅਹੁ ਤ੍ਰਿਭਵਣ ਗੰਨਾ.” (ਮ: ੧ ਵਾਰ ਮਲਾ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9083, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੰਨਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਗੰਨਾ (ਸੰ.। ਪੰਜਾਬੀ ਗੰਨਾ। ਸੰਸਕ੍ਰਿਤ ਕਾਂਣਡੑ) ੧. ਕਮਾਦ। ਯਥਾ- ‘ਤੋਇਅਹੁ ਤ੍ਰਿਭਵਣੁ ਗੰਨਾ’।
੨. (ਕ੍ਰਿ.) ਗਿਣੀਦਾ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8971, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਗੰਨਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5628, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-06, ਹਵਾਲੇ/ਟਿੱਪਣੀਆਂ: no
ਗੰਨਾ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਗੰਨਾ––ਗੰਨਾ ਭਾਵੇਂ ਪੰਜਾਬ ਦੀ ਮੁੱਖ ਫ਼ਸਲ ਨਹੀਂ ਹੈ ਫਿਰ ਵੀ ਘਰ ਦੀ ਵਰਤੋਂ ਲਈ ਗੁੜ ਅਤੇ ਸ਼ੱਕਰ ਵਾਸਤੇ ਬਹੁਤ ਸਾਰੇ ਕਿਸਾਨ ਗੰਨੇ ਦੀ ਕਾਸ਼ਤ ਕਰਦੇ ਹਨ। ਪਿਛਲੇ ਕੁਝ ਸਾਲਾਂ ਦੌਰਾਨ ਗੰਨੇ ਦੀਆਂ ਨਵੀਆਂ ਕਿਸਮਾਂ ਆਉਣ ਨਾਲ ਗੰਨੇ ਦੀ ਉਪਜ ਵਿਚ ਵਾਧਾ ਹੋਇਆ ਹੈ ਅਤੇ ਸ਼ੱਕਰ ਪ੍ਰਾਪਤੀ ਵੀ ਚੰਗੇਰੀ ਹੋਈ ਹੈ ਜਿਸ ਕਾਰਨ ਕਈ ਨਵੀਆਂ ਖੰਡ ਮਿਲਾਂ ਲਗ ਗਈਆਂ ਹਨ। ਨਵੀਆਂ ਗੰਨਾ ਮਿਲਾਂ ਦੇ ਹੋਂਦ ਵਿਚ ਆਉਣ ਨਾਲ ਗੰਨੇ ਹੇਠ ਰਕਬੇ ਵਿਚ ਕਾਫੀ ਵਾਧਾ ਹੋਇਆ ਹੈ। ਇਸ ਦੀ ਔਸਤ ਪੈਦਾਵਾਰ 70 ਟਨ ਪ੍ਰਤਿ ਹੈਕਟੇਅਰ ਪ੍ਰਾਪਤ ਹੋ ਸਕਦੀ ਹੈ ਜਦੋਂ ਕਿ ਸ਼ੱਕਰ ਦੀ ਮਾਤਰਾ 10% ਤੋਂ ਵੀ ਵੱਧ ਹੋ ਗਈ ਹੈ। ਗੰਨਾ ਗਰਮ ਅਤੇ ਤਰ ਜਲਵਾਯੂ ਵਿਚ ਵਧੇਰੇ ਹੁੰਦਾ ਹੈ। ਇਸੇ ਕਰਕੇ ਬਰਸਾਤ ਦੇ ਦਿਨਾਂ ਵਿਚ ਇਹ ਜ਼ਿਆਦਾ ਵਧਦਾ ਹੈ। ਪੰਜਾਬ ਵਿਚ ਗੰਨੇ ਦੀ ਬਿਜਾਈ ਫ਼ਰਵਰੀ-ਮਾਰਚ ਦੇ ਮਹੀਨੇ ਕੀਤੀ ਜਾਂਦੀ ਹੈ।
ਹੁਣ ਵਿਗਿਆਨੀਆਂ ਦਾ ਕਹਿਣਾ ਹੈ ਕਿ ਗੰਨੇ ਦੀ ਬਿਜਾਈ ਪਤਝੜ ਦੇ ਦਿਨਾਂ ਵਿਚ ਭਾਵ ਅਕਤੂਬਰ ਵਿਚ ਵੀ ਹੋ ਸਕਦੀ ਹੈ। ਅਕਤੂਬਰ ਦੀ ਬਿਜਾਈ ਵਿਚ ਦੂਜੀਆਂ ਫ਼ਸਲਾਂ ਦੀ ਵੀ ਕਾਸ਼ਤ ਹੋ ਸਕਦੀ ਹੈ। ਗੰਨੇ ਦੀਆਂ ਕੁੱਝ ਉੱਨਤ ਕਿਸਮਾਂ ਦੇ ਨਾਮ : ਸੀ ਓ ਜੇ-64, ਸੀ. ਓ. ਜੇ-76, ਸੀ ਓ ਜੇ-67, ਸੀ ਓ ਜੇ-79, ਸੀ. ਓ-1148 ਅਤੇ ਸੀ ਓ ਜੇ-81 ਹਨ। ਗੰਨੇ ਦੀ ਬਿਜਾਈ ਚੰਗੀ ਤਰ੍ਹਾਂ ਤਿਆਰ ਕੀਤੇ ਖੇਤ ਵਿਚ ਕਰਨੀ ਚਾਹੀਦੀ ਹੈ। ਇਸ ਦੀ ਬਿਜਾਈ ਗੰਨੇ ਦੀਆਂ ਪੋਰੀਆਂ ਰਾਹੀਂ ਕੀਤੀ ਜਾਂਦੀ ਹੈ। ਬਿਜਾਈ ਲਈ ਢੁਕਵੀਂ ਕਿਸਮ ਦੇ ਰੋਗ ਰਹਿਤ ਗੰਨੇ ਦੀ ਵਰਤੋਂ ਕਰਨੀ ਜ਼ਰੂਰੀ ਹੈ। ਇਕ ਏਕੜ ਵਿਚ ਤਿੰਨ ਅੱਖਾਂ ਵਾਲੀਆਂ 20 ਹਜ਼ਾਰ, ਚਾਰ ਅਖਾਂ ਵਾਲੀਆਂ 15 ਹਜ਼ਾਰ ਅਤੇ ਪੰਜ ਅੱਖਾਂ ਵਾਲੀਆਂ 12 ਹਜ਼ਾਰ ਪੋਰੀਆਂ (ਪੱਛੀਆਂ) ਚਾਹੀਦੀਆਂ ਹਨ। ਗੰਨਾ ਪੂਰੇ ਸਾਲ ਦੀ ਫ਼ਸਲ ਹੈ। ਇਸ ਦੀ ਕਟਾਈ ਨਵੰਬਰ ਦੇ ਮਹੀਨੇ ਸ਼ੁਰੂ ਹੋ ਕੇ ਫ਼ਰਵਰੀ ਤੀਕ ਚਲਦੀ ਰਹਿੰਦੀ ਹੈ। ਇਕ ਵੇਰ ਦੀ ਬਿਜਾਈ ਕਈ ਸਾਲ ਮੋਢੀ ਫ਼ਸਲ ਦੇ ਦਿੰਦੀ ਹੈ। ਮੋਢੀ ਫ਼ਸਲ ਦੀ ਸਫਲਤਾ ਲਈ ਠੀਕ ਦੇਖਭਾਲ ਦੀ ਲੋੜ ਪੈਂਦੀ ਹੈ। ਗੰਨੇ ਨੂੰ ਸਮੇਂ ਸਿਰ ਪਾਣੀ ਦੇਣਾ ਅਤੇ ਬੀਮਾਰੀਆਂ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ।
ਲੇਖਕ : ਡਾ. ਰਣਜੀਤ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5083, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-11-12-25-29, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First