ਗੰਭੀਰ ਅਤੇ ਅਚਾਨਕ ਭੜਕਾਹਟ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Grave and sudden provocation_ਗੰਭੀਰ ਅਤੇ ਅਚਾਨਕ ਭੜਕਾਹਟ: ਇਸ ਵਾਕੰਸ਼ ਦੀ ਵਰਤੋਂ ਭਾਰਤੀ ਦੰਡ ਸੰਘਤਾ ਦੀ ਧਾਰਾ 300 ਦੇ ਹੇਠਾਂ ਦਿੱਤੇ ਅਪਵਾਦ-ਵਿਚ ਕੀਤੀ ਗਈ ਹੈ। ਇਸ ਦਾ ਮਤਲਬ ਹੈ ਕਿ ਭੜਕਾਹਟ ਇਤਨੀ ਅਚਾਨਕ ਹੋਣੀ ਚਾਹੀਦੀ ਹੈ ਜਿਸ ਕਾਰਨ ਮਨੁੱਖ ਦਾ ਆਪਣੇ ਆਪ ਤੇ ਕੰਟਰੋਲ ਨ ਰਹਿ ਜਾਵੇ। ਇਸ ਮਾਨਸਿਕ ਅਵਸਥਾ ਵਿਚ ਕੀਤਾ ਗਿਆ ਕਤਲ ਧਾਰਾ 300 ਅਧੀਨ ਨ ਆ ਕੇ ਦੰਡਯੋਗ ਮਨੁੱਖ-ਹੱਤਿਆ ਦਾ ਅਪਰਾਧ ਸਮਝਿਆ ਜਾਂਦਾ ਹੈ।

       ਕੇ. ਐਮ. ਨਾਨਾਵਤੀ ਬਨਾਮ ਰਾਜ (ਏ ਆਈ ਆਰ 1962 ਐਸ ਸੀ. 605) ਅਨੁਸਾਰ ਗੰਭੀਰ ਅਤੇ ਅਚਾਨਕ ਭੜਕਾਹਟ ਉਦੋਂ ਗਠਤ ਹੁੰਦੀ ਹੈ ਜਦੋਂ ਕੋਈ ਬਾਦਲੀਲ ਆਦਮੀ ਜੋ ਸਮਾਜ ਦੇ ਉਸ ਹੀ ਵਰਗ ਦਾ ਹੋਵੇ ਜਿਸ ਦਾ ਮੁਲਜ਼ਮ ਹੈ, ਉਸ ਹੀ ਪਰਿਸਥਿਤੀ ਵਿਚ ਹੁੰਦੇ ਹੋਏ ਜਿਸ ਵਿਚ ਮੁਲਜ਼ਮ ਸੀ , ਇਸ ਹਦ ਤਕ ਭੜਕਾਹਟ ਵਿਚ ਆ ਜਾਵੇਗਾ ਕਿ ਉਸ ਦਾ ਆਪਣੇ ਆਪ ਤੇ ਕੰਟਰੋਲ ਨਹੀਂ ਰਹਿ ਜਾਵੇਗਾ। ਅਦਾਲਤ ਅਨੁਸਾਰ ਭਾਰਤ ਵਿਚ ਕੁਝ ਹਾਲਾਤ ਅਧੀਨ ਸ਼ਬਦ ਅਤੇ ਸੈਨਤਾਂ ਵੀ ਗੰਭੀਰ ਅਤੇ ਅਚਾਨਕ ਭੜਕਾਹਟ ਪੈਦਾ ਕਰ ਸਕਦੀਆਂ ਹਨ ਜਿਸ ਨਾਲ ਮੁਲਜ਼ਮ ਦਾ ਕੇਸ ਧਾਰਾ 300 ਦੇ ਪਹਿਲੇ ਅਪਵਾਦ ਅਧੀਨ ਆ ਜਾਂਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1548, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.