ਘਟ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘਟ (ਨਾਂ,ਇ) ਕਾਲੇ ਰੰਗ ਦੀ ਸੰਘਣੀ ਬੱਦਲੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26069, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਘਟ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਘਟ. ਸੰ. घटू. ਧਾ—ਹੋਣਾ, ਕਰਨਾ, ਘੋਟਣਾ , ਇੱਕਠਾ ਕਰਨਾ, ਚਮਕਣਾ, ਦੁੱਖ ਦੇਣਾ, ਸ਼ਬਦ ਕਰਨਾ। ੨ ਸੰਗ੍ਯਾ—ਘੜਾ. ਕਲਸਾ. “ਭਭਕੰਤ ਘਟੰ ਅਤਿ ਨਾਦ ਹੁਯੰ.” (ਰਾਮਾਵ) ੩ ਦੇਹ. ਸ਼ਰੀਰ. “ਘਟ ਫੂਟੇ ਕੋਊ ਬਾਤ ਨ ਪੂਛੈ.” (ਆਸਾ ਕਬੀਰ) ੪ ਦਿਲ. ਮਨ. ਅੰਤਹਕਰਣ. “ਘਟ ਦਾਮਨਿ ਚਮਕਿ ਡਰਾਇਓ.” (ਸੋਰ ਮ: ੫) “ਘਟ ਘਟ ਵਾਸੀ ਸਰਬ ਨਿਵਾਸੀ.” (ਸੂਹੀ ਛੰਤ ਮ: ੫) ੫ ਘਾਟੀ. ਦਰਾ। ੬ ਹਾਥੀ ਦੇ ਕੰਨਾਂ ਉੱਪਰ ਉਭਰਿਆ ਹੋਇਆ ਸਿਰ ਦਾ ਹਿੱਸਾ , ਕੁੰਭ । ੭ ਬੱਤੀ ਸੇਰ ਤੋਲ। ੮ ਘਟਿਕਾ. ਘੜੀ. “ਅਉਘਟ ਕੀ ਘਟ ਲਾਗੀ ਆਇ.” (ਭੈਰ ਨਾਮਦੇਵ) ਵਿਪਦਾ ਦੀ ਘੜੀ ਆਲੱਗੀ। ੯ ਬੱਦਲਾਂ ਦੀ ਘਟਾ। ੧੦ ਵਿ—ਘੱਟ. ਕਮ. “ਘਟਿ ਫੂਟੇ ਘਟ ਕਬਹਿ ਨ ਹੋਈ.” (ਗਉ ਕਬੀਰ ਬਾਵਨ) ਦੇਹ ਨਾਸ਼ ਹੋਣ ਤੋਂ ਆਤਮਾ ਘੱਟ ਨਹੀਂ ਹੁੰਦਾ। ੧੧ ਜਨਮਸਾਖੀ ਵਿੱਚ ਪੇਟ (ਉਦਰ) ਵਾਸਤੇ ਭੀ ਘਟ ਸ਼ਬਦ ਆਇਆ ਹੈ, ਯਥਾ—“ਭੁੱਖ ਦੇ ਮਾਰੇ ਮੇਰਾ ਘਟ ਮਿਲਗਇਆ ਹੈ, ਮੈਂ ਰਬਾਬ ਕਿਸ ਤਰਾਂ ਬਜਾਵਾਂ?” ਪੇਟ ਸੁਕੜ (ਸੁੰਗੜ) ਕੇ ਪਿੱਠ ਨਾਲ ਜਾ ਲੱਗਾ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25811, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਘਟ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਘਟ (ਸੰ.। ਸੰਸਕ੍ਰਿਤ ਪੰਜਾਬੀ ਘਟ) ੧. ਘੜਾ ।
੨. ਸਰੀਰ। ਯਥਾ-‘ਘਟ ਫੂਟੇ ਕੋਊ ਬਾਤ ਨ ਪੂਛੈ ਕਾਢਹੁ ਕਾਢਹੁ ਹੋਈ’।
੩. ਦਿਲ , ਮਨ , ਹਿਰਦਾ। ਯਥਾ-‘ਘਟ ਮਹਿ ਸਿੰਧੁ ਕੀਓ ਪਰਗਾਸੁ’ ਹਿਰਦੇ ਵਿਚ (ਸਮੁੰਦਰ ਰੂਪ ਪਰਮਾਤਮਾ) ਨੇ ਪ੍ਰਕਾਸ਼ ਕੀਤਾ ਹੈ। ਤਥਾ-‘ਅੰਮ੍ਰਿਤ ਬਾਣੀ ਘਟ ਤੇ ਉਚਰਉ’। ਦੇਖੋ , ‘ਘਟ ਕੇ ਘਾਟ ’
੪. (ਪੰਜਾਬੀ ਘਟਣਾ=ਥੋੜਾ ਹੋਣਾ) ਥੋੜਾ, ਕਮ। ਯਥਾ-‘ਘਟਿ ਨ ਕੋਈ ਆਖੈ’।
੫. ਰਸਤਾ । ਦੇਖੋ, ‘ਘਟ ਅਵਘਟ’
੬. ਘੜ ਹੋ ਰਹੀ ਹੈ।
ਦੇਖੋ, ‘ਘਟਿ ਹਰਿ ਘਾਟ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 25704, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਘਟ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਘਟ, (ਸੰਸਕ੍ਰਿਤ : घटी) \ ਪੁਲਿੰਗ : ਘਟਿਕਾ, ਘੜੀ : ‘ਅਉਘਟ ਕੀ ਘਟ ਲਾਗੀ ਆਇ’ (ਭੈਰੋ ਨਾਮਦੇਵ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 131, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-11-23-03-16-18, ਹਵਾਲੇ/ਟਿੱਪਣੀਆਂ:
ਘਟ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਘਟ, ਪੁਲਿੰਗ : ਘਟਾ ਦਾ ਸੰਖੇਪ ਰੂਪ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 131, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-11-23-03-16-48, ਹਵਾਲੇ/ਟਿੱਪਣੀਆਂ:
ਘਟ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਘਟ, (ਘੰਡ) \ ਪੁਲਿੰਗ : ਗਲਾ
–ਘਟ ਮਿਲਣਾ, ਮੁਹਾਵਰਾ : ਬੋਲਿਆ ਨਾ ਜਾਣਾ, ਚੁੱਪ ਹੋ ਜਾਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 131, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-11-23-03-17-15, ਹਵਾਲੇ/ਟਿੱਪਣੀਆਂ:
ਘਟ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਘਟ, (ਘਟਣਾ) \ ਵਿਸ਼ੇਸ਼ਣ : ਥੋੜਾ, ਕਮ, ਕਸਾ ਕਿਰਿਆ ਵਿਸ਼ੇਸ਼ਣ : ਥੋੜਾ ਕਦੇ ਹੀ
–ਘੱਟ ਤੋਂ ਘੱਟ, ਵਿਸ਼ੇਸ਼ਣ : ਥੋੜੇ ਤੋਂ ਥੋੜਾ, ਬਹੁਤ ਘੱਟ, ਬਹੁਤ ਥੋੜਾ
–ਘੱਟ ਨਾ ਕਰਨਾ, ਮੁਹਾਵਰਾ : ਕਸਰ ਨਾ ਛੱਡਣਾ; ਬਹੁਤ ਬੁਰੀ ਕਰਨਾ : ‘ਉਸਦੇ ਨਾਲ ਨਾ ਹੈ ਘਟ ਕਰਦਾ ਜੋ ਉਸਦੇ ਹੱਥ ਚੜ੍ਹਦਾ’ (ਸੈਫੁਲਮੁਲੂਕ)
–ਘੱਟ ਨਾ ਗੁਜ਼ਾਰਨਾ, ਮੁਹਾਵਰਾ : ਕਸਰ ਨਾ ਛੱਡਣਾ; ਬਹੁਤ ਬੁਰੀ ਕਰਨਾ
–ਘੱਟ ਵੱਧ, ਕਿਰਿਆ ਵਿਸ਼ੇਸ਼ਣ : ਕਦੇ ਕਦੇ, ਕਦੇ ਕਦਾਈਂ : ‘ਉਹ ਸਾਡੇ ਘਰ ਹੁਣ ਘੱਟ ਵੱਧ ਹੀ ਆਉਂਦਾ ਹੈ’; ਵਿਸ਼ੇਸ਼ਣ : ਥੋੜਾ ਜਾਂ ਬਹੁਤ, ਜਿਨ੍ਹਾ ਹੋ ਸਕੇ (ਭਾਈ ਬਿਸ਼ਨਦਾਸ ਪੁਰੀ)
–ਘੱਟੋ ਘੱਟ, ਵਿਸ਼ੇਸ਼ਣ : ਘੱਟ ਤੋਂ ਘੱਟ, ਕਮ ਅਜ਼ ਕਮ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 131, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-11-23-03-18-57, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First