ਘਰੁ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘਰੁ. ਦੇਖੋ, ਘਰ. “ਘਰੁ ਲਸਕਰੁ ਸਭੁ ਤੇਰਾ.” (ਸੋਰ ਮ: ੫)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 28867, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਘਰੁ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘਰੁ: ਨੂੰ ‘ਘਰ ’ ਉਚਾਰਿਆ ਜਾਂਦਾ ਹੈ, ਇਹ ਪਦ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਪਵਿੱਤਰ ਸ਼ਬਦਾਂ ਤੇ ਸਿਰਲੇਖਾਂ ‘ਤੇ ਵਰਤਿਆ ਗਿਆ ਹੈ। ਅੰਤਲੀ ਮਾਤਰਾ ‘-’ ਦੀ ਕੇਵਲ ਵਿਆਕਰਨ ਮਹੱਤਤਾ ਹੈ ਜੋ ਇਸ ਸ਼ਬਦ ਦੇ ਪੁਲਿੰਗ ਅਤੇ ਇਕ ਵਚਨ ਹੋਣ ਵੱਲ ਸੰਕੇਤ ਕਰਦੀ ਹੈ। ‘ਘਰੁ’ ਰਾਗ ਦੇ ਨਾਂ ਦੇ ਪਿੱਛੇ ਆਉਂਦਾ ਹੈ ਅਤੇ ਇਹ ਲੇਖਕ ਸੰਬੰਧੀ ਸਤਿਕਾਰ ਦਾ ਸੂਚਕ ਹੈ ਅਤੇ ਇਸਦੇ ਅੰਤ ਵਿਚ ਕੋਈ ਨਾ ਕੋਈ ਗਿਣਤੀ ਦਰਜ ਹੁੰਦੀ ਹੈ। ਉਦਾਹਰਨ ਵਜੋਂ , ਸਿਰੀ ਰਾਗ ਦੇ ਪਹਿਲੇ ਸ਼ਬਦ ਦਾ ਸਿਰਲੇਖ ‘‘ਰਾਗ ਸਿਰੀ ਰਾਗ ਮਹਲਾ ਪਹਿਲਾ। ਘਰ ੧"। ਜਿੱਥੋਂ ਤਕ ਮਹਲਾ ਦਾ ਸੰਬੰਧ ਹੈ ਇਸ ਦੇ ਅੰਕਾਂ ਨੂੰ ‘ਘਰੁ’ ਦੇ ਨਾਲ ਜੋੜਦੇ ਹੋਏ ਪਹਿਲਾ, ਦੂਸਰਾ , ਤੀਸਰਾ ਆਦਿ ਉਚਾਰਿਆ ਜਾਂਦਾ ਹੈ ਨਾ ਕਿ ਇਸ ਨੂੰ ਇਕ, ਦੋ, ਤਿੰਨ ਆਦਿ ਕਿਹਾ ਜਾਂਦਾ ਹੈ। ‘ਘਰੁ’ ਸਧਾਰਨ ਤੌਰ ਤੇ ‘ਮਕਾਨ ’ ਜਾਂ ‘ਨਿਵਾਸ ਅਸਥਾਨ ’ ਦੇ ਸਮਾਨ ਅਰਥਾਂ ਵਿਚ ਵਰਤਿਆ ਜਾਂਦਾ ਹੈ, ਪਰੰਤੂ ਇੱਥੇ ਇਹ ਰਾਗ ਦੀਆਂ ਵੱਖ-ਵੱਖ ਭਿੰਨਤਾਵਾਂ ਜਾਂ ਸ਼ੈਲੀਆਂ ਵੱਲ ਇਸ਼ਾਰਾ ਕਰਦਾ ਹੈ ਜਿਸ ਨਾਲ ਛੰਦ, ਸੁਰ , ਤਾਲ ਅਤੇ ਲੈਅ ਦੀਆਂ ਭਿੰਨਤਾਵਾਂ ਨੂੰ ਸੰਬੰਧਿਤ ਕਰਕੇ ਦੇਖਿਆ ਜਾ ਸਕਦਾ ਹੈ। ਭਾਰਤੀ ਸੰਗੀਤ ਸ਼ਾਸਤਰ ਵਿਚ ਲੈਅ (ਸੰਸਕ੍ਰਿਤ ਵਿਚ ਲਯ) ਤੋਂ ਭਾਵ ਸਮਾਂ ਜਾਂ ਗਤੀ ਤੋਂ ਹੈ। ਲੈਅ ਨੂੰ ਤਿੰਨ ਕਿਸਮਾਂ ਵਿਚ ਉਲੀਕਿਆ ਗਿਆ ਹੈ, ਯਾਨੀ ਦਰੁਤ (ਛੇਤੀ), ਮਧਯ (ਧੀਮੀ) ਅਤੇ ਵਿਲੰਬਿਤ (ਹੌਲੀ)। ਦਿਲਚਸਪ ਗੱਲ ਇਹ ਹੈ ਕਿ ਸੰਸਕ੍ਰਿਤ ਵਿਚ ਲਯ ਦਾ ਅਰਥ “ਅਰਾਮ, ਟਿਕਾਉ” ਦੇ ਨਾਲ-ਨਾਲ ‘‘ਆਰਾਮ ਕਰਨ ਦੀ ਜਗ੍ਹਾ, ਨਿਵਾਸ ਸਥਾਨ, ਮਕਾਨ, ਬਸੇਰਾ” ਵੀ ਹਨ। ਇਹ ਮਗਰਲੇ ਸ਼ਬਦ ਹਿੰਦੀ ਅਤੇ ਪੰਜਾਬੀ ਵਿਚ ਘਰ ਦੇ ਸਮਾਨ ਅਰਥਾਂ ਵਜੋਂ ਵਰਤੇ ਜਾਂਦੇ ਹਨ। ਇਹ ‘ਘਰ’ ਸ਼ਬਦ ਸਿੱਖ ਧਰਮਗ੍ਰੰਥ ਦੀਆਂ ਸੰਗੀਤਿਕ ਭਿੰਨਤਾਵਾਂ ਨੂੰ ਦਰਸਾਉਂਦਾ ਹੈ। ਈਰਾਨੀ ਸੰਗੀਤ ਵਿਚ, ਫ਼ਾਰਸੀ ਦਾ ਸ਼ਬਦ ‘ਗਾਹ ’ (ਸਮਾਂ, ਸਥਾਨ) ਦੀ ਵਰਤੋਂ ਵਿਭਿੰਨ ਸੰਗੀਤ ਸੁਰ-ਚਿੰਨ੍ਹ ਲਈ ਕੀਤੀ ਜਾਂਦੀ ਸੀ ਜਿਵੇਂ ਕਿ ‘ਦੂਗਾਹ’ ਅਤੇ ‘ਸਿਹ-ਗਾਹ’ ਨੂੰ ਸਮਾਨ ਅਰਥਾਂ ਵਿਚ ਵਰਤਿਆਂ ਜਾਂਦਾ ਹੈ।


ਲੇਖਕ : ਬਲ.ਸ.ਨੰ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21739, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.