ਚਕਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਕਰ. ਜਿਲਾ ਲੁਦਿਆਨਾ, ਤਸੀਲ , ਥਾਣਾ ਜਗਰਾਉਂ ਦਾ ਇੱਕ ਪਿੰਡ , ਇਸ ਦੇ ਨਾਲ ਹੀ ਉੱਤਰ ਪੱਛਮ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕੋ ਗੁਰਦ੍ਵਾਰਾ ਹੈ. ਇਸ ਨੂੰ “ਗੁਰੂਸਰ” ਭੀ ਆਖਦੇ ਹਨ. ਛੀਵੇਂ ਸਤਿਗੁਰੂ ਲੋਪੋਕੇ ਤੋਂ ਅਤੇ ਦਸਮ ਗੁਰੂ ਜੀ ਲੰਮੇ ਤੋਂ ਏਥੇ ਪਧਾਰੇ ਹਨ. ਰੇਲਵੇ ਸਟੇਸ਼ਨ ਜਗਰਾਉਂ ਤੋਂ ਬਾਰਾਂ ਮੀਲ ਦੱਖਣ ਹੈ। ੨ ਦੇਖੋ, ਚਕ੍ਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19602, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚਕਰ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰ: ਲੁਧਿਆਣਾ ਜ਼ਿਲੇ ਵਿਚ ਜਗਰਾਓਂ (30°-47` ਉ, 75°-28` ਪੂ) ਦੇ ਦੱਖਣ ਵੱਲ 17 ਕਿਲੋਮੀਟਰ ਦੂਰ ਇਕ ਪਿੰਡ , ਗੁਰੂ ਹਰਿਗੋਬਿੰਦ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਯਾਦ ਨਾਲ ਜੁੜਿਆ ਹੋਇਆ ਹੈ। ਗੁਰੂ ਹਰਿਗੋਬਿੰਦ 1631-32 ਵਿਚ ਆਪਣੀ ਮਾਲਵੇ ਦੀ ਫੇਰੀ ਸਮੇਂ ਅਤੇ ਗੁਰੂ ਗੋਬਿੰਦ ਸਿੰਘ ਜੀ 1705 ਦੇ ਅੰਤ ਵਿਚ ਚਮਕੌਰ ਦੀ ਜੰਗ ਪਿੱਛੋਂ ਇੱਥੋਂ ਦੀ ਲੰਘੇ ਸਨ।ਗੁਰਦੁਆਰਾ ਗੁਰੂਸਰ ਪਾਤਸ਼ਾਹੀ ਛੇਵੀਂ ਅਤੇ ਦਸਵੀਂ`, ਜੋ ਕਿ ਆਲੀਸ਼ਾਨ ਗੁਰਦੁਆਰਾ ਹੈ, ਪਿੰਡ ਦੇ ਉੱਤਰੀ-ਪੱਛਮੀ ਕੋਨੇ ਤੇ ਬਣਿਆ ਹੋਇਆ ਹੈ। 1970 ਦੌਰਾਨ ਬਣਿਆ, ਇਹ ਇਕ ਬਹੁਤ ਵੱਡਾ ਚੌਰਸ ਹਾਲ ਅਤੇ ਇਸਦੇ ਬਿਲਕੁਲ ਅਖੀਰ ਤੇ ਇਕ ਚੌਰਸ ਪ੍ਰਕਾਸ਼ ਅਸਥਾਨ ਹੈ। ਪ੍ਰਕਾਸ਼ ਅਸਥਾਨ ਉੱਪਰ ਚੌਰਸ ਕਮਰਿਆਂ ਦੀਆਂ ਚਾਰ ਮੰਜ਼ਲਾਂ ਹਨ ਜਿਨ੍ਹਾਂ ਦੁਆਲੇ ਸਜਾਵਟੀ ਪਰਦੇ ਹਨ। ਉਪਰਲੀ ਮੰਜ਼ਲ ਤੇ ਉੱਭਰੀਆਂ ਪੱਤਰੀਆਂ ਵਾਲਾ ਕਮਲਨੁਮਾ ਗੁੰਬਦ , ਇਕ ਸੁੰਦਰ ਸੁਨਹਿਰੀ ਛੱਜਾ ਅਤੇ ਛਤਰੀ ਦੀ ਸ਼ਕਲ ਦਾ ਕਲਸ ਹੈ। ਦਰਸ਼ਨੀ ਡਿਊੜ੍ਹੀ ਦੀਆਂ ਕੰਧਾਂ, ਛੱਤ ਅਤੇ ਮੁੱਖ ਹਾਲ ਵਿਚ ਸੰਗਮਰਮਰ ਦੇ ਚੂਨੇ ਦਾ ਪਲਸਤਰ ਹੈ ਜਿਸ ਵਿਚ ਪ੍ਰਤੀਬਿੰਬ ਬਣਾਉਂਦੇ ਹੋਏ ਸ਼ੀਸ਼ੇ ਦੇ ਟੁਕੜੇ ਲੱਗੇ ਹੋਏ ਹਨ। ਅੰਦਰ ਦਾਖਲ ਹੁੰਦਿਆਂ ਹੀ 35 ਮੀਟਰ ਚੌਰਸ ਸਰੋਵਰ , ਹਾਲ ਦੇ ਸੱਜੇ ਪਾਸੇ ਵਿਹੜੇ ਵਿਚ ਬਣਿਆ ਦ੍ਰਿਸ਼ਟੀਗੋਚਰ ਹੁੰਦਾ ਹੈ। ਗੁਰੂ ਕਾ ਲੰਗਰ ਅਤੇ ਰਿਹਾਇਸ਼ੀ ਮਕਾਨ ਖੱਬੇ ਹੱਥ ਹਨ। ਗੁਰਦੁਆਰੇ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਦੀ ਕਮੇਟੀ ਰਾਹੀਂ ਕਰਦੀ ਹੈ।


ਲੇਖਕ : ਮ.ਗ.ਸ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19547, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.