ਚਤਰ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਤਰ ਸਿੰਘ: ਇਕ ਬਰਾੜ ਜੱਟ ਸੀ। ਗੁਰੂ ਕੀਆਂ ਸਾਖੀਆਂ ਦੇ ਕਰਤਾ ਸਰੂਪ ਸਿੰਘ ਕੋਸ਼ਿਸ਼ ਅਨੁਸਾਰ ਇਕ ਸਿੱਖ ਮੁਖਬਰ ਸੀ ਜਿਹੜਾ ਸਤੰਬਰ-ਅਕਤੂਬਰ 1700 ਵਿਚ ਪਹਾੜੀ ਰਾਜਿਆਂ ਦੇ ਅਨੰਦਪੁਰ ਦੇ ਘੇਰੇ ਵੇਲੇ ਦੁਸ਼ਮਨ ਨਾਲ ਮਿਲ ਜਾਂਦਾ ਸੀ ਅਤੇ ਉਨ੍ਹਾਂ ਦੀ ਫੌਜ ਦੀ ਸ਼ਕਤੀ, ਵੰਡ ਦੀ ਤਰਤੀਬ ਅਤੇ ਉਨ੍ਹਾਂ ਦੀਆਂ ਵਿਉਂਤਾਂ ਬਾਰੇ ਸੂਚਨਾ ਦਿੰਦਾ ਸੀ। ਇਹੋ ਹੀ ਸੀ ਜਿਸਨੇ ਇਕ ਸ਼ਾਮ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਖ਼ਬਰ ਦੱਸੀ ਕਿ ਕਿਵੇਂ ਘੇਰਾ ਪਾਉਣ ਵਾਲੇ ਰਾਜਿਆਂ ਵਿਚੋਂ ਇਕ ਰਾਜਾ ਕੇਸਰੀ ਚੰਦ ਨੇ ਅਗਲੀ ਸਵੇਰ ਨੂੰ ਇਕ ਸ਼ਰਾਬੀ ਹਾਥੀ ਦੀ ਮਦਦ ਨਾਲ ਲੋਹਗੜ੍ਹ ਕਿਲ੍ਹੇ ਦਾ ਦਰਵਾਜਾ ਤੋੜਨ ਦੀ ਵਿਉਂਤ ਬਣਾਈ ਸੀ।


ਲੇਖਕ : ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1506, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.