ਚਾਰ ਪਦਾਰਥ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਾਰ ਪਦਾਰਥ. ਅਰਥ , ਧਰਮ , ਕਾਮ , ਮੋ੖1. “ਚਾਰ ਪਦਾਰਥ ਜੇ ਕੋ ਮਾਂਗੈ। ਸਾਧੁਜਨਾ ਕੀ ਸੇਵਾ ਲਾਗੈ.” (ਸੁਖਮਨੀ) “ਅਰਥ ਧਰਮ ਕਾਮ ਮੋਖ ਕਾ ਦਾਤਾ.” (ਬਿਲਾ ਮ: ੪)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6957, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚਾਰ ਪਦਾਰਥ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਚਾਰ ਪਦਾਰਥ: ਭਾਰਤੀ ਅਧਿਆਤਮਵਾਦ ਦੇ ਬਹੁ- ਚਰਚਿਤ ਚਾਰ ਪਦਾਰਥਾਂ ਦਾ ਸੰਬੰਧਪੁਰੁਸ਼ਾਰਥਨਾਲ ਹੈ। ਪੁਰੁਸ਼ਾਰਥ ਤੋਂ ਭਾਵ ਹੈ—ਪੁਰਸ਼ ਦੁਆਰਾ ਪ੍ਰਾਪਤ ਕਰਨ ਯੋਗ। ਹਿੰਦੂ ਧਰਮ ਦੇ ਚਿੰਤਕਾਂ ਨੇ ਚਾਰ ਪੁਰੁਸ਼ਾਰਥ ਮੰਨੇ ਹਨ— ਧਰਮ, ਅਰਥ , ਕਾਮ ਅਤੇ ਮੋਕਸ਼। ਇਨ੍ਹਾਂ ਨੂੰ ਹੀ ‘ਚਾਰ ਪਦਾਰਥ’ ਕਿਹਾ ਜਾਂਦਾ ਹੈ। ‘ਧਰਮ’ ਦਾ ਅਰਥ ਹੈ ਜੀਵਨ ਦੇ ਕਰਤੱਵ ਨੂੰ ਪਾਲਣ ਵਾਲੇ ਤੱਤ੍ਵ। ‘ਅਰਥ’ ਤੋਂ ਭਾਵ ਹੈ ਜੀਵ ਦੇ ਭੌਤਿਕ ਸਾਧਨ। ‘ਕਾਮ’ ਦਾ ਅਰਥ ਹੈ ਜੀਵਨ ਦੀਆਂ ਜਾਇਜ਼ ਜਾਂ ਉਚਿਤ ਕਾਮਨਾਵਾਂ। ‘ਮੋਕੑਸ਼’ ਦਾ ਅਰਥ ਹੈ ਸੰਸਾਰਿਕ ਬੰਧਨਾਂ ਤੋਂ ਖ਼ਲਾਸੀ। ਇਨ੍ਹਾਂ ਵਿਚੋਂ ਪਹਿਲੇ ਤਿੰਨ ਦਾ ਸੰਬੰਧ ਸੰਸਾਰਿਕਤਾ ਨਾਲ ਹੈ ਅਤੇ ਚੌਥੇ ਦਾ ਸੰਬੰਧ ਪਰਮ- ਪਦ ਦੀ ਪ੍ਰਾਪਤੀ ਨਾਲ। ਇਨ੍ਹਾਂ ਚੌਹਾਂ ਪਦਾਰਥਾਂ ਵਿਚ ਵਿਕਾਸ-ਕ੍ਰਮ ਦੀ ਇਕ ਸੰਗਲੀ ਚਲਦੀ ਹੈ। ਇਕ ਦੇ ਪੂਰਾ ਹੋਣ ਤੋਂ ਬਾਦ ਦੂਜੇ ਦੀ ਪ੍ਰਾਪਤੀ ਹੁੰਦੀ ਹੈ। ਇਨ੍ਹਾਂ ਨੂੰ ਚਾਰ ਆਸ਼੍ਰਮਾਂ ਨਾਲ ਵੀ ਸੰਬੰਧਿਤ ਕੀਤਾ ਗਿਆ ਹੈ।

            ਸਿੱਖ ਧਰਮ ਵਿਚ ਇਨ੍ਹਾਂ ਪਦਾਰਥਾਂ ਦੀ ਪ੍ਰਾਪਤੀ ਲਈ ਕੋਈ ਵਿਸ਼ੇਸ਼ ਬਲ ਨਹੀਂ ਦਿੱਤਾ ਗਿਆ। ਸਗੋਂ ਗੁਰੂ ਸਾਹਿਬਾਨ ਨੇ ਇਨ੍ਹਾਂ ਪਦਾਰਥਾਂ ਦੀ ਪ੍ਰਾਪਤੀ ਨਾਲੋਂ ਸਾਧ- ਸੰਗਤਿ ਵਿਚ ਜਾਣਾ ਅਧਿਕ ਲਾਭਦਾਇਕ ਮੰਨਿਆ ਹੈ। ਕਿਉਂਕਿ ਗੁਰੂ ਅਰਜਨ ਦੇਵ ਜੀ ਅਨੁਸਾਰ ਅਜਿਹੇ ਪਦਾਰਥ ਸਾਧ-ਸੰਗਤਿ ਦੁਆਰਾ ਸਹਿਜ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ— ਸਾਧ ਸੰਗਿ ਆਰਾਧਨਾ ਹਰਿ ਨਿਧਿ ਆਪਾਰ ਧਰਮ ਅਰਥ ਅਰੁ ਕਾਮ ਮੋਖ ਦੇਤੇ ਨਹੀ ਬਾਰ (ਗੁ.ਗ੍ਰੰ.816)। ‘ਸੁਖਮਨੀ ’ ਨਾਮਕ ਬਾਣੀ ਵਿਚ ਵੀ ਅੰਕਿਤ ਹੋਇਆ ਹੈ ਕਿ ਇਨ੍ਹਾਂ ਪਦਾਰਥਾਂ ਦੀ ਇੱਛਾ ਕਰਨ ਵਾਲੇ ਨੂੰ ਸਾਧ-ਜਨਾਂ ਦੀ ਸੇਵਾ ਕਰਨੀ ਚਾਹੀਦੀ ਹੈ— ਚਾਰਿ ਪਦਾਰਥ ਜੇ ਕੋ ਮਾਗੈ ਸਾਧੁ ਜਨਾ ਕੀ ਸੇਵਾ ਲਾਗੈ (ਗੁ.ਗ੍ਰੰ.266)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6920, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਚਾਰ ਪਦਾਰਥ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਚਾਰ ਪਦਾਰਥ : ਪੁਰਸ਼ ਦੁਆਰਾ ਪ੍ਰਾਪਤ ਕਰਨਯੋਗ ਚਾਰ ਵਸਤੂਆਂ ਜਿਨ੍ਹਾਂ ਨੂੰ ਧਰਮ, ਅਰਥ, ਕਾਮ ਅਤੇ ਮੋਖਸ਼ ਕਿਹਾ ਜਾਂਦਾ ਹੈ। ਜੀਵਨ ਦੇ ਕਰਤੱਵ ਪਾਲਣ ਵਾਲੇ ਤੱਤ ਨੂੰ ਧਰਮ, ਭੌਤਿਕ ਸਾਧਨਾਂ ਨੂੰ ਅਰਥ, ਉਚਿਤ ਕਾਮਨਾਵਾਂ ਨੂੰ ਕਾਮ ਅਤੇ ਸੰਸਾਰਕ ਬੰਧਨਾਂ ਤੋਂ ਖਲਾਸੀ ਨੂੰ ਮੋਖਸ਼ ਦਾ ਨਾਂ ਦਿੱਤਾ ਜਾਂਦਾ ਹੈ। ਇਨ੍ਹਾਂ ਚੌਹਾਂ ਪਦਾਰਥਾਂ ਦਾ ਇਕ ਵਿਕਾਸ ਕ੍ਰਮ ਹੈ, ਇਕ ਦੇ ਪੂਰਾ ਹੋਣ ਤੋਂ ਬਾਅਦ ਦੂਜੇ ਦੀ ਪ੍ਰਾਪਤੀ ਹੁੰਦੀ ਹੈ। ਪਹਿਲੇ ਤਿੰਨ ਪਦਾਰਥਾਂ ਦਾ ਸਬੰਧ ਸੰਸਾਰ ਨਾਲ ਅਤੇ ਚੌਥੇ ਦਾ ਨਿਰੰਕਾਰ ਨਾਲ ਹੈ।

ਗੁਰੂ ਅਰਜਨ ਦੇਵ ਜੀ ਸਾਧ ਸੰਗਤ ਦੁਆਰਾ ਇਨ੍ਹਾਂ ਦੀ ਸਹਿਜ ਪ੍ਰਾਪਤੀ ਬਾਰੇ ਸੰਕੇਤ ਕਰਦੇ ਹਨ:-

  ਚਾਰਿ ਪਦਾਰਥ ਜੇ ਕੋ ਮਾਗੈ ‖

   ਸਾਧਜਨਾ ਕੀ ਸੇਵਾ ਲਾਗੈ ‖

   ਅਥਵਾ

   ਸਾਧ ਸੰਗਿ ਆਰਾਧਨਾ ਹਰਿ ਨਿਧਿ ਆਪਾਰ ‖

   ਧਰਮ ਅਰਥ ਅਰੁ ਕਾਮ ਮੋਖ ਦੇਤੇ ਨਹੀਂ ਬਾਰ ‖

   ਭਗਤ ਕਬੀਰ ਜੀ ਪ੍ਰਭੂ ਨੂੰ ਸਰਬ ਸੁਖਾਂ ਦਾ ਦਾਤਾ ਦੱਸਦੇ ਹੋਏ ਫੁਰਮਾਉਂਦੇ ਹਨ:–

  ਮਾਗਉ ਕਾਹਿ ਰੰਕ ਸਭ ਦੇਖਉ ਤੁਮੁ ਹੀ ਤੇ ਮੇਰੋ ਨਿਸਤਾਰ ‖

 ................................................................................

  ਕਹਿ ਕਬੀਰ ਤੁਮ ਸੰਮ੍ਰਥ ਦਾਤੇ ਚਾਰਿ ਪਦਾਰਥ ਦੇਤ ਨ ਬਾਰ ‖


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3790, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-27-11-41-25, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ; ਪੰ. ਸਾ. ਕੋ.; ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.