ਚਿਮਟਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚਿਮਟਾ (ਨਾਂ,ਪੁ) 1 ਅੱਗ ਦਾ ਕੋਲ਼ਾ ਜਾਂ ਕੋਈ ਹੋਰ ਗਰਮ ਚੀਜ਼ ਫੜਨ ਲਈ ਲੋਹੇ ਦੀਆਂ ਦੋ ਪੱਤਰੀਆਂ ਨੂੰ ਮੂੰਹ ਅੱਡੇ ਜਾਣ ਦੀ ਵਿਧੀ ਨਾਲ ਜੋੜ ਕੇ ਬਣਾਇਆ ਸੰਦ 2 ਵੱਡੇ ਚਿਮਟੇ ਨੂੰ ਲਾਈਆਂ ਖੜ੍ਹੇ ਰੁਖ਼ ਕਿੱਲੀਆਂ ਵਿੱਚ ਪਿੱਤਲ ਦੇ ਗੋਲ ਪੱਤਰੇ ਪਾ ਕੇ ਬਣਾਇਆ ਛਣਕਾਟੇ ਦੀ ਅਵਾਜ਼ ਪੈਦਾ ਕਰਨ ਵਾਲਾ ਸਾਜ਼
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4907, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਚਿਮਟਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚਿਮਟਾ [ਨਾਂਪੁ] ਗਰਮ ਵਸਤਾਂ ਨੂੰ ਫੜਨ ਵਾਲ਼ਾ ਦੋ ਪੱਤੀਆਂ ਵਾਲ਼ਾ ਇੱਕ ਸੰਦ; ਸਾਈਕਲ ਦਾ ਇੱਕ ਪੁਰਜ਼ਾ; ਇੱਕ ਸਾਜ਼
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4899, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਚਿਮਟਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚਿਮਟਾ. ਸੰਗ੍ਯਾ—ਵਸਤੁ ਨੂੰ ਚਿਮਟ ਜਾਣ ਵਾਲਾ ਇੱਕ ਸੰਦ , ਜੋ ਵਡੇ ਮੋਚਨੇ ਦੀ ਸ਼ਕਲ ਦਾ ਹੁੰਦਾ ਹੈ. ਦਸ੍ਤਪਨਾਹ. ਇਹ ਰਸੋਈ ਕਰਨ ਵੇਲੇ ਬਹੁਤ ਵਰਤਿਆ ਜਾਂਦਾ ਹੈ. ਇਸ ਨੂੰ ਧੂੰਈਂ ਪਾਣ ਵਾਲੇ ਫਕੀਰ ਭੀ ਹੱਥ ਰਖਦੇ ਹਨ. ਅੱਜਕਲ੍ਹ ਕਈ ਭਜਨਮੰਡਲੀਆਂ ਚਿਮਟੇ ਨਾਲ ਕੀਰਤਨ ਕਰਨ ਵੇਲੇ ਤਾਲ ਪੂਰਦੀਆਂ ਹਨ ਅਤੇ ਇਸ ਦਾ ਨਾਮ ਭਵਖੰਡਨ ਥਾਪ ਲਿਆ ਹੈ।
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4386, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਚਿਮਟਾ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਚਿਮਟਾ : ਪੰਜਾਬ ਦਾ ਇਕ ਪ੍ਰਸਿੱਧ ਸੰਗੀਤ ਸਾਜ਼ ਹੈ ਜੋ ਕਈ ਤਰ੍ਹਾਂ ਦੇ ਸੰਗੀਤਕ ਵਿਸ਼ਿਆਂ ਜਿਵੇਂ ਭੰਗੜਾ, ਭਜਨ ਅਤੇ ਕੀਰਤਨ ਵਿਚ ਵਰਤਿਆ ਜਾਂਦਾ ਹੈ। ਇਸ ਨੂੰ ਅਕਸਰ ਢੋਲਕੀ ਦੇ ਨਾਲ ਹੀ ਵਜਾਇਆ ਜਾਂਦਾ ਹੈ। ਚਿਮਟਾ ਲੋਹੇ ਦੀ ਪੱਤੀ ਨੂੰ ਮੋੜਕੇ ਬਣਾਇਆ ਜਾਂਦਾ ਹੈ ਅਤੇ ਇਸ ਦੇ ਦੋਵੇਂ ਸਿਰੇ ਆਹਮੋ ਸਾਹਮਣੇ ਆ ਜਾਂਦੇ ਹਨ।
ਚਿਮਟੇ ਦੀ ਦੂਸਰੀ ਕਿਸਮ ਦਾ ਉਪਯੋਗ ਘਰੇਲੂ ਕੰਮਾਂ ਖ਼ਾਸ ਕਰ ਕੇ ਰਸੋਈ ਆਦਿ ਵਿਚ ਕੀਤਾ ਜਾਂਦਾ ਹੈ। ਵਿਸ਼ੇਸ਼ ਕਰ ਕੇ ਮੱਚਦੀ ਅੱਗ ਆਦਿ ਨੂੰ ਠੀਕ ਕਰਨ ਵਿਚ ਇਹ ਬਹੁਤ ਸਹਾਈ ਹੁੰਦਾ ਹੈ। ਇਸ ਦੀ ਇਸੇ ਵਰਤੋਂ ਕਰ ਕੇ ਫ਼ਕੀਰਾਂ ਜੋਗੀਆਂ ਨੇ ਚਿਮਟੇ ਨੂੰ ਆਪਣੇ ਧੂਣੇ (ਅੱਗ ਦੀ ਢੇਰੀ) ਲਈ ਵਰਤਣਾ ਸ਼ੁਰੂ ਕਰ ਦਿੱਤਾ।
ਇਸ ਦੀਆਂ ਪੱਤੀਆਂ ਨੂੰ ਖੜਕਾ ਕੇ ਇਸ ਤੋਂ ਸੰਗੀਤਮਈ ਧੁਨੀ ਵੀ ਕੱਢੀ ਜਾਂਦੀ ਹੈ। ਇਸ ਤਰ੍ਹਾਂ ਸ਼ਾਇਦ ਫ਼ਕੀਰਾਂ ਨੇ ਹੀ ਇਸ ਨੂੰ ਸਭ ਤੋਂ ਪਹਿਲਾਂ ਰੱਬੀ ਗੀਤ ਗਾਉਣ ਲਈ ਵਰਤਿਆ ਹੋਵੇ।
ਚਿਮਟਾ ਲਗਭਗ 60 ਸੈਂ. ਮੀ. ਤੋਂ 120 ਸੈਂ. ਮੀ. ਤਕ ਲੰਬਾ ਹੁੰਦਾ ਹੈ। ਦੋਵੇਂ ਪੱਤੀਆਂ ਦੇ ਮਿਲਣ ਵਾਲੀ ਥਾਂ ਨੂੰ ਮੁੱਠਾ ਕਿਹਾ ਜਾਂਦਾ ਹੈ। ਇਸ ਮੁੱਠੇ ਵਿਚ ਲੋਹੇ ਦਾ ਇਕ ਕੜਾ ਪਾਇਆ ਹੁੰਦਾ ਹੈ। ਵਜਾਉਣ ਵੇਲੇ ਦੋਵੇਂ ਪੱਤੀਆਂ ਨੂੰ ਆਪੋ ਵਿਚ ਟਕਰਾ ਕੇ ਅਤੇ ਖੱਬੇ ਹੱਥ ਨਾਲ ਕੜੇ ਨੂੰ ਪੱਤੀ ਉੱਤੇ ਮਾਰ ਕੇ ਆਵਾਜ਼ ਪੈਦਾ ਕੀਤੀ ਜਾਂਦੀ ਹੈ। ਪੱਤੀਆਂ ਦੇ ਦੋਵੇਂ ਪਾਸੇ ਲੋਹੇ ਦੇ ਕਿੱਲਾਂ ਵਿਚ ਗੋਲ ਆਕਾਰ ਦੇ ਪਿੱਤਲ ਦੇ ਛੈਣੇ ਵੀ ਲਗਾਏ ਜਾਂਦੇ ਹਨ। ਪੱਤੀਆਂ ਦੇ ਟਕਰਾਉਣ ਨਾਲ ਇਹ ਆਪਣੇ ਆਪ ਛਣਕਾਹਟ ਪੈਦਾ ਕਰ ਕੇ ਇਸ ਵਿਚੋਂ ਪੈਦਾ ਹੋ ਰਹੀ ਸੰਗੀਤਕ ਧੁਨੀ ਨੂੰ ਹੋਰ ਟੁੰਬਵਾਂ ਬਣਾ ਦਿੰਦੇ ਹਨ।
ਚਿਮਟਾ ਪੰਜਾਬ ਦਾ ਇਕ ਹਰਮਨਪਿਆਰਾ ਲੋਕ ਸਾਜ਼ ਬਣ ਗਿਆ ਹੈ ਜਿਸ ਦੀ ਵਰਤੋਂ ਆਮ ਕੀਤੀ ਜਾਂਦੀ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1548, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-27-11-48-01, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਲੋ. ਸਾ. -ਨਰੂਲਾ
ਵਿਚਾਰ / ਸੁਝਾਅ
Please Login First