ਚਿਹਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਿਹਰਾ (ਨਾਂ,ਪੁ) ਮੂੰਹ ਦਾ ਸਾਮ੍ਹਣੇ ਵੱਲ ਦਾ ਹਿੱਸਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4952, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਚਿਹਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਿਹਰਾ [ਨਾਂਪੁ] ਮੁੱਖ, ਮੁਖੜਾ , ਮੂੰਹ; ਰੂਪ , ਸ਼ਕਲ, ਸੂਰਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4942, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚਿਹਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਿਹਰਾ. ਫ਼ਾ ਸੰਗ੍ਯਾ—ਮੁਖ (Face). ੨ ਛਬਿ. ਸ਼ੋਭਾ। ੩ ਸ਼ਰੀਰ ਦੇ ਚਿੰਨ੍ਹ ਚਕ੍ਰ ਦਾ ਹੁਲੀਆ. ਦੇਖੋ, ਚਿਹਰਾ ਲਿਖਣਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4821, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚਿਹਰਾ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਚਿਹਰਾ : ਸਿਰ ਦੇ ਅਗਲੇ ਹਿੱਸੇ ਨੂੰ ਚਿਹਰਾ ਕਿਹਾ ਜਾਂਦਾ ਹੈ। ਰੀੜ੍ਹ ਦੀ ਹੱਡੀ ਵਾਲੇ ਪ੍ਰਾਣੀਆਂ ਦੇ ਚਿਹਰੇ ਉੱਤੇ ਦੇਖਣ ਅਤੇ ਸੁੰਘਣ ਦੇ ਅੰਗ (ਗਿਆਨ-ਇੰਦਰੀਆਂ) ਮੂੰਹ ਅਤੇ ਜਬਾੜ੍ਹੇ ਹੁੰਦੇ ਹਨ।

          ਏਪ-ਵਰਗੇ ਮਨੁੱਖਾਂ ਤੋਂ ਅਜੋਕੇ ਮਨੁੱਖ (ਹੋਮੋ ਸੇਪੀਐਨ) ਤੱਕ ਵਿਕਾਸ ਦੌਰਾਨ ਸਿਰ ਦੇ ਆਕਾਰ ਦੀ ਤੁਲਨਾ ਵਿਚ ਚਿਹਰਾ ਲਗਾਤਾਰ ਛੋਟਾ ਹੁੰਦਾ ਰਿਹਾ ਹੈ। ਜਿੱਥੇ ਦਿਮਾਗ਼ ਅਤੇ ਮਗਜ਼-ਖੋਲ ਤਕਰੀਬਨ ਦੁੱਗੜੇ ਆਕਾਰ ਦੇ ਹੋ ਗਏ, ਉੱਥੇ ਜਬਾੜ੍ਹੇ ਅਤੇ ਦੰਦ ਛੋਟੇ ਅਤੇ ਬਣਤਰ ਵਿਚ ਸਾਧਾਰਨ ਹੁੰਦੇ ਗਏ। ਇਸ ਦੇ ਸਿੱਟੇ ਵਜੋਂ ਚਿਹਰਾ ਮੱਥੇ ਤੋਂ ਹੇਠਾਂ ਆ ਗਿਆ ਅਤੇ ਜਬਾੜ੍ਹੇ ਦੇ ਦੰਦਾਂ ਵਾਲੇ ਹਿੱਸੇ ਦੇ ਖਿਸਕਣ ਨਾਲ ਮਨੁੱਖ ਦੇ ਦੋ ਖ਼ਾਸ ਲੱਛਣ ਨਜ਼ਰ ਆਉਣ ਲੱਗੇ-ਇਕ ਬਾਹਾਰ ਨੂੰ ਉੱਭਰਵਾਂ ਨੱਕ ਅਤੇ ਦੂਜਾ ਪ੍ਰਤੱਖ ਦਿਸਦੀ ਠੋਡੀ।

          ਚਿਹਰੇ ਦਾ ਆਕਾਰ ਘਟਣ ਅਤੇ ਬੁੱਧੀ ਵਧਣ ਨਾਲ ਮਨੁੱਖ ਨੇ ਵੱਡੇ ਵੱਡੇ, ਹਾਥੀ ਵਰਗੇ ਦੰਦਾਂ ਤੋਂ ਕੰਮ ਲੈਣਾ ਬੰਦ ਕਰ ਦਿੱਤਾ। ਸਰੀਰ ਸਿੱਧਾ ਹੋ ਜਾਣ ਕਰਕੇ ਚਿਹਰੇ ਦਾ ਆਕਾਰ ਛੋਟਾ ਅਤੇ ਅੱਗੇ ਵੱਲ ਨੂੰ ਵਧਾ ਘਟਣਾ ਸ਼ੁਰੂ ਹੋ ਗਿਆ। ਕਿਉਂਕਿ ਹੁਣ ਸਿਰ ਸਿੱਧੀ ਰੀੜ੍ਹ ਦੀ ਹੱਡੀ ਉੱਤੇ ਚੰਗੀ ਤਰ੍ਹਾਂ ਟਿਕ ਸਕਦਾ ਸੀ।

          ਵਿਕਾਸ ਦੇ ਦੌਰਾਨ ਮਨੁੱਖੀ ਜਾਤੀਆਂ ਦੇ ਅੰਦਰ ਕਈ ਨਸਲੀ ਫ਼ਰਕ ਆ ਗਏ। ਇਸ ਤਰ੍ਹਾਂ ਚਿਹਰੇ ਦੇ ਲੱਛਣਾਂ ਦੇ ਆਧਾਰ ਤੇ ਮਨੁੱਖ ਜਾਤੀ ਦੇ ਤਿੰਨ ਮੁੱਖ ਗਰੁੱਪ ਬਣੇ : ਕੁਕਾਸੋ (Caucasoid), ਮੰਗੋਲੀਆ (Mongoliod) ਅਤੇ ਨੀਗਰੋ (Negroid)।

          ਕੁਕਾਸੋ ਚਿਹਰਾ ਆਮ ਤੌਰ ਤੇ ਲੰਮਾ ਹੁੰਦਾ ਹੈ। ਚੌੜਾਈ ਦਰਮਿਆਨੇ ਆਕਾਰ ਦੀ ਹੈ, ਨੱਕ ਉਭਰਵਾਂ ਤੇ ਨੱਕ ਦੀ ਘੋੜੀ ਉੱਚੀ ਤੇ ਬੁਲ੍ਹ ਪਤਲੇ ਹੁੰਦੇ ਹਨ; ਆਦਮੀ ਦੇ ਚਿਹਰੇ ਉੱਤੇ ਵਾਲ ਜ਼ਿਆਦਾ ਹੁੰਦੇ ਹਨ ਅਤੇ ਮੁਹਾਂਦਰੇ ਦੀ ਦਿੱਖ ਸਿੱਧੀ ਜਾਂ ਉੱਤਲ ਹੁੰਦੀ ਹੈ। ਮੰਗੋਲੀਆ ਗਰੁੱਪ ਦੇ ਚਿਹਰੇ ਦੀ ਲੰਬਾਈ ਦਰਮਿਆਨੀ ਤੇ ਚੌੜਾਈ ਬਹੁਤ ਜ਼ਿਆਦਾ ਹੁੰਦੀ ਹੈ, ਗਲੇ ਦੀਆਂ ਹੱਡੀਆਂ ਉਭਰਵੀਆਂ, ਜਬਾੜ੍ਹਾ ਤੇ ਨੱਕ ਚੌੜਾ ਤੇ ਨੱਕ ਦੀ ਘੋੜੀ ਨੀਵੀਂ ਹੁੰਦੀ ਹੈ, ਅੱਖ ਦਾ ਅੰਦਰਲਾ ਕੋਨਾ ਚਮੜੀ ਨਾਲ ਢੱਕਿਆ ਹੁੰਦਾ ਹੈ, ਚਿਹਰੇ ਉੱਤੇ ਵਾਲ ਘੱਟ ਹੁੰਦੇ ਹਨ ਅਤੇ ਮੁਹਾਂਦਰੇ ਦੀ ਦਿੱਖੀ ਚਪਟੀ ਤੇ ਸਿੱਧੀ ਹੁੰਦੀ ਹੈ। ਨੀਗਰੋ ਗਰੁੱਪ ਦਾ ਚਿਹਰਾ ਛੋਟਾ ਤੇ ਪਤਲਾ, ਨੱਕ ਚੌੜਾ ਤੇ ਨੱਕ ਦੀ ਘੋੜੀ ਨੀਵੀਂ, ਬੁੱਲ੍ਹ ਮੋਟੇ ਤੇ ਜਬਾੜ੍ਹੇ ਬਾਹਰ ਨੂੰ ਨਿਕਲੇ ਹੋਏ ਹੁੰਦੇ ਹਨ ਜਿਸ ਨਾਲ ਚਿਹਰਾ ਅੱਗੇ ਵੱਲ ਤੇ ਉੱਪਰ ਨੂੰ ਮੁੜਿਆ ਹੋਇਆ ਹੁੰਦਾ ਹੈ, ਚਿਹਰੇ ਉੱਤੇ ਵਾਲ ਘੱਟ ਹੁੰਦੇ ਹਨ। ਕਈ ਵਾਰ ਇਨ੍ਹਾਂ ਲੱਛਣਾਂ ਤੋਂ ਕੁਝ ਵੱਖ ਕਿਸਮਾਂ ਵੀ ਮਿਲਦੀਆਂ ਹਨ।

          ਮਨੁੱਖ ਦੇ ਵੱਡੇ ਹੋਣ ਸਮੇਂ ਚਿਹਰੇ ਅਤੇ ਦਿਮਾਗ਼ ਦਾ ਵਾਧਾ ਵੱਖ ਵੱਖ ਤਰੀਕਿਆਂ ਨਾਲ ਹੁੰਦਾ ਹੈ। ਤਕਰੀਬਨ 6 ਸਾਲ ਦੀ ਉਮਰ ਵਿਚ ਹੀ ਮਨੁੱਖ ਦਾ ਦਿਮਾਗ਼ ਅਤੇ ਮਗਜ਼-ਖੋਲ ਪੂਰੇ ਆਕਾਰ ਦਾ 90% ਵਧ ਚੁੱਕੇ ਹੁੰਦੇ ਹਨ, ਪ੍ਰੰਤੂ ਚਿਹਰਾ ਬੜੀ ਹੌਲੀ ਹੌਲੀ ਵੱਡਾ ਹੁੰਦਾ ਹੈ। ਜਨਮ ਸਮੇਂ ਚਿਹਰੇ ਦਾ ਆਕਾਰ ਮਗਜ਼-ਖੋਲ ਦੇ ਆਕਰ ਦਾ ਪੰਜਵਾਂ ਹਿੱਸਾ ਪਰ ਬਾਲਗ਼ ਆਦਮੀ ਵਿਚ ਇਹ ਤਕਰੀਬਨ ਅੱਧਾ ਹੁੰਦਾ ਹੈ। ਚਿਹਰਾ ਡੂੰਘਾਈ ਵਿਚ ਸਭ ਤੋਂ ਜ਼ਿਆਦਾ ਲੰਬਾਈ ਵਿਚ ਉਸ ਤੋਂ ਘੱਟ ਅਤੇ ਚੌੜਾਈ ਵਿਚ ਸਭ ਤੋਂ ਘੱਟ ਵਧਦਾ ਹੈ। ਔਰਤ ਦੇ ਮੁਕਾਬਲੇ ਵਿਚ ਆਦਮੀ ਦਾ ਚਿਹਰਾ ਸਖ਼ਤ ਹੁੰਦਾ ਹੈ।

          ਹ. ਪੁ.––ਐਨ. ਬ੍ਰਿ. 9 : 27


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3581, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.