ਚੀਕ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੀਕ (ਨਾਂ,ਇ) 1 ਡਰ ਜਾਂ ਭੈ ਕਾਰਨ ਉੱਚੀ ਨਿਕਲੀ ਅਵਾਜ਼ 2 ਰੇਲ ਦੇ ਇੰਜਣ ਦੀ ਸੀਟੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3889, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਚੀਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੀਕ [ਨਾਂਇ] ਜ਼ੋਰ ਦੀ ਅਵਾਜ਼; ਹਾਲ਼-ਦੁਹਾਈ; ਰੇਲਗੱਡੀ ਦੀ ਸੀਟੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3882, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚੀਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਚੀਕ. ਸੰ. चीक्. ਧਾ—ਸਹਾਰਨਾ, ਕਾਹਲੇ ਪੈਣਾ, ਉਤਾਵਲਾ ਹੋਣਾ, ਸਪਰਸ਼ ਕਰਨਾ, ਛੁਹਿਣਾ। ੨ ਸੰਗ੍ਯਾ—ਚੀਤਕਾਰ. ਚਿੰਘਾਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3788, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੀਕ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਚੀਕ, ਇਸਤਰੀ ਲਿੰਗ : ੧. ਜ਼ੋਰ ਦੀ ਉੱਚੀ ਆਵਾਜ਼; ੨. ਪੀੜ ਦੀ ਆਵਾਜ਼; ੩. ਫ਼ਰਿਆਦ, ਦੁਹਾਈ (ਲਾਗੂ ਕਿਰਿਆ : ਨਿਕਲਣਾ, ਪੈਣਾ, ਮਾਰਨਾ, ਵਜਣਾ); ੪. ਰੇਲ ਦੇ ਇੰਜਣ ਦੀ ਸੀਟੀ

–ਚੀਕ ਚਿਹਾਦੜਾ, ਪੁਲਿੰਗ : ਚੀਕ ਚਿਹਾੜਾ

–ਚੀਕ-ਚਿਹਾੜਾ, ਪੁਲਿੰਗ : ਰੋਣ ਕੁਰਲਾਣ ਦੀ ਆਵਾਜ਼, ਰੌਲਾ-ਰੱਪਾ, ਕਾਵਾਂ ਰੌਲੀ

–ਚੀਕ ਚਿਕਾਰਾ, ਪੁਲਿੰਗ :  ਰੌਲਾ ਰੱਪਾ, ਦੁਹਾਈ : ‘ਚੀਕ ਚਿਕਾਰਾ ਬੱਚਿਆਂ ਪਾਇਆ, ਰੋ ਰੋ ਕਰਦੇ ਜ਼ਾਰੀ’

(ਸੈਫ਼ੁਲ ਮਲੂਕ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 12, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-02-14-03-41-24, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.