ਚੁੱਪ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੁੱਪ (ਨਾਂ,ਇ) ਨਾ ਬੋਲਣ ਦੀ ਅਵਸਥਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22314, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਚੁੱਪ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੁੱਪ [ਨਾਂਇ] ਨਾ ਬੋਲਣ ਦੀ ਹਾਲਤ, ਖ਼ਮੋਸ਼ੀ, ਮੌਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22296, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚੁੱਪ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਚੁੱਪ. ਦੇਖੋ, ਚੁਪ. “ਮੂਰਖ ਨਾਲਿ ਚੰਗੇਰੀ ਚੁੱਪਾ.” (ਭਾਗੁ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22124, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੁੱਪ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਚੁੱਪ, (ਸ਼ਾਇਦ ਸੰਸਕ੍ਰਿਤ √चुप्=ਧੀਰੇ ਧੀਰੇ ਚਲਣਾ; ਟਾਕਰੀ \ ਬੰਗਾਲੀ : ਚੁਪ; ਉੜੀਸਾ : ਚੁਪ; ਹਿੰਦੀ : चुप्; ਸਿੰਧੀ : ਚੁਪੁ; ਗੁਜਰਾਤੀ : ਚੂੰਪ; ਨੇਪਾਲੀ : ਚੁਪ) \ ਵਿਸ਼ੇਸ਼ਣ : ਜੋ ਨਾ ਬੋਲੇ, ਖ਼ਾਮੋਸ਼ ; ਨਾ ਬੋਲਣ ਦੀ ਅਵਸਥਾ, ਖ਼ਾਮੋਸ਼ੀ, ਮੌਨ (ਲਾਗੂ ਕਿਰਿਆ : ਹੋਣਾ, ਕਰਨਾ, ਕਰਾਉਣਾ, ਰਹਿਣਾ)

–ਚੁਪ ਸਾਧਣਾ, ਮੁਹਾਵਰਾ : ਖ਼ਾਮੋਸ਼ੀ ਅਖ਼ਤਿਆਰ ਕਰਨਾ, ਮੌਨ ਧਾਰਨਾ

–ਚੁਪ ਕਰੀਤਾ, ਚੁੱਪ ਕੀਤਾ, ਕਿਰਿਆ ਵਿਸ਼ੇਸ਼ਣ : ਖ਼ਾਮੋਸ਼ੀ ਨਾਲ, ਚੁਪ ਚਾਪ

–ਚੁੱਪ ਗੜੁੱਪ, ਵਿਸ਼ੇਸ਼ਣ : ਖ਼ਾਮੋਸ਼, ਘੱਟ ਬੋਲਣ ਵਾਲਾ

–ਚੁੱਪ ਗੁੱਪ, ਵਿਸ਼ੇਸ਼ਣ : ਖ਼ਾਮੋਸ਼, ਘੱਟ ਬੋਲਣ ਵਾਲਾ, ਨਾ ਬੋਲਣ ਵਾਲਾ

–ਚੁਪ ਚਪੀਤਾ, (ਚਵੀਤਾ), (ਪੋਠੋਹਾਰੀ) / ਕਿਰਿਆ ਵਿਸ਼ੇਸ਼ਣ : ਚੁਪਚੁਪੀਤਾ

–ਚੁਪ ਚਾਂ, ਚੁਪਚਾਣ, ਚੁਪ ਚਾਨ, ਇਸਤਰੀ ਲਿੰਗ : ਖ਼ਾਮੋਸ਼ੀ, ਉਹ ਅਵਸਥਾ ਜਾਂ ਥਾਂ ਜਿਸ ਵਿੱਚ ਕੋਈ ਆਵਾਜ਼ ਜਾਂ ਰੌਲਾ ਗੌਲਾ ਨਾ ਹੋਵੇ, ਚੁਪ ਚਾਪ, ਸੱਨਾਟਾ

–ਚੁਪ ਚਾਪ, ਵਿਸ਼ੇਸ਼ਣ : ਖ਼ਾਮੋਸ਼, ਸੁੰਨਸਾਨ

–ਚੁਪ ਚੁਪਾਤਾ, (-ਚੁਪੀਤਾ), ਕਿਰਿਆ ਵਿਸ਼ੇਸ਼ਣ : ਚੁੱਪ ਕਰ ਕੇ, ਚੋਰੀ ਚੋਰੀ ਖ਼ਾਮੋਸ਼ੀ ਨਾਲ, ਚੁਪ ਚਾਪ; ਵਿਸ਼ੇਸ਼ਣ :  ਚੁੱਪ ਰਹਿਣ ਵਾਲਾ, ਜੋ ਬਹੁਤੀਆਂ ਗੱਲਾਂ ਨਾ ਕਰੇ

–ਚੁਪ ਚੁਪੇੜਾ, ਕਿਰਿਆ ਵਿਸ਼ੇਸ਼ਣ : ਚੁਪਚਪੀਤਾ

–ਚੁੱਪ ਛਾ ਜਾਣਾ, ਮੁਹਾਵਰਾ : ਗੱਲਾਂ ਜਾਂ ਰੌਲੇ ਦੀ ਆਵਾਜ਼ ਬੰਦ ਹੋ ਜਾਣਾ, ਖ਼ਾਮੋਸ਼ੀ ਛਾ ਜਾਣਾ, ਚੁੱਪ ਹੋ ਜਾਣਾ

–ਚੁੱਪ ਮਾਰ ਛੱਡਣਾ, ਮੁਹਾਵਰਾ : ਚੁੱਪ ਰਹਿਣਾ ; ਘੇਸਲ ਮਾਰਨਾ, ਦੜ ਵੱਟ ਛੱਡਣਾ : ‘ਸ਼ਾਹਪਰੀ ਨੇ ਭੇਤ ਨਾ ਦੱਸਿਆ ਮਾਰ ਛੱਡੀ ਚੁੱਪ ਪੱਕੀ’

(ਸੈਫ਼ੁਲ ਮਲੂਕ)

–ਚੁਪ ਲੱਗਣਾ, ਮੁਹਾਵਰਾ : ਕੁਝ ਬੋਲ ਨਾ ਸਕਣਾ : ‘ਲੱਗੀ ਚੁਪ ਅਮੀਰਾਂ ਤਾਈਂ, ਫ਼ਿਕਰ ਪਿਆ ਦਿਲ ਜਾਨੋਂ’

(ਸੈਫ਼ੁਲ ਮਲੂਕ)

–ਚੁੱਪ ਵੱਟਣਾ, ਮੁਹਾਵਰਾ : ਦੜ ਵੱਟਣਾ, ਘੇਸਲ ਮਾਰਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 40, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-02-22-02-54-11, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

ਬਾਈ ਜੀ ਜੇ ਫੋਟੋ ਵੀ ਪਾ ਦਿਆ ਕਰੋ ਤਾਂ ਪੰਜਾਬੀ ਯੂਨੀਵਰਸਿਟੀ ਦਾ ਮਾਣ ਈ ਵਧੂਗਾ ।


ਚਰਨਕਮਲ ਸਿੰਘ, ( 2020/05/17 08:1708)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.