ਚੇਰੂ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ
ਚੇਰੂ : ਭਾਰਤ ਦੀ ਇਕ ਪ੍ਰਾਚੀਨ ਜਾਤੀ ਦਾ ਨਾਂ ਹੈ। ਕੁਝ ਵਿਦਵਾਨ ਇਸ ਜਾਤੀ ਨੂੰ ਨਾਗਾਜਾਤੀ ਵਿਚੋਂ ਹੀ ਸਮਝਦੇ ਹਨ। ਸ਼ੈਰਿੰਗ ਦਾ ਮੱਤ ਹੈ ਕਿ ਆਸਾਮ ਦੇ ਨਾਗਾ, ਨਾਗਪੁਰ ਦੇ ਆਦਿਵਾਸੀ ਅਤੇ ਨਾਗਵੰਸ਼ੀ ਰਾਜਪੂਤਾਂ ਨਾਲ ਇਸ ਜਾਤੀ ਦੇ ਬਹੁਤ ਗੂੜ੍ਹੇ ਸਬੰਧ ਹਨ। ਭਾਰਤ ਦੇ ਉੱਤਰ ਪੂਰਬੀ ਹਿੱਸੇ ਵਿਚ ਹੀ ਸਦਾ ਇਨ੍ਹਾਂ ਦੀ ਰਿਹਾਇਸ਼ ਰਹੀ ਹੈ। ਮੱਧ-ਯੁੱਗ ਵਿਚ ਸ਼ੇਰ ਸ਼ਾਹ ਨੂੰ ਇਸੇ ਜਾਤੀ ਦੇ ਮੁਖੀ ਨਾਲ ਟੱਕਰ ਲੈਣੀ ਪਈ ਸੀ। ਹੁਣ ਇਸ ਜਾਤੀ ਦੀ ਕੋਈ ਆਜ਼ਾਦ ਹੈਸੀਅਤ ਨਹੀਂ ਰਹੀ। ਰਲੀਆਂ ਮਿਲੀਆਂ ਜਾਤਾਂ ਵਿਚ ਇਹ ਜਾਤੀ ਅਜੇ ਵੀ ਮੌਜੂਦ ਹੈ।
ਹ. ਪੁ.––ਹਿੰ. ਵਿ. ਕੋ. 4 : 289
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 11408, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-23, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First