ਚੋਣ ਨਿਸ਼ਾਨ ਸਰੋਤ :
ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Election Symbal ਚੋਣ ਨਿਸ਼ਾਨ: ਹਰ ਇਕ ਰਾਜਨੀਤਿਕ ਦਲ ਜਾਂ ਸੁਤੰਤਰ ਉਮੀਦਵਾਰ ਚੋਣਾਂ ਵਿਚ ਲੜਨ ਲਈ ਚੋਣ ਕਮਿਸ਼ਨਰ ਨੂੰ ਬੇਨਤੀ ਕਰਦਾ ਹੈ ਤਾਂ ਚੋਣ ਆਯੋਗ ਉਨ੍ਹਾਂ ਨੂੰ ਉਨ੍ਹਾਂ ਦੀ ਆਪਦੀ ਪਸੰਦ ਦਾ ਚੋਣ ਨਿਸ਼ਾਨ ਦੇ ਦਿੰਦਾ ਹੈ। ਜਿਸ ਦਾ ਪ੍ਰਯੋਗ ਉਹ ਆਪਣੇ ਚੋਣ ਪ੍ਰਚਾਰ ਵਿਚ ਕਰ ਸਕਦਾ ਹੈ। ਚੋਣ ਨਿਸ਼ਾਨ ਦਾ ਹੋਣਾ ਇਸ ਲਈ ਵੀ ਜ਼ਰੂਰੀ ਵੀ ਹੈ ਕਿ ਕਈ ਵਾਰ ਮਤਦਾਤਾ ਆਪਣੇ ਉਮੀਦਵਾਰ ਦਾ ਨਾਂ ਭੁਲ ਜਾਂਦੇ ਹਨ ਜਾਂ ਉਹ ਅਨਪੜ੍ਹ ਹੋਣ ਕਾਰਨ ਉਹ ਚੋਣ ਪਰਚੀ ਤੇ ਆਪਣੀ ਵੋਟ ਕੇਵਲ ਚੋਣ ਨਿਸ਼ਾਨ ਦੀ ਪਹਿਚਾਣ ਕਰਕੇ ਉਸਤੇ ਆਪਣੀ ਮੋਹਰ ਲਗਾ ਦਿੰਦੇ ਹਨ। ਪਰ ਇਹ ਵਿਧੀ ਦੋਸ਼ ਪੂਰਨ ਹੈ। ਕਿਉਂਕਿ ਚੋਣ ਵਿਚ ਲੱਗੇ ਅਧਿਕਾਰੀ ਅਤੇ ਕਰਮਚਾਰੀ ਜੇਕਰ ਉਹ ਕਿਸੇ ਵਿਸ਼ੇਸ਼ ਰਾਜਨੀਤਿਕ ਦਲ ਜਾਂ ਉਮੀਦਵਾਰ ਦੀ ਕਿਸੇ ਕਾਰਨ ਸਹਾਇਤਾ ਕਰਨਾ ਚਾਹੁੰਣ ਤਾਂ ਉਹ ਮਤ ਪਰਚੀਆਂ ਮੱਤਾਂ ਵਾਲੇ ਕਿਸੇ ਇੱਕ ਡੱਬੇ ਵਿਚੋਂ ਪਰਚੀਆਂ ਕੱਢ ਕਿਸੇ ਹੋਰ ਡੱਬੇ ਵਿਚ ਪਾ ਸਕਦੇ ਜਾਂ ਕਿਸੇ ਡੱਬੇ ਚੋਂ ਪਰਚੀਆਂ ਕੱਢ ਕੇ ਉਸਨੂੰ ਖੁਰਦ ਬੁਰਦ ਕਰ ਸਕਦੇ ਹਨ। ਇਸ ਬੁਰਾਈ ਤੋਂ ਬਚਣ ਲਈ ਚੋਣ ਕਮਿਸ਼ਨ ਇਸ ਪ੍ਰਕਾਰ ਦੀ ਥਾਂ ਬਿਜਲੀ ਵੋਟਿੰਗ ਮਸ਼ੀਨਾਂ ਦਾ ਉਪਬੰਧ ਕੀਤਾ ਹੈ। ਜਿਸ ਵਿਚ ਉਪਰ ਦਰਸਾਈ ਬਦਨੀਤੀ ਦਾ ਪ੍ਰਯੋਗ ਸੰਭਵ ਨਹੀਂ ਹੈ। ਇਹ ਦੱਸਣਾ ਉਚਿਤ ਹੋਵੇਗਾ ਕਿ ਚੋਣ ਆਯੋਗ ਨੇ ਭਾਰਤੀ ਰਾਸ਼ਟਰੀ ਕਾਂਗਰਸ ਨੂੰ ਹੱਥ , ਭਾਰਤੀ ਜਨਤਾ ਪਾਰਟੀ ਨੂੰ ਕਮਲ ਦਾ ਫੁੱਲ , ਭਾਰਤੀ ਸਮਾਜਵਾਦੀ ਪਾਰਟੀ ਨੂੰ ਦਾਤਰੀ ਤੇ ਕਣਕ ਦੀ ਬੱਲੀ , ਭਾਰਤ ਦੇ ਸਮਾਜਵਾਦੀ ਦਲ () ਮਾਰਕਸਵਾਦੀ ਨੂੰ ਦਾਤਰੀ ਹਥੌੜਾ ਤੇ ਤਾਰਾ ਅਤੇ ਬਹੁਜਨ ਸਮਾਜ ਪਾਰਟੀ ਨੂੰ ਹਾਥੀ ਦੇ ਚੋਣ ਦਾ ਨਿਸ਼ਾਨ ਦਿੱਤੇ ਹੋਏ ਹਨ।
ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2071, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First