ਚੜ੍ਹਾਵਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੜ੍ਹਾਵਾ (ਨਾਂ,ਪੁ) ਧਾਰਮਿਕ ਅਸਥਾਨ ’ਤੇ ਭੇਟਾ ਹੋਈ ਵਸਤੂ ਜਾਂ ਧਨ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1748, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਚੜ੍ਹਾਵਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੜ੍ਹਾਵਾ [ਵਿਸ਼ੇ] ਭੇਟਾ , ਸੁਖਣਾ; ਵਿਆਹ ਤੋਂ ਪਹਿਲਾਂ ਲੜਕੀ ਲਈ ਭੇਜੇ ਗਹਿਣੇ/ ਕੱਪੜੇ; ਹੱਲਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1742, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਚੜ੍ਹਾਵਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੜ੍ਹਾਵਾ. ਸੰਗ੍ਯਾ—ਭੇਟਾ. ਪੂਜਾ. ਦੇਵਤਾ ਨੂੰ ਅਰਪਿਆ ਪਦਾਰਥ। ੨ ਧਾਵਾ. ਕੂਚ। ੩ ਸ਼ਾਦੀ ਤੋਂ ਪਹਿਲਾਂ ਦੁਲਹਨਿ (ਲਾੜੀ) ਲਈ ਭੇਜੇ ਵਸਤ੍ਰ ਭੂਖਣ ਆਦਿ. ਰੋਪਨਾ. ਸਾਚਕ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1645, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਚੜ੍ਹਾਵਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਚੜ੍ਹਾਵਾ: ਸ਼ਰਧਾਲੂਆਂ ਵਲੋਂ ਇਸ਼ਟ-ਦੇਵ, ਦੇਵਤੇ, ਗੁਰੂ , ਸਾਧ-ਸੰਤ ਜਾਂ ਧਰਮ-ਧਾਮ ਉਤੇ ਅਰਪਿਆ ਧਨ ਜਾਂ ਵਸਤੂ ਨੂੰ ‘ਚੜਾਵਾ’ ਕਿਹਾ ਜਾਂਦਾ ਹੈ। ਸਿੱਖ ਧਰਮ ਅੰਦਰ ਸ਼ੁਰੂ ਵਿਚ ਇਹ ਰੀਤ ਪ੍ਰਚਲਿਤ ਨਹੀਂ ਸੀ। ਮੰਜੀਦਾਰਾਂ ਜਾਂ ਮਸੰਦਾਂ ਪਾਸ ਸਿੱਖ ਜਿਗਿਆਸੂ ਆਪਣੀ ਕਿਰਤ-ਕਮਾਈ ਵਿਚੋਂ ਦਸਵੰਧ ਜਾਂ ਬਣਦਾ-ਸਰਦਾ ਅੰਸ਼ ਪਹੁੰਚਾ ਆਇਆ ਕਰਦੇ ਸਨ ਅਤੇ ਉਹ ਅਗੋਂ ਵਿਸਾਖੀ , ਦੀਵਾਲੀ ਜਾਂ ਕਿਸੇ ਹੋਰ ਅਵਸਰ’ਤੇ ਗੁਰੂ-ਦਰਬਾਰ ਵਿਚ ਲੈ ਜਾਇਆ ਕਰਦੇ ਸਨ। ਇਸ ਧਨ ਨਾਲ ਗੁਰੂ-ਘਰ ਦੀ ਵਿਵਸਥਾ ਚਲਦੀ ਸੀ।
ਮਸੰਦਾਂ ਦੇ ਕੁਕਰਮਾਂ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦ-ਪ੍ਰਥਾ ਖ਼ਤਮ ਕਰ ਦਿੱਤੀ ਅਤੇ ਸੰਗਤਾਂ ਸਿਧੇ ਤੌਰ ’ਤੇ ਗੁਰੂ-ਦਰਬਾਰ ਵਿਚ ਹਾਜ਼ਰੀ ਭਰ ਕੇ ਆਪਣਾ ਤਿਲ-ਫੁਲ ਭੇਂਟ ਕਰਨ ਲਗ ਗਈਆਂ। ਕਾਲਾਂਤਰ ਵਿਚ ਇਸ ਪ੍ਰਕਾਰ ਦੀ ਭੇਂਟ ਗੁਰੂ ਗ੍ਰੰਥ ਸਾਹਿਬ ਅਗੇ ਕੀਤੀ ਜਾਣ ਲਗੀ। ਸਾਧਾਰਣ ਤੌਰ’ਤੇ ਵੀ ਗੁਰੂ ਗ੍ਰੰਥ ਸਾਹਿਬ ਅਗੇ ਮੱਥਾ ਟੇਕਣ ਵੇਲੇ ਧਨ ਜਾਂ ਵਸਤੂ ਭੇਂਟ ਕਰਨ ਦੀ ਪ੍ਰਥਾ ਚਲ ਪਈ। ਧਨ ਦੀ ਸੰਭਾਲ ਲਈ ਗੋਲਕਾਂ ਰਖ ਦਿੱਤੀਆਂ ਗਈਆਂ। ਇਸ ਭੇਂਟ ਨੂੰ ‘ਚੜ੍ਹਾਵਾ’ ਕਿਹਾ ਜਾਣ ਲਗਾ। ਸੰਤਾਂ , ਮਹੰਤਾਂ, ਡੇਰੇਦਾਰਾਂ ਅਗੇ ਵੀ ਚੜ੍ਹਾਵੇ ਦੀ ਰੀਤ ਦਾ ਪ੍ਰਚਲਨ ਹੋ ਗਿਆ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1635, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First